ਹੰਬੜਾਂ, 26 ਮਈ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਲੁਧਿਆਣਾ ਮੇਨ ਸੜਕ 'ਤੇ ਪਿੰਡ ਵਲੀਪੁਰ ਕਲਾਂ ਦੇ ਸਾਬਕਾ ਸਰਪੰਚ ਗੁਰਜਿੰਦਰ ਸਿੰਘ ਮੱਕੜ ਦੇ ਪਰਿਵਾਰ ਵਲੋਂ ਵੱਧ ਚੁੱਕੇ ਗਰਮੀ ਦੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਲੋਕਾਂ ਤੇ ਆਉਣ ਜਾਣ ਵਾਲੇ ਰਾਹਗੀਰਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਸਮੂਹ ਮੱਕੜ ਪਰਿਵਾਰ ਦੇ ਮੈਂਬਰਾਂ ਤੇ ਹੋਰ ਸੇਵਾਦਾਰਾਂ ਵਲੋਂ ਛਬੀਲ ਵਰਤਾਉਣ ਦੀ ਸੇਵਾ ਨਿਭਾਈ ਗਈ | ਇਸ ਦੌਰਾਨ ਆਉਣ ਜਾਣ ਵਾਲੇ ਰਾਹਗੀਰਾਂ ਤੇ ਹੋਰ ਲੋਕਾਂ ਨੇ ਠੰਢਾ-ਮਿੱਠਾ ਜਲ ਛਕ ਕੇ ਰਾਹਤ ਮਹਿਸੂਸ ਕੀਤੀ | ਇਸ ਛਬੀਲ ਵਰਤਾਉਣ ਸਮੇਂ ਗੁਰਬਾਣੀ ਕੀਰਤਨ ਦੇ ਪ੍ਰਵਾਹ ਵੀ ਚਲਾਏ ਗਏ | ਇਸ ਸਮੇਂ ਸਿਮਰਪ੍ਰੀਤ ਸਿੰਘ ਮੱਕੜ, ਪਰਮਵੀਰ ਸਿੰਘ ਮੱਕੜ, ਅਗਮਪ੍ਰੀਤ ਸਿੰਘ ਮੱਕੜ, ਅਵਨਿੰਦਰ ਸਿੰਘ ਅਵੀ ਮੱਕੜ, ਕੁਲਵੰਤ ਸਿੰਘ ਮੱਕੜ, ਹਰਵਿੰਦਰ ਸਿੰਘ, ਜੈਸਲੀਨ ਕੌਰ ਮੱਕੜ, ਸੁਰਿੰਦਰ ਕੌਰ, ਪ੍ਰਦੀਪ ਕੌਰ, ਰੁਪਿੰਦਰ ਕੌਰ, ਜਸ਼ਨਪ੍ਰੀਤ ਕੌਰ ਤੇ ਹੋਰ ਸੰਗਤ ਦੇ ਰੂਪ ਵਿਚ ਹਾਜ਼ਰ ਸਨ |