13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂ ਇਕੋ ਫਰੇਮ ਵਿਚ ਨਜ਼ਰ ਆਏ

Ad Position 21
No active advertisement
ਅਜੀਤ ਡੈਸਕ 27-05-2026

ਦਸੂਹਾ, 26 ਮਈ (ਕੌਸ਼ਲ)– ਨਗਰ ਕੌਂਸਲ ਦਸੂਹਾ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ 4 ਦੇ ਇੱਕ ਪੋਲਿੰਗ ਬੂਥ 'ਤੇ ਉਸ ਵੇਲੇ ਦਿਲਚਸਪ ਮਾਹੌਲ ਬਣ ਗਿਆ, ਜਦੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਅਚਾਨਕ ਇੱਕੋ ਥਾਂ ਇਕੱਠੇ ਹੋ ਗਏ ਅਤੇ ਆਪਸੀ ਸਾਂਝ ਦਾ ਪ੍ਰਤੀਕ ਬਣਦੀ ਇਕ ਤਸਵੀਰ ਖਿਚਵਾਈ ਗਈ | ਇਹ ਤਸਵੀਰ ਹੁਣ ਦਸੂਹਾ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸ ਮੌਕੇ ਸਾਬਕਾ ਵਿਧਾਇਕ ਕਾਂਗਰਸ ਅਰੁਣ ਡੋਗਰਾ ਮਿੱਕੀ, ਭਾਰਤੀ ਜਨਤਾ ਪਾਰਟੀ ਦੇ ਆਗੂ ਸੁਸ਼ੀਲ ਕੁਮਾਰ ਪਿੰਕੀ, ਭਾਜਪਾ ਆਗੂ ਡਾ. ਹਰਸਿਮਰਤ ਸਿੰਘ ਸਾਹੀ, ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 4 ਦੇ ਉਮੀਦਵਾਰ ਮਨੂੰ ਖੁੱਲਰ, ਵਾਰਡ ਨੰਬਰ 4 ਤੋਂ ਭਾਜਪਾ ਦੀ ਉਮੀਦਵਾਰ ਰਜਨੀ ਕੌਸ਼ਲ, ਕਾਂਗਰਸ ਦੇ ਉਮੀਦਵਾਰ ਰਕੇਸ਼ ਬੱਸੀ ਅਤੇ ਭਾਜਪਾ ਆਗੂ ਵਿਵੇਕ ਸਿੰਘ ਰਿੰਕਾ ਸਮੇਤ ਹੋਰ ਆਗੂ ਮੌਜੂਦ ਸਨ | ਜ਼ਿਕਰਯੋਗ ਹੈ ਕਿ ਇਹ ਤਸਵੀਰ ਉਸ ਵੇਲੇ ਖਿੱਚੀ ਗਈ ਜਦੋਂ ਚੋਣ ਪ੍ਰਕਿਰਿਆ ਆਪਣੇ ਅੰਤਿਮ ਪੜਾਅ ਵਿਚ ਸੀ ਅਤੇ ਸ਼ਾਮ ਕਰੀਬ 5 ਵਜੇ ਦਾ ਸਮਾਂ ਹੋ ਚੁੱਕਾ ਸੀ | ਦਿਨ ਭਰ ਦੀ ਚੋਣੀ ਰੁਝਾਨ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂ ਕੁੱਝ ਸਮੇਂ ਲਈ ਰਿਲੈਕਸ ਮੂਡ ਵਿਚ ਨਜ਼ਰ ਆਏ ਅਤੇ ਇਤਫ਼ਾਕਨ ਇੱਕੋ ਬੂਥ ਦੇ ਬਾਹਰ ਇਕੱਠੇ ਹੋਣ ਨਾਲ ਤਸਵੀਰ ਖਿੱਚਣ ਦਾ ਮਾਹੌਲ ਬਣ ਗਿਆ | ਇਹ ਤਸਵੀਰ ਦਸੂਹਾ ਦੀ ਰਾਜਨੀਤੀ ਵਿਚ ਇਕ ਸਕਾਰਾਤਮਿਕ ਸੰਦੇਸ਼ ਦੇ ਤੌਰ 'ਤੇ ਵੀ ਦੇਖੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਰਾਜਨੀਤਿਕ ਵਿਚਾਰਧਾਰਾਵਾਂ ਵੱਖ-ਵੱਖ ਹੋ ਸਕਦੀਆਂ ਹਨ, ਪਰ ਨਿੱਜੀ ਸਬੰਧ ਅਤੇ ਆਪਸੀ ਸਤਿਕਾਰ ਹਮੇਸ਼ਾ ਕਾਇਮ ਰਹਿਣੇ ਚਾਹੀਦੇ ਹਨ | ਇਹ ਤਸਵੀਰ ਸਿਆਸਤ ਵਿਚ ਸਾਂਝ, ਸਹਿਯੋਗ ਅਤੇ ਸਭਿਆਚਾਰਕ ਮਰਿਆਦਾ ਦਾ ਸੁਨੇਹਾ ਦੇ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਭਾਸ਼ਾ ਸਮਰ ਕੈਂਪ 'ਚ ਵਿਦਿਆਰਥੀਆਂ ਨੇ ਸਿੱਖੀਆਂ ਡੋਗਰੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਅਗਲੀ ਖ਼ਬਰ ਜ਼ਿਲੇ੍ਹ 'ਚ 6 ਨਗਰ ਕੌਂਸਲਾਂ ਲਈ ਪਈਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿ੍ਹਆ-ਨਿਕਾਸ ਕੁਮਾਰ
Ad Position 24