ਸਿੱਧਵਾਂ ਬੇਟ, 30 ਮਈ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਹਲਕਾ ਇੰਚਾਰਜ ਦਾਖਾ ਅਤੇ ਪੰਜਾਬ ਕਿਸਾਨ ਕਾਂਗਰਸ ਸ਼ੈੱਲ ਦੇ ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਗਰਾਉਂ ਨੇ ਆਮ ਆਦਮੀ ਪਾਰਟੀ ਨਗਰ ਨਿਗਮ ਅਤੇ ਨਗਰ ਕੌਂਸ਼ਲ ਦੀਆਂ ਚੋਣਾਂ ਨੂੰ ਚੋਰ ਮੋਰੀ ਰਾਹੀਂ ਜਿੱਤਣ ਨੂੰ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀਫਾਈਨਲ ਜਿੱਤਣ ਦਾ ਜੋ ਰਾਗ ਅਲਾਪ ਰਹੀ ਹੈ, ਉਸ ਸਚਾਈ ਤੋਂ ਕਿਤੇ ਦੂਰ ਹੈ | ਉਕਤ ਆਗੂਆਂ ਨੇ ਆਖਿਆ ਕਿ 'ਆਪ' ਨੇ ਅਫ਼ਸਰਸ਼ਾਹੀ ਨੂੰ ਵਰਤ ਕੇ ਆਪਣੇ ਸੈਂਕੜੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ, ਪਰ ਫਿਰ ਵੀ ਸਾਡੀ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਵਧੀਆ ਕਰਗੁਜਾਰੀ ਵਿਖਾਈ ਹੈ | ਇਸ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਆਖਿਆ ਕਿ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਚੋਣਾਂ ਹੋਈਆਂ ਸਨ ਤਾਂ ਕਾਂਗਰਸ ਪਾਰਟੀ ਨੇ 1300 ਤੋਂ ਵੱਧ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਪਰ ਇਸ ਦੇ ਬਾਵਜੂਦ ਵੀ ਸਾਡੀ ਪਾਰਟੀ ਮੁੜ ਸਰਕਾਰ ਨਹੀਂ ਬਣਾ ਸਕੀ ਸੀ, ਪਰ ਹੁਣ 'ਆਪ' ਨੇ ਧੱਕੇਸ਼ਾਹੀ ਦੇ ਬਾਵਜੂਦ ਵੀ ਐਣੀ ਕਾਰਗੁਜਾਰੀ ਨਹੀਂ ਵਿਖਾਈ | ਇਸ ਲਈ 2027 ਵਿਚ ਕਾਂਗਰਸ ਪਾਰਟੀ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਸਰਕਾਰ ਬਣਾਏਗੀ | ਕੈਪਟਨ ਸੰਧੂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਨਿਸ਼ਾਨੇ 'ਤੇ ਲੈਂਦੇ ਹੋਏ ਆਖਿਆ ਕਿ ਭਾਜਪਾ ਦਾ ਵੀ ਭਰਮ-ਭੁਲੇਖਾ ਦੂਰ ਹੋ ਗਿਆ ਹੈ ਕਿ ਸ਼ਹਿਰਾਂ ਵਿਚ ਸਿਰਫ਼ ਭਾਜਪਾ ਦੀ ਹੀ ਸਰਦਾਰੀ ਹੈ, ਪਰ ਹੁਣ ਇਹ ਪਾਰਟੀ ਸ਼ਹਿਰਾਂ ਵਿਚੋਂ ਵੀ ਚੌਥੇ ਸਥਾਨ 'ਤੇ ਆਈ ਹੈ, ਜਦਕਿ ਪਿੰਡਾਂ ਵਿਚ ਇਸ ਦੀ ਪਹਿਲਾਂ ਹੀ ਪਕੜ ਨਹੀਂ | ਉਨ੍ਹਾਂ ਹਲਕਾ ਦਾਖਾ ਦੇ ਪਾਰਟੀ ਵਰਕਰਾਂ ਨੂੰ ਹੁਣ ਤੋਂ ਹੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁੱਟ ਜਾਣਾ ਚਾਹੀਦਾ ਹੈ | ਇਸ ਦੌਰਾਨ ਪਾਰਟੀ ਆਗੂ ਗੁਰਪ੍ਰਤਾਪਲ ਸਿੰਘ, ਰਿਟਾ: ਪਟਵਾਰੀ ਰਵਿੰਦਰ ਕੁਮਾਰ, ਗੁਰਮੀਤ ਸਿੰਘ ਬੋਪਾਰਾਏ ਅਤੇ ਬਾਬੂ ਬਾਂਸਲ ਨੇ ਵੀ ਚੋਣਾਂ ਵਿਚ ਕਾਂਗਰਸ ਦੀ ਵਧੀਆ ਕਾਰਗੁਜਾਰੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੈਪਟਨ ਸੰਧੂ ਨਾਲ ਚਟਾਨ ਵਾਂਗ ਖੜ੍ਹੇ