05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ ਵਿਖੇ 'ਵਿਸ਼ਵ ਮਾਂਹਵਾਰੀ ਸਫ਼ਾਈ ਦਿਵਸ' ਮੌਕੇ ਕੁਇਜ਼ ਮੁਕਾਬਲਾ

Ad Position 21
No active advertisement
ਅਜੀਤ ਡੈਸਕ 30-05-2026
ਮੁੱਲਾਂਪੁਰ-ਦਾਖਾ, 29 ਮਈ (ਨਿਰਮਲ ਸਿੰਘ ਧਾਲੀਵਾਲ)-ਐੱਸ.ਐੱਮ.ਐੱਲ. ਮੈਮੋਰੀਅਲ ਕਾਲਜ ਆਫ ਨਰਸਿੰਗ ਭਨੋਹੜ ਵਿਖੇ 'ਵਿਸ਼ਵ ਮਾਹਵਾਰੀ ਸਫ਼ਾਈ ਦਿਵਸ' ਮੌਕੇ ਇੰਟਰਕਲਾਸ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਦੌਰਾਨ ਜੀ.ਐੱਨ.ਐੱਮ ਦੂਸਰਾ ਸਾਲ ਵਿਦਿਆਰਥਣਾਂ ਦੀ ਟੀਮ ਜੇਤੂ ਬਣੀ | ਕੁਇਜ਼ ਮੁਕਾਬਲੇ ਦਾ ਮੁੱਖ ਉਦੇਸ਼ ਮਾਹਵਾਰੀ ਸਿਹਤ ਅਤੇ ਸਫ਼ਾਈ ਬਾਰੇ ਜਾਗਰੂਕਤਾ ਪੈਦਾ ਕਰਨਾ, ਇਸ ਨਾਲ ਜੁੜੇ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਅਤੇ ਵਿਦਿਆਰਥਣਾਂ ਨੂੰ ਇਸ ਵਿਸ਼ੇ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ ਸੀ | ਵਿਦਿਆਰਥਣਾਂ ਨੇ ਮਾਹਵਾਰੀ ਚੱਕਰ, ਅਨੀਮੀਆ, ਸਰਕਾਰੀ ਸਕੀਮਾਂ ਅਤੇ ਸੁਰੱਖਿਅਤ ਨਿਪਟਾਰੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਬੜੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਦਿੱਤੇ | ਕਾਲਜ ਪਿ੍ੰਸੀਪਲ ਕੁਲਵਿੰਦਰ ਕੌਰ ਸਰਾਂ ਨੇ ਕਿਹਾ ਕਿ ਅਜਿਹੇ ਵਿੱਦਿਅਕ ਪ੍ਰੋਗਰਾਮ ਵਿਦਿਆਰਥਣਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕਮਿਊਨਿਟੀ ਪੱਧਰ 'ਤੇ ਸਿਹਤ ਜਾਗਰੂਕਤਾ ਫੈਲਾਉਣ ਲਈ ਵੀ ਤਿਆਰ ਕਰਦੇ ਹਨ | ਉਨ੍ਹਾਂ ਵਿਦਿਆਰਥਣਾਂ ਨੂੰ ਦੱਸਿਆ ਕਿ ਮਾਹਵਾਰੀ ਸਵੱਛਤਾ ਦਿਵਸ ਹਰ ਸਾਲ 28 ਮਈ ਨੂੰ ਮਨਾਇਆ ਜਾਂਦਾ ਹੈ, 28 ਅੰਕ ਮਾਹਵਾਰੀ ਚੱਕਰ ਦੇ ਔਸਤ 28 ਦਿਨਾਂ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਕਿਸ਼ੋਰ ਅਵਸਥਾ ਵਿਚ ਮਾਹਵਾਰੀ ਆਉਣਾ ਕੁਦਰਤੀ ਪ੍ਰਕਿਰਿਆ ਹੈ ਅਤੇ ਇਸ ਸਬੰਧੀ ਲੜਕੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ | ਇਸਦੇ ਨਾਲ ਹੀ ਆਇਰਨ ਯੁਕਤ ਅਤੇ ਪੋਸ਼ਟਿਕ ਖੁਰਾਕ ਲੈਣੀ ਚਾਹੀਦੀ ਹੈ ਤਾਂ ਜੋ ਸਰੀਰਕ ਤੰਦਰੁਸਤੀ ਬਣੀ ਰਹੇ | ਪਿ੍ੰਸੀਪਲ ਸਰਾਂ ਵਲੋਂ ਸਿਹਤਮੰਦ ਸਫ਼ਾਈ, ਸਾਫ਼ ਪਾਣੀ, ਅਤੇ ਸੈਨੇਟਰੀ ਸਮੱਗਰੀ ਦੇ ਸਹੀ ਇਸਤੇਮਾਲ ਸਬੰਧੀ ਜਾਗਰੂਕਤਾ ਫੈਲਾਉਣ 'ਤੇ ਵੀ ਜ਼ੋਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰਾਂ ਦੇ ਮੁਲਾਜ਼ਮ ਹੜਤਾਲ 'ਤੇ, ਕੇਂਦਰਾਂ ਨੂੰ ਤਾਲਾ ਵੱਜਾ! ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਨਮਤੀ ਵਿਮਲ ਜੈਨ ਸਕੂਲ ਨੇ ਛਬੀਲ ਲਗਾਈ
Ad Position 24
No active advertisement