ਚੌਂਕੀਮਾਨ, 30 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਮਾਜਰੀ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੰਵਲਨੈਨ ਸਿੰਘ ਕੰੰਗ ਦੇ ਦਿਸ਼ਾ-ਨਿਰਦੇਸ਼ ਤਹਿਤ ਬਿਜਲੀ ਵਿਭਾਗ ਵਲੋਂ ਨਵਾਂ ਟਰਾਂਸਫਾਰਮਰ ਲਗਾਇਆ ਗਿਆ | ਇਸ ਮੌਕੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮਾਜਰੀ (ਸਾਬਕਾ ਸਰਪੰਚ) ਨੇ ਦੱਸਿਆ ਕੇ ਗਰਮੀ ਕਾਰਨ ਬਿਜਲੀ ਦੀ ਵਰਤੋਂ ਵੱਧ ਗਈ ਹੈ, ਜਿਸ ਕਾਰਨ ਟਰਾਂਸਫਾਰਮਰਾਂ 'ਤੇ ਲੋਡ ਜ਼ਿਆਦਾ ਪੈਂਦਾ ਸੀ ਤੇ ਬਿਜਲੀ ਦੀ ਵੋਲਟੇਜ਼ ਘੱਟ ਆਉਂਦੀ ਸੀ ਤੇ ਗਰਮੀ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਸਮੱਸਿਆ ਸਬੰਧੀ ਹਲਕਾ ਇੰਚਾਰਜ ਡਾ. ਕੰਵਲਨੈਨ ਸਿੰਘ ਕੰੰਗ ਨੂੰ ਜਾਣੂੰ ਕਰਵਾਇਆ ਤਾਂ ਉਨ੍ਹਾਂ ਨੇ ਲੋਕਾਂ ਦੀ ਸਮੱਸਿਆਂ ਨੂੰ ਸਮਝਦੇ ਹੋਏ ਨਵਾਂ ਟਰਾਂਸਫਾਰਮਰ ਲਗਾਉਣ ਲਈ ਬਿਜਲੀ ਕਰਮਚਾਰੀਆਂ ਨੂੰ ਕਹਿ ਦਿੱਤਾ ਤੇ ਅੱਜ ਨਵਾਂ ਟਰਾਂਸਫਾਰਮਰ ਲੱਗ ਗਿਆ ਹੈ, ਜਿਸ ਨਾਲ ਬਿਜਲੀ ਦੀ ਸਮੱਸਿਆਂ ਦਾ ਹੱਲ ਹੋਇਆ ਤੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਮਾਜਰੀ ਨੇ ਨਗਰ ਨਿਵਾਸੀਆਂ ਵਲੋਂ ਹਲਕਾ ਇੰਚਾਰਜ ਡਾ. ਕੰਵਲਨੈਨ ਸਿੰਘ ਕੰੰਗ ਸਮੇਤ ਬਿਜਲੀ ਵਿਭਾਗ ਦਾ ਧੰਨਵਾਦ ਕੀਤਾ | ਇਸ ਮੌਕੇ ਪੰਚ ਮਨਜੀਤ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ ਫੌਜੀ, ਚਰਨ ਸਿੰਘ, ਕੁਲਵਿੰਦਰ ਸਿੰਘ, ਸੰਤੋਖ ਸਿੰਘ ਫੌਜੀ ਆਦਿ ਹਾਜ਼ਰ ਸਨ |