09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਨਾਟਕ 'ਵਕਤ ਤੈਨੂੰ ਸਲਾਮ ਹੈ' ਦਾ ਸਫ਼ਲ ਮੰਚਨ

Ad Position 21
No active advertisement
ਅਜੀਤ ਡੈਸਕ 02-06-2026
ਮੁੱਲਾਂਪੁਰ-ਦਾਖਾ, 1 ਜੂਨ (ਨਿਰਮਲ ਸਿੰਘ ਧਾਲੀਵਾਲ)-ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਸਥਾਨਕ ਗੁਰਸ਼ਰਨ ਕਲਾ ਭਵਨ ਵਿਖੇ ਮਾਸਿਕ ਨਾਟਕ ਸਮਾਗਮ ਬਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ, ਅਮਰ ਸ਼ਹੀਦ ਸੁਖਦੇਵ ਅਤੇ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਰਿਹਾ | ਨਾਟਕ ਸਮਾਗਮ ਦਾ ਰਸਮੀ ਉਦਘਾਟਨ ਉੱਘੇ ਸਾਹਿਤਕਾਰ ਡਾਕਟਰ ਨਿਰਮਲ ਜੌੜਾ, ਸ਼੍ਰੋਮਣੀ ਲੇਖਕ ਅਮਰੀਕ ਸਿੰਘ ਤਲਵੰਡੀ, ਮਾ. ਉਜਾਗਰ ਸਿੰਘ, ਕਵੀ ਸਾਧੂ ਸਿੰਘ, ਅੰਜੂ ਚੌਧਰੀ, ਸੁਖਵਿੰਦਰ ਸਿੰਘ, ਨਾਟਕਕਾਰ ਸ਼ਬਦੀਸ਼, ਜਰਮਨਜੀਤ ਛੱਜਲਵੱਡੀ ਵਲੋਂ ਸਾਂਝੇ ਰੂਪ ਵਿਚ ਮੋਮਬੱਤੀਆਂ ਬਾਲ ਕੇ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ, ਰੰਗਕਰਮੀਆਂ, ਸਰੋਤਿਆਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਡਾ. ਨਿਰਮਲ ਜੌੜਾ ਨੇ ਕਿਹਾ ਕਿ ਰੰਗਮੰਚ ਅਤੇ ਸਾਹਿਤ ਦਾ ਰਿਸ਼ਤਾ ਨਹੁੰ-ਮਾਸ ਦਾ ਹੈ | ਡਾ. ਜੌੜਾ ਨੇ ਲੋਕ ਕਲਾ ਮੰਚ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਟਕ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜਿਕ ਬੁਰਾਈਆਂ 'ਤੇ ਚੋਟ ਕਰਨ ਲਈ ਅਹਿਮ ਹਥਿਆਰ ਵੀ ਹੈ, ਇਕ ਸਫ਼ਲ ਨਾਟਕ ਸਦੀਆਂ ਤੋਂ ਸੁੱਤੀ ਜ਼ਮੀਰ ਨੂੰ ਜਗਾਉਣ ਦੀ ਸਮਰੱਥਾ ਰੱਖਦਾ ਹੈ | ਇਸ ਸਮੇਂ ਅਮਰੀਕ ਸਿੰਘ ਤਲਵੰਡੀ ਦੇ ਯਤਨਾਂ ਨਾਲ ਸੇਵਾ ਮੁਕਤ ਪੀ.