09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਭਾਈ ਦਾਨ ਸਿੰਘ ਸਕੂਲ ਮਾਣੂੰਕੇ ਦੇ ਵਿਦਿਆਰਥੀ ਦਾ ਮੁੱਖ ਮੰਤਰੀ ਨੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 02-06-2026
ਹਠੂਰ, 1 ਜੂਨ (ਜਸਵਿੰਦਰ ਸਿੰਘ ਛਿੰਦਾ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਸਰਕਾਰ ਵਲੋਂ ਕਰਵਾਏ 'ਸਿਤਾਰੇ ਜ਼ਮੀਨ 'ਤੇ ਪ੍ਰੋਗਰਾਮ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ ਆਏ ਵਿਦਿਆਰੀਆਂ ਦੇ ਸਨਮਾਨ ਕੀਤਾ ਗਿਆ ਹੈ | ਜਿਸ ਤਹਿਤ ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਦੋ ਹੋਣਹਾਰ ਵਿਦਿਆਰਥੀ ਗੁਰਸ਼ਰਨ ਸਿੰਘ ਜਮਾਤ ਅੱਠਵੀਂ ਨੂੰ ਪੰਜਾਬ ਦੇ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਕੇ ਹੌਂਸਲਾ ਵਧਾਇਆ ਹੈ | ਪਿ੍ੰ. ਸੁਰਿੰਦਰ ਕੌਰ ਸੋਹਲ ਅਤੇ ਡਾਇਰੈਕਟਰ ਪ੍ਰਮਿੰਦਰ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਦਾ ਮਿਹਨਤੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਸ਼ਾਨਦਾਰ ਉਪਰਾਲਾ ਹੈ ਅਤੇ ਅਜਿਹੇ ਪ੍ਰੋਗਰਾਮ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਵੱਲ ਰੁਚਿਤ ਕਰਨ ਲਈ ਪ੍ਰੇਰਿਤ ਕਰਦਾ ਹੈ ਅਤੇ ਇਹ ਸਨਮਾਨ ਸਕੂਲ ਦੇ ਸਟਾਫ਼ ਦੀ ਮਿਹਨਤ ਨੂੰ ਵੀ ਜਾਂਦਾ ਹੈ | ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਸਕੂਲ ਦਾ ਨਾਂਅ ਰੌਸ਼ਨ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਨਾਟਕ 'ਵਕਤ ਤੈਨੂੰ ਸਲਾਮ ਹੈ' ਦਾ ਸਫ਼ਲ ਮੰਚਨ ਅਗਲੀ ਖ਼ਬਰ ਅਲੀਗੜ੍ਹ ਪੁਲ ਤੋਂ ਕਾਰ ਹੇਠਾਂ ਡਿੱਗੀ, 3 ਫੱਟੜ
Ad Position 24