10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 02-06-2026
ਰਾਏਕੋਟ, 1 ਜੂਨ (ਬਲਵਿੰਦਰ ਸਿੰਘ ਲਿੱਤਰ)-ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਪੁੰਨਿਆਂ ਦੇ ਦਿਹਾੜੇ 'ਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਹਰਜਿੰਦਰ ਸਿੰਘ ਕਥਾਵਾਚਕ, ਢਾਡੀ ਬੀਬੀ ਕੁਲਜੀਤ ਕੌਰ ਲਲਤੋਂ ਕਲਾਂ, ਢਾਡੀ ਭਾਈ ਗੁਰਜੀਤ ਸਿੰਘ ਲੁਧਿਆਣਾ, ਕਵੀਸ਼ਰ ਭਾਈ ਭਰਪੂਰ ਸਿੰਘ ਕਾਲਸਾਂ, ਕਵੀਸ਼ਰ ਭਾਈ ਨਿਰਮਲ ਸਿੰਘ ਨੂਰ, ਢਾਡੀ ਭਾਈ ਬਾਵਾ ਸਿੰਘ ਹਾਂਸ ਕਲਾਂ ਆਦਿ ਢਾਡੀ-ਜੱਥਿਆਂ ਨੇ ਵਾਰਾਂ ਪੇਸ਼ ਕਰਦਿਆਂ ਸੰਗਤਾਂ ਨੂੰ ਗੁਰਇਤਿਹਾਸ ਬਾਰੇ ਜਾਣੂੰ ਕਰਵਾਇਆ | ਇਸ ਮੌਕੇ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ, ਜਿਸ ਦੌਰਾਨ 50 ਪ੍ਰਾਣੀ ਅੰਮਿ੍ਤਪਾਨ ਦੀ ਦਾਤ ਪ੍ਰਾਪਤ ਕਰਕੇ ਗੁਰੂ ਲੜ੍ਹ ਲੱਗੇ | ਇਸ ਮੌਕੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਭਾਈ ਜਗਜੀਤ ਸਿੰਘ ਤੇ ਭਾਈ ਜਸਪਾਲ ਸਿੰਘ (ਦੋਵੇਂ ਗੁਰਦੁਆਰਾ ਇੰਸਪੈਕਟਰ), ਭਾਈ ਅਰਜਨ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ, ਗੁਰਦੁਆਰਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ, ਅਕਾਊਟੈਂਟ ਹਰਪ੍ਰੀਤ ਸਿੰਘ, ਖ਼ਜ਼ਾਨਚੀ ਹਰਵਿੰਦਰ ਸਿੰਘ ਭੂੰਦੜੀ, ਸਾਬਕਾ ਮੈਨੇਜਰ ਕੰਵਲਜੀਤ ਸਿੰਘ ਗਿੱਲ, ਹੈੱਡ ਗ੍ਰੰਥੀ ਮਹਿੰਦਰ ਸਿੰਘ ਮਾਣਕੀ, ਹਰਜਿੰਦਰ ਸਿੰਘ ਆਰ.ਕੇ, ਬਲਜੀਤ ਸਿੰਘ ਆਰ.ਕੇ, ਗੁਰਦੀਪ ਸਿੰਘ ਐੱਸ.ਕੇ, ਹਰਪਾਲ ਸਿੰਘ, ਬਲਜੀਤ ਸਿੰਘ, ਗੁਰਕੀਰਤ ਸਿੰਘ ਐੱਸ.ਕੇ, ਗੁਰਜੀਤ ਸਿੰਘ ਗੁੱਜਰਵਾਲ, ਸੇਵਾਦਾਰ ਵਰਿੰਦਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇਤਾ ਡਾ. ