15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕੇਂਦਰ ਸਰਕਾਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾਉਣਾ ਬੰਦ ਕਰੇ-ਪ੍ਰਧਾਨ ਹੰਬੜਾਂ/ਸਾਬਕਾ ਸਰਪੰਚ ਜੱਗਾ

Ad Position 21
No active advertisement
ਅਜੀਤ ਡੈਸਕ 31-05-2026
ਹੰਬੜਾਂ, 30 ਮਈ (ਮੇਜਰ ਹੰਬੜਾਂ)-ਕੇਂਦਰ ਸਰਕਾਰ ਆਏ ਦਿਨ ਪੈਟਰੋਲ, ਡੀਜ਼ਲ ਤੇਲ ਦੀਆਂ ਕੀਮਤਾਂ ਵਧਾ ਕੇ ਦੇਸ਼ ਦੇ ਲੋਕਾਂ ਤੇ ਬੋਝ ਪਾਉਣਾ ਬੰਦ ਕਰੇ, ਕਿਉਂਕਿ ਇਸ ਨਾਲ ਅੱਜ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ ਜੋ ਕਿ ਕੇਂਦਰ ਸਰਕਾਰ ਦਾ ਲੋਕ ਮਾਰੂ ਫ਼ੈਸਲਾ ਹੈ | ਇਹ ਪ੍ਰਗਟਾਵਾ ਕਾਂਗਰਸ ਦੇ ਸੁਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਅਤੇ ਕਾਂਗਰਸ ਦੇ ਜ਼ਿਲ੍ਹਾ ਆਗੂ ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਧਾਏ ਜਾਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵੱਧਣ ਨਾਲ ਕਿਸਾਨਾਂ 'ਤੇ ਬੋਝ ਪਿਆ ਹੈ, ਉੱਥੇ ਆਮ ਵਰਗ ਸਮੇਤ ਵਪਾਰੀ ਵਰਗ ਨੂੰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ, ਕਿਉਂਕਿ ਵਪਾਰੀ ਵਰਗ ਨੂੰ ਟਰਾਂਸਪੋਰਟ ਦੇ ਵਧੇ ਰੇਟਾਂ ਨਾਲ ਮਾਰ ਝੱਲਣੀ ਪੈ ਰਹੀ ਹੈ, ਉੱਥੇ ਕਿਸਾਨਾਂ ਨੂੰ ਵੀ ਫ਼ਸਲਾਂ ਲਈ ਮਹਿੰਗੇ ਮੁੱਲ ਦਾ ਡੀਜ਼ਲ ਫੂਕ ਕੇ ਫ਼ਸਲਾਂ ਪਾਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਇਸ ਲਈ ਕੇਂਦਰ ਸਰਕਾਰ ਪੈਟਰੋਲ, ਡੀਜ਼ਲ ਤੇਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਵੇ | ਇਸ ਮੌਕੇ ਸਰਪ੍ਰਸਤ ਤੇਜਾ ਸਿੰਘ, ਮਹਾਂ ਸਿੰਘ ਬਿੱਟੂ, ਮੈਂਬਰ ਅਵਤਾਰ ਸਿੰਘ, ਪੰਚ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਪੀਤਾ, ਦਵਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਸਰਬਜੀਤ ਸਿੰਘ, ਜਸਪਾਲ ਸਿੰਘ ਪਾਲਾ, ਗੁਰਦਿੱਤ ਸਿੰਘ ਨਿੱਕਾ, ਸੰਦੀਪ ਸਿੰਘ ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਿਤਾਬ 'ਪਵਿੱਤਰ ਗੰਗਾ ਸਾਗਰ-ਸੁੱਚੀ ਸੇਵਾ ਸੰਭਾਲ' 14 ਨੂੰ ਹੋਵੇਗੀ ਲੋਕ ਅਰਪਿਤ- ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਅਗਲੀ ਖ਼ਬਰ ਸਿੱਧਵਾਂ ਬੇਟ ਦੇ ਵਿਦਿਆਰਥੀਆਂ ਦਾ ਰੋਮਾਂਚਿਕ ਟੂਰ ਲਗਾਇਆ
Ad Position 24