ਸੀ.ਐੱਸ. ਅਧਿਕਾਰੀ ਹਰਚਰਨ ਸਿੰਘ ਸੰਧੂ ਦੀ ਪੁਸਤਕ 'ਜਿਨ੍ਹਾਂ ਨੈਣ ਨਿਦ੍ਰਾਂਵਲੇ' ਲੋਕ ਅਰਪਿਤ ਕੀਤੀ ਗਈ | ਉਪਰੰਤ ਸੁਚੇਤਕ ਕਲਾ ਮੰਚ ਮੁਹਾਲੀ ਦੀ ਟੀਮ ਵਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਨਾਟਕ 'ਵਕਤ ਤੈਨੂੰ ਸਲਾਮ ਹੈ' ਦਾ ਸਫ਼ਲ ਮੰਚਨ ਕੀਤਾ ਗਿਆ | ਨਾਟਕ ਨੂੰ ਪੰਜਾਬੀ ਰੂਪ ਉੱਘੇ ਕਵੀ ਲੇਖਕ ਸ਼ਬਦੀਸ਼ ਨੇ ਦਿੱਤਾ | ਨਾਟਕ ਵਿਚ ਦਿਖਾਇਆ ਗਿਆ ਕਿ ਫੋਕੇ ਅੰਧ ਵਿਸ਼ਵਾਸ ਅਤੇ ਅਡੰਬਰ ਕਈ ਵਾਰ ਕੀਮਤੀ ਜ਼ਿੰਦਗੀਆਂ ਨਾਲ ਖ਼ਿਲਵਾੜ ਕਰ ਜਾਂਦੇ ਹਨ | ਵਿਦਵਾਨ ਪੰਡਿਤ ਦੀ ਅੰਧ ਵਿਸ਼ਵਾਸੀ ਸੋਚ ਨੇ ਉਸ ਦਾ ਆਪਣਾ ਘਰ ਹੀ ਬਰਬਾਦ ਕਰ ਦਿੱਤਾ | ਨਾਟਕ ਦੀ ਨਿਰਦੇਸ਼ਨਾ ਅਤੇ ਪੇਸ਼ਕਾਰੀ ਬਾਕਮਾਲ ਸੀ | ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਨਾਟਕ ਟੀਮ ਦਾ ਸਨਮਾਨ ਕੀਤਾ ਗਿਆ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਦੀਪਕ ਰਾਏ ਨੇ ਬਾਖੂਬੀ ਨਿਭਾਈ | ਇਸ ਮੌਕੇ ਪੱਤਰਕਾਰ ਵਿਨੋਦ ਕਾਲੀਆ, ਰਾਜ ਜੋਸ਼ੀ, ਪਰਮਜੀਤ ਪੰਮੀ, ਕਮਲਜੀਤ ਮੋਹੀ, ਰਣਵੀਰ ਸਿੰਘ, ਲਖਵੀਰ ਸਿੰਘ, ਕਿਰਨਦੀਪ ਕੌਰ, ਹਰਜੀਤ ਸਿੰਘ ਐੱਸ.ਡੀ.ਓ., ਡਾ: ਅਭਿਨੈ ਬਾਂਸਲ, ਅਮੋਦ ਸਿੰਘ ਚਾਨਾ, ਕਰਮਪ੍ਰੀਤ ਕੌਰ , ਨੀਰਜਾ ਬਾਂਸਲ, ਸੁਖਦੀਪ ਸਿੰਘ ਚਾਨਾ, ਪ੍ਰਗਟ ਸਿੰਘ ਲੈਕਚਰਾਰ, ਗੁਰਜੀਤ ਸਿੰਘ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੀਸ ਪਬਲਿਕ ਸਕੂਲ ਭਨੋਹੜ ਦੀ 20ਵੀਂ ਵਰ੍ਹੇਗੰਢ 'ਤੇ ਵਿਦਿਆਰਥੀਆਂ ਵਲੋਂ ਰਚਨਾਤਮਿਕ ਪ੍ਰਦਰਸ਼ਨੀਆਂ ਅਗਲੀ ਖ਼ਬਰ ਭਾਈ ਦਾਨ ਸਿੰਘ ਸਕੂਲ ਮਾਣੂੰਕੇ ਦੇ ਵਿਦਿਆਰਥੀ ਦਾ ਮੁੱਖ ਮੰਤਰੀ ਨੇ ਕੀਤਾ ਸਨਮਾਨ
Ad Position 24