09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੀਸ ਪਬਲਿਕ ਸਕੂਲ ਭਨੋਹੜ ਦੀ 20ਵੀਂ ਵਰ੍ਹੇਗੰਢ 'ਤੇ ਵਿਦਿਆਰਥੀਆਂ ਵਲੋਂ ਰਚਨਾਤਮਿਕ ਪ੍ਰਦਰਸ਼ਨੀਆਂ

Ad Position 21
No active advertisement
ਅਜੀਤ ਡੈਸਕ 02-06-2026
ਮੁੱਲਾਂਪੁਰ-ਦਾਖਾ, 1 ਜੂਨ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ. ਦੇ ਨਾਮਵਰ ਵਿੱਦਿਅਕ ਅਦਾਰੇ ਪੀਸ ਪਬਲਿਕ ਸਕੂਲ ਭਨੋਹੜ (ਸਾਹਮਣੇ ਹਵੇਲੀ, ਨੈਸ਼ਨਲ ਹਾਈਵੇ) ਵਿਖੇ ਸਕੂਲ ਦੀ 20ਵੀਂ ਵਰ੍ਹੇਗੰਢ ਮੌਕੇ ਪਿ੍ੰਸੀਪਲ ਸੀ.ਕੇ.ਜੀਜਾ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ, ਜਿੱਥੇ ਸਕੂਲ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ, ਪ੍ਰਦਰਸ਼ਨੀਆਂ, ਕਿਤਾਬ ਮੇਲਾ, ਰਚਨਾਤਮਕ ਕਲਾਕਿ੍ਤੀਆਂ ਪੇਸ਼ ਕੀਤੀਆਂ | ਇਸ ਮੌਕੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਸੀ. ਜੈਨ, ਊਸ਼ਾ ਜੈਨ ਵਿਸ਼ੇਸ਼ ਸ਼ਮੂਲੀਅਤ ਕੀਤੀ | ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਦੁਆਰਾ ਲਗਾਏ ਆਯੂਰਵੈਦ ਸੈਂਟਰ ਵਿਚ ਜੜੀ-ਬੂਟੀਆਂ, ਔਸ਼ਧੀ, ਤਾਜ਼ਗੀ ਭਰੇ ਫੇਸ ਪੈਕ, ਕੁਦਰਤੀ ਸਕ੍ਰੱਬ, ਤਾਜ਼ਗੀ ਭਰੇ ਡੀਟੌਕਸ ਪਾਣੀ, ਹੋਰ ਪ੍ਰੋੋਡਟਕ ਆਕਰਸ਼ਣ ਦਾ ਕੇਂਦਰ ਬਣੇ | ਦੇਸ਼ ਦੇ ਉੱਘੇ ਹਿੱਲ ਸਟੇਸ਼ਨਾਂ ਦੀ ਸੈਰ ਅਤੇ ਸਮੁੰਦਰੀ ਕਿਨਾਰਿਆਂ (ਬੀਚ) ਦੇ ਦਿ੍ਸ਼ਾਂ ਨੂੰ ਵਿਦਿਆਰਥੀਆਂ ਨੇ ਰਚਨਾਤਮਕ ਤੌਰ 'ਤੇ ਪੇਸ਼ ਕੀਤਾ | ਸਕੂਲ ਦੇ ਜੂਨੀਅਰ ਵਿੰਗ ਵਿਦਿਆਰਥੀਆਂ ਦੀ ਪੇਸ਼ਕਾਰੀ ਕਮਾਲ ਦੀ ਸੀ | 'ਮਾਈ ਸਮਰ ਵੈਕੇਸ਼ਨ ਪਲਾਨU ਪ੍ਰਦਰਸ਼ਨੀ ਵਿਦਿਆਰਥੀਆਂ ਦੀ ਕਲਪਨਾ ਅਤੇ ਇਕ ਉਤਪਾਦਕ ਛੁੱਟੀਆਂ ਲਈ ਇੱਛਾਵਾਂ ਨੂੰ ਦਰਸਾ ਰਹੀ ਸੀ | ਕਿਤਾਬ ਮੇਲਾ ਪ੍ਰਦਰਸ਼ਨੀ ਵਿਚ ਨੌਜਵਾਨ ਪਾਠਕਾਂ ਨੂੰ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ | ਯੋਗਾ ਅਭਿਆਸ ਦੌਰਾਨ ਯੋਗ ਸਾਧਨਾ ਰਾਹੀਂ ਸਰੀਰਕ ਤੰਦਰੁਸਤੀ ਅਤੇ ਸੰਤੁਲਿਤ ਮਨ ਦੀ ਮਹੱਤਤਾ ਨੂੰ ਦਰਸਾਇਆ ਗਿਆ | ਪ੍ਰੋ: ਐੱਸ.ਸੀ ਜੈਨ ਵਲੋਂ ਸਕੂਲ ਦੇ 20 ਸਾਲ ਪੂਰੇ ਹੋਣ 'ਤੇ ਸਕੂਲ ਅਧਿਆਪਕਾਂ, ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਸਿੱਖਿਆ ਅਤੇ ਸੇਵਾ ਦੇ ਖੇਤਰ ਵਿਚ 20 ਸਾਲ ਪੂਰੇ ਕਰਨੇ ਵੱਡੀ ਉਪਲਬਧੀ ਹੈ, ਦੋ ਦਹਾਕੇ ਪਹਿਲਾਂ ਲਗਾਇਆ ਪੌਦਾ ਅੱਜ ਵਿਸ਼ਾਲ ਫਲਦਾਰ ਰੁੱਖ ਬਣ ਚੁੱਕਾ ਹੈ | ਪ੍ਰੋ: ਜੈਨ ਵਿਦਿਆਰਥੀਆਂ ਦੁਆਰਾ ਲਗਾਈਆਂ ਪ੍ਰਦਰਸ਼ਨੀਆਂ ਦਾ ਨਿਰੀਖਣ ਕਰਦਿਆਂ ਕਿ ਵਿਦਿਆਰਥੀਆਂ ਦੀ ਸਿਰਜਾਣਤਮਕਤਾ ਅਤੇ ਵਿਸ਼ਵਾਸ਼ ਸ਼ਲਾਘਾਯੋਗ ਹੈ |
Ad Position 22
No active advertisement
ਪਿਛਲੀ ਖ਼ਬਰ ਸਪੋਰਟਸ ਕਲੱਬ ਬੱਦੋਵਾਲ (ਲੁਧਿ:) ਵਲੋਂ ਕਬੱਡੀ ਟੂਰਨਾਮੈਂਟ 13 ਨੂੰ ਅਗਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਨਾਟਕ 'ਵਕਤ ਤੈਨੂੰ ਸਲਾਮ ਹੈ' ਦਾ ਸਫ਼ਲ ਮੰਚਨ
Ad Position 24