18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਰਾਏਕੋਟ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਨੇ 44.29 ਅਤੇ 'ਆਪ' ਨੇ 34.74 ਫ਼ੀਸਦੀ ਵੋਟਾਂ ਹਾਸਿਲ ਕੀਤੀਆਂ

Ad Position 21
No active advertisement
ਅਜੀਤ ਡੈਸਕ 31-05-2026
ਰਾਏਕੋਟ, 30 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਵਾਸੀਆਂ ਦੀ ਨਜ਼ਰ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਤੇ ਪੂਰੀ ਤਰ੍ਹਾਂ ਟਿਕੀ ਹੋਈ ਸੀ ਅਤੇ ਨਾਲ ਹੀ ਲੋਕਾਂ ਦੇ ਮਨਾਂ ਵਿਚ ਚੋਣ ਨਤੀਜੇ ਜਾਣਨ ਦੀ ਬੇਚੈਨੀ ਸੀ | ਕਾਂਗਰਸ ਪਾਰਟੀ ਨੇ ਸੰਸਦ ਮੈਂਬਰ ਡਾ: ਅਮਰ ਸਿੰਘ ਅਤੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ 15 ਵਾਰਡਾਂ ਵਿਚੋਂ 11 ਵਾਰਡਾਂ 'ਤੇ ਜਿੱਤ ਦਰਜ ਕੀਤੀ, ਜਦਕਿ 4 ਵਾਰਡਾਂ ਵਿਚ ਆਮ ਆਦਮੀ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ | ਸ਼ਹਿਰ ਵਿਚ ਕੁੱਲ 14447 ਵੋਟਾਂ ਪੋਲ ਹੋਈਆਂ, ਇੰਨ੍ਹਾਂ ਵਿਚੋਂ ਕਾਂਗਰਸ ਨੂੰ 6398 ਵੋਟਾਂ (44.29 ਫ਼ੀਸਦੀ), ਆਮ ਆਦਮੀ ਪਾਰਟੀ ਨੂੰ 5019 ਵੋਟਾਂ (34.74 ਫ਼ੀਸਦੀ), ਨੋਟਾ ਨੂੰ 105 ਵੋਟਾਂ (0.73 ਫ਼ੀਸਦੀ), ਜਦਕਿ 552 ਵੋਟਾਂ (3.81 ਫ਼ੀਸਦੀ) ਰੱਦ ਹੋਈਆਂ | ਭਾਜਪਾ ਦੇ 8 ਵਾਰਡਾਂ ਵਿਚ ਖੜ੍ਹੇ ਉਮੀਦਵਾਰਾਂ ਨੂੰ ਸਿਰਫ਼ 304 ਵੋਟਾਂ (2.10 ਫ਼ੀਸਦੀ) ਹੀ ਮਿਲੀਆਂ | ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਲ 1466 ਵੋਟਾਂ (10.13 ਫ਼ੀਸਦੀ), ਅਜ਼ਾਦ ਉਮੀਦਵਾਰਾਂ ਨੂੰ 560 ਵੋਟਾਂ (3.89 ਫ਼ੀਸਦੀ) ਅਤੇ ਬਹੁਜਨ ਸਮਾਜ ਪਾਰਟੀ, ਜੋ ਕੇਵਲ ਇਕ ਸੀਟ 'ਤੇ ਚੋਣ ਲੜ ਰਹੀ ਸੀ, ਨੂੰ 43 ਵੋਟਾਂ (0.30 ਫ਼ੀਸਦੀ) ਪ੍ਰਾਪਤ ਹੋਈਆਂ | ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਡਾ.ਅਮਰ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ | ਉਨ੍ਹਾਂ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਅਗਲੀ ਖ਼ਬਰ ਡਾ. ਕੰਵਲਨੈਨ ਸਿੰਘ ਕੰਗ ਦੇ ਯਤਨਾਂ ਸਦਕਾ ਲੱਗਿਆ ਨਵਾਂ ਟਰਾਂਸਫਾਰਮਰ
Ad Position 24