13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜ਼ਿਲੇ੍ਹ 'ਚ 6 ਨਗਰ ਕੌਂਸਲਾਂ ਲਈ ਪਈਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ-ਨਿਕਾਸ ਕੁਮਾਰ

Ad Position 21
No active advertisement
ਅਜੀਤ ਡੈਸਕ 27-05-2026

ਕੁੱਲ 66.21 ਫ਼ੀਸਦੀ ਵੋਟਾਂ ਪੋਲ ਹੋਈਆਂ, ਸਭ ਤੋਂ ਵੱਧ ਗੜ੍ਹਦੀਵਾਲਾ 'ਚ 75. 03 ਫ਼ੀਸਦੀ ਪੋਿਲੰਗ ਹੋਈ
ਹੁਸ਼ਿਆਰਪੁਰ, 26 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ ਲਈ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ ਅਤੇ ਸਭ ਤੋਂ ਵੱਧ ਪੋਿਲੰਗ 75. 03 ਫ਼ੀਸਦੀ ਗੜ੍ਹਦੀਵਾਲਾ ਵਿਖੇ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜਿਲ੍ਹਾ ਚੋਣ ਅਫਸਰ ਨਿਕਾਸ ਕੁਮਾਰ ਨੇ ਦੱਸਿਆ ਕਿ ਮੁਕੇਰੀਆਂ, ਦਸੂਹਾ, ਗੜ੍ਹਸ਼ੰਕਰ, ਹਰਿਆਣਾ, ਗੜ੍ਹਦੀਵਾਲਾ ਅਤੇ ਉੜਮੁੜ ਟਾਂਡਾ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਗਈਆਂ ਅਤੇ ਵੋਟਰਾਂ 'ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਪਵਾਉਣ ਲਈ ਪ੍ਰਬੰਧ ਕੀਤੇ ਗਏ ਸਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦਾ ਵੀ ਪੁਖ਼ਤਾ ਪ੍ਰਬੰਧ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ 6 ਨਗਰ ਕੌਂਸਲਾਂ ਵਿਚ 80 ਵਾਰਡਾਂ ਲਈ ਵੋਟਾਂ ਪਾਈਆਂ ਗਈਆਂ, ਜਿਨ੍ਹਾਂ ਵਿਚ ਕੁੱਲ 118 ਬੂਥ ਬਣਾਏ ਗਏ ਸਨ ਅਤੇ ਕੁੱਲ 263 ਉਮੀਦਵਾਰ ਇਹ ਚੋਣਾਂ ਲੜ ਰਹੇ ਸਨ | ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੇ ਬਾਹਰ ਅਤੇ ਅੰਦਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਸਨ | ਉਨ੍ਹਾਂ ਦੱਸਿਆ ਕਿ 29 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਜਿਸਦੇ ਵੀ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਜਗ੍ਹਾ-ਜਗ੍ਹਾ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਂਦੀਆਂ 6 ਨਗਰ ਕੌਂਸਲਾਂ ਦੀਆਂ ਅੱਜ ਹੋਈਆਂ ਚੋਣਾਂ ਲਈ ਜ਼ਿਲ੍ਹੇ 'ਚ ਕੁੱਲ 66.21 ਫ਼ੀਸਦੀ ਵੋਟਾਂ ਪੋਲ ਹੋਈਆਂ | ਜਾਣਕਾਰੀ ਅਨੁਸਾਰ ਨਗਰ ਕੌਂਸਲ ਮੁਕੇਰੀਆਂ 'ਚ 65.90 ਫ਼ੀਸਦੀ, ਦਸੂਹਾ 'ਚ 63.18 ਫ਼ੀਸਦੀ, ਉੜਮੁੜ ਟਾਂਡਾ 'ਚ 67.07 ਫ਼ੀਸਦੀ, ਹਰਿਆਣਾ 'ਚ 68.8 ਫ਼ੀਸਦੀ, ਗੜ੍ਹਦੀਵਾਲਾ 'ਚ 75.03 ਫ਼ੀਸਦੀ ਅਤੇ ਨਗਰ ਕੌਂਸਲ ਗੜ੍ਹਸ਼ੰਕਰ 'ਚ 65.34 ਫ਼ੀਸਦੀ ਵੋਟਾਂ ਪੋਲ ਹੋਈਆਂ | ਇਸ ਮੌਕੇ ਉਨ੍ਹਾਂ ਸਮੁੱਚੇ ਸਟਾਫ਼ ਅਤੇ ਵੋਟਰਾਂ ਦਾ ਸ਼ਾਂਤੀ ਪੂਰਵਕ ਚੋਣਾਂ ਦਾ ਕੰਮ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ |
ਗੜ੍ਹਦੀਵਾਲਾ ਵਿਖੇ 75.3 ਫ਼ੀਸਦੀ ਵੋਟਾਂ ਪੋਲ ਹੋਈਆ
ਗੜ੍ਹਦੀਵਾਲਾ, (ਚੱਗਰ)-ਗੜ੍ਹਦੀਵਾਲਾ ਵਿਖੇ ਨਗਰ ਕੌਂਸਲ ਦੀਆਂ ਵੋਟਾਂ ਪਾਉਣ ਦੀ ਪ੍ਰੀਕਿਆ ਅਮਨ-ਅਮਾਨ ਨਾਲ ਸੰਪੰਨ ਹੋ ਗਈ | ਇਨ੍ਹਾਂ ਚੋਣਾਂ ਲਈ ਸ਼ਹਿਰ ਦੇ ਵੋਟਰਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਵੇਰੇ 8 ਵਜੇ ਤੋਂ ਹੀ ਪੋਲਿੰਗ ਬੂਥਾਂ 'ਤੇ ਵੋਟਰ ਵੋਟ ਪਾਉਣ ਪਹੁੰਚ ਗਏ ਅਤੇ ਇਹ ਪ੍ਰੀਕਿਆ ਸ਼ਾਮ 5 ਵਜੇ ਤੱਕ ਜਾਰੀ ਰਹੀ | ਕੁੱਲ ਮਿਲਾ ਕੇ ਗੜ੍ਹਦੀਵਾਲਾ ਵਿਖੇ 75.3 ਫ਼ੀਸਦੀ ਵੋਟਾਂ ਪੋਲ ਹੋਈਆ | ਗੜ੍ਹਦੀਵਾਲਾ ਸ਼ਹਿਰ ਦੇ 11 ਵਾਰਡਾਂ 'ਚ ਕੁੱਲ 5939 ਵੋਟਰ ਸਨ ਜਿਨ੍ਹਾਂ 'ਚੋਂ 4456 ਵੋਟਾਂ ਪੋਲ ਹੋਈਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰ.-1 ਵਿਚ 536 ਵੋਟਾਂ 'ਚੋਂ 420, (78.35 ਫ਼ੀਸਦੀ) ਵਾਰਡ ਨੰ.-2 'ਚ 655 ਵੋਟਾਂ 'ਚੋਂ 492,(75.11 ਫ਼ੀਸਦੀ) ਵਾਰਡ ਨੰ.-3 'ਚ 540 'ਚੋਂ 383,( 70 . 92 ਫ਼ੀਸਦੀ) ਵਾਰਡ ਨੰ.-4 'ਚ 606 'ਚੋਂ 403 (66 .50 ਫ਼ੀਸਦੀ) ਵਾਰਡ ਨੰ.-5 ਵਿਚ 501 'ਚੋਂ 379, (75.64 ਫ਼ੀਸਦੀ) ਵਾਰਡ ਨੰ.-6 ਵਿਚ 490 'ਚੋਂ 340, (69.38 ਫ਼ੀਸਦੀ) ਵਾਰਡ ਨੰ.-7 ਵਿਚ 584 'ਚੋਂ 464, (79.28 ਫ਼ੀਸਦੀ) ਵਾਰਡ ਨੰ.-8 ਵਿਚ 378 'ਚੋਂ 297, (62.13 ਫ਼ੀਸਦੀ) ਵਾਰਡ ਨੰ.-9 ਵਿਚ 390 'ਚੋਂ 309, (79.23 ਫ਼ੀਸਦੀ) ਵਾਰਡ ਨੰ.-10 ਵਿਚ 616 'ਚੋਂ 491 (79.70 ਫ਼ੀਸਦੀ) ਅਤੇ ਵਾਰਡ ਨੰ.-11 ਵਿਚ 643 'ਚੋਂ 478 (74.45 ਫ਼ੀਸਦੀ) ਵੋਟਾਂ ਪੋਲ ਹੋਈਆਂ | ਜ਼ਿਕਰਯੋਗ ਹੈ ਕਿ ਗੜ•ਦੀਵਾਲਾ ਦੇ 11 ਵਾਰਡਾਂ ਲਈ ਕੁੱਲ 37 ਉਮੀਦਵਾਰ ਮੈਦਾਨ ਵਿਚ ਹਨ ਜਿਨ•ਾਂ ਚੋਂ ਕਾਂਗਰਸ ਤੇ 'ਆਪ' ਦੇ 11-11, ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ 7, ਭਾਜਪਾ ਦੇ 5, ਅਤੇ 3 ਆਜ਼ਾਦ ਉਮੀਦਵਾਰ ਹਨ |
ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਸ਼ਾਂਤੀਪੂਰਵਕ ਸਮਾਪਤ, 68.80 ਫ਼ੀਸਦੀ ਵੋਟਾਂ ਪਈਆਂ
ਹਰਿਆਣਾ, (ਹਰਮੇਲ ਸਿੰਘ ਖੱਖ)-ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਲਈ ਅੱਜ ਵੋਟ ਪਾਉਣ ਦੀ ਪ੍ਰੀਕਿਆ ਸ਼ਾਂਤੀਪੂਰਵਕ ਮਾਹੌਲ 'ਚ ਸੰਪੰਨ ਹੋ ਗਈ ਤੇ ਇਨ੍ਹਾਂ ਚੋਣਾਂ 'ਚ ਕੁੱਲ 68.80 ਫ਼ੀਸਦੀ ਵੋਟ ਪੋਲ ਹੋਈ | ਨਗਰ ਕੌਂਸਲ ਹਰਿਆਣਾ ਚੋਣਾਂ ਲਈ 33 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 29 ਮਈ ਨੂੰ ਚੋਣ ਗਿਣਤੀ ਦੌਰਾਨ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਰੁਪਿੰਦਰ ਸਿੰਘ ਪਾਵਲਾ ਤੇ ਏ.ਆਰ.ਓ ਰਾਜ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ 'ਚ ਕੁੱਲ 33 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ 'ਚ 15 ਮਰਦ ਅਤੇ 18 ਔਰਤ ਉਮੀਦਵਾਰ ਸ਼ਾਮਲ ਹਨ | ਇਨ੍ਹਾਂ ਚੋਣਾਂ 'ਚ ਕੁੱਲ 7138 ਵੋਟਾਂ 'ਚੋਂ 4911 ਵੋਟਾਂ ਪੋਲ ਹੋਈਆਂ ਜਿਨ੍ਹਾਂ 'ਚ 2490 ਔਰਤਾਂ ਅਤੇ 2421 ਮਰਦਾਂ ਨੇ ਵੋਟਾਂ ਪਾਈਆਂ | ਇਨ੍ਹਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ 10 ਉਮੀਦਵਾਰ, ਕਾਂਗਰਸ ਪਾਰਟੀ ਦੇ 8 ਉਮੀਦਵਾਰ, ਭਾਜਪਾ ਦੇ 7 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ 3 ਉਮੀਦਵਾਰ ਅਤੇ ਆਜ਼ਾਦ 5 ਉਮੀਦਵਾਰ ਚੋਣ ਮੈਦਾਨ 'ਚ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ | ਵੋਟਾਂ ਨੂੰ ਲੈ ਕੇ ਸਵੇਰ ਤੋਂ ਹੀ ਚੋਣ ਕੇਂਦਰਾਂ 'ਤੇ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਕਈ ਕੇਂਦਰਾਂ 'ਤੇ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ | ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਵਿਚ ਕੁੱਲ 68.80 ਫ਼ੀਸਦੀ ਵੋਟ ਪੋਲ ਹੋਈ | ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 1 'ਚ ਕੁੱਲ 1290 ਵੋਟਰਾਂ 'ਚੋਂ 825 ਪੋਲ ਹੋਈਆਂ ਜਿਨ੍ਹਾਂ 'ਚੋਂ 444 ਔਰਤਾਂ ਅਤੇ 381 ਮਰਦਾਂ ਨੇ ਵੋਟ ਪਾਈ, ਵਾਰਡ ਨੰਬਰ 2 ਵਿਚ ਕੁੱਲ 532 ਵੋਟਰਾਂ 'ਚੋਂ 376 ਪੋਲ ਹੋਈਆਂ, ਜਿਨ੍ਹਾਂ 'ਚੋਂ 184 ਔਰਤਾਂ ਅਤੇ 191 ਮਰਦਾਂ ਨੇ ਵੋਟ ਪਾਈ, ਵਾਰਡ ਨੰਬਰ 3 ਵਿਚ ਕੁੱਲ 575 ਵੋਟਰਾਂ ਵਿਚੋਂ 393 ਵੋਟਾਂ ਪੋਲ ਹੋਈਆਂ, ਜਿਨ੍ਹਾਂ 'ਚੋਂ 199 ਔਰਤਾਂ ਅਤੇ 194 ਮਰਦਾਂ ਨੇ ਵੋਟ ਪੋਲ ਕੀਤੀ | ਵਾਰਡ ਨੰਬਰ 4 ਵਿਚ ਕੁੱਲ 649 ਵੋਟਰਾਂ 'ਚੋਂ 477 ਵੋਟਾਂ ਪੋਲ ਹੋਈਆਂ, ਜਿਨ੍ਹਾਂ 'ਚੋਂ 250 ਔਰਤਾਂ ਅਤੇ 227 ਮਰਦਾਂ ਨੇ ਵੋਟ ਪਾਈ | ਵਾਰਡ ਨੰਬਰ 5 ਵਿਚ ਕੁੱਲ 551 ਵੋਟਰਾਂ ਚੋਂ 325 ਵੋਟਾਂ ਪੋਲ ਹੋਈਆਂ, ਜਦਕਿ 150 ਔਰਤਾਂ ਅਤੇ 175 ਮਰਦਾਂ ਨੇ ਆਪਣੀ ਵੋਟ ਅਧਿਕਾਰ ਦਾ ਪ੍ਰਯੋਗ ਕੀਤਾ | ਵਾਰਡ ਨੰਬਰ 6 ਵਿਚ ਕੁੱਲ 341 ਵੋਟਰਾਂ 'ਚੋਂ 341 ਵੋਟਾਂ ਪੋਲ ਹੋਈਆਂ, ਜਿਨ੍ਹਾਂ 'ਚੋਂ 130 ਔਰਤਾਂ ਅਤੇ 113 ਮਰਦਾਂ ਨੇ ਵੋਟ ਪਾਈ | ਵਾਰਡ ਨੰਬਰ 7 ਵਿਚ ਕੁੱਲ 409 ਵੋਟਰਾਂ 'ਚੋਂ 317 ਵੋਟਾਂ ਪੋਲ ਹੋਈਆਂ, ਜਿਨ੍ਹਾਂ 'ਚ 157 ਔਰਤਾਂ ਅਤੇ 160 ਮਰਦਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ 8 ਵਿਚ ਕੁੱਲ 693 ਵੋਟਰਾਂ ਵਿਚੋਂ 444 ਵੋਟਾਂ ਪੋਲ ਹੋਈਆਂ, ਜਿਨ੍ਹਾਂ 'ਚੋਂ 224 ਔਰਤਾਂ ਅਤੇ 220 ਮਰਦਾਂ ਨੇ ਵੋਟ ਪਾਈ | ਵਾਰਡ ਨੰਬਰ 9 ਵਿਚ 940 ਵੋਟਰਾਂ ਵਿਚੋਂ 693 ਵੋਟਾਂ ਪੋਲ ਹੋਈਆਂ, ਜਿਨ੍ਹਾਂ 'ਚੋਂ 354 ਔਰਤਾਂ ਅਤੇ 339 ਮਰਦਾਂ ਨੇ ਵੋਟ ਪਾਈ | ਵਾਰਡ ਨੰਬਰ 10 ਵਿਚ ਕੁੱਲ 517 ਵੋਟਰਾਂ ਵਿਚੋਂ 360 ਵੋਟਾਂ ਪੋਲ ਹੋਈਆਂ, ਜਿਸ 'ਚ 180 ਔਰਤਾਂ ਅਤੇ 180 ਮਰਦਾਂ ਨੇ ਵੋਟਾਂ ਪਾਈਆਂ | ਵਾਰਡ ਨੰਬਰ 11 ਵਿਚ ਕੁੱਲ 641 ਵੋਟਰਾਂ ਵਿਚੋਂ 458 ਵੋਟਾਂ ਪੋਲ ਹੋਈਆਂ, ਜਦਕਿ 217 ਔਰਤਾਂ ਅਤੇ 241 ਮਰਦਾਂ ਨੇ ਵੋਟਾਂ ਦਾ ਇਸਤੇਮਾਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਇਕੋ ਫਰੇਮ ਵਿਚ ਨਜ਼ਰ ਆਏ ਅਗਲੀ ਖ਼ਬਰ ਵਲੀਪੁਰ ਕਲਾਂ ਦੇ ਮੱਕੜ ਪਰਿਵਾਰ ਨੇ ਹੰਬੜਾਂ 'ਚ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ <br/>
Ad Position 24