15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਿੱਧਵਾਂ ਬੇਟ ਦੇ ਵਿਦਿਆਰਥੀਆਂ ਦਾ ਰੋਮਾਂਚਿਕ ਟੂਰ ਲਗਾਇਆ

Ad Position 21
No active advertisement
ਅਜੀਤ ਡੈਸਕ 31-05-2026
ਸਿੱਧਵਾਂ ਬੇਟ, 30 ਮਈ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਵਲੋਂ ਵਿਦਿਆਰਥੀਆਂ ਦੇ ਮਨੋਰੰਜਨ ਦੇ ਲਈ ਬੱਚਿਆਂ ਦਾ ਰੋਮਾਂਚਿਕ ਟੂਰ ਲਗਾ ਕੇ ਉਨ੍ਹਾਂ ਨੂੰ ਵੰਡਰਲੈਂਡ ਜਲੰਧਰ ਵਿਖੇ ਲਿਜਾਇਆ ਗਿਆ | ਇਸ ਟੂਰ ਵਿਚ ਬੱਚਿਆਂ ਅਤੇ ਅਧਿਆਪਕਾਂ ਨੇ ਅਧੁਨਿਕ ਝੂਲਿਆਂ, ਰੇਨ ਡਾਂਸ ਹਾਲ, ਰੋਲਰ ਕਾਸਟਰ ਤੇ ਵਾਟਰ ਪਾਰਕ ਦਾ ਬਹੁਤ ਅਨੰਦ ਮਾਣਿਆ | ਸਕੂਲ ਇੰਚਾਰਜ ਮੈਡਮ ਕੰਚਨ ਰਾਣੀ ਨੇ ਦੱਸਿਆ ਇਸ ਟੂਰ ਦਾ ਮੁੱਖ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਮਨੋਰੰਜਨ ਕਰਵਾਉਣਾ ਹੈ, ਇਸ ਨਾਲ ਬੱਚਿਆਂ ਵਿਚ ਹੋਰ ਅਨਰਜੀ ਪੈਦਾ ਹੁੰਦੀ ਹੈ | ਉਨ੍ਹਾਂ ਆਖਿਆ ਕਿ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਵਿੱਦਿਅਕ ਅਤੇ ਰੋਮਾਂਚਿਕ ਟੂਰ ਦਾ ਪ੍ਰਬੰਧ ਕਰਦੇ ਰਹਾਂਗੇ | ਉਨ੍ਹਾਂ ਦੱਸਿਆ ਕਿ ਇਸ ਟੂਰ ਨੂੰ ਲੈ ਕੇੇ ਬੱਚੇ ਤੇ ਉਨ੍ਹਾਂ ਦੇ ਮਾਪੇ ਕਾਫ਼ੀ ਉਤਸ਼ਾਹਿਤ ਅਤੇ ਖੁਸ਼ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾਉਣਾ ਬੰਦ ਕਰੇ-ਪ੍ਰਧਾਨ ਹੰਬੜਾਂ/ਸਾਬਕਾ ਸਰਪੰਚ ਜੱਗਾ ਅਗਲੀ ਖ਼ਬਰ 'ਆਪ' ਚੋਰ ਮੋਰੀ ਰਾਹੀਂ ਸੈਮੀਫਾਈਨਲ ਜਿੱਤ ਲੈਣ ਦਾ ਝੂਠਾ ਰਾਗ ਅਲਾਪ ਰਹੀ- ਸੰਧੂ/ਸਿੱਧਵਾਂ
Ad Position 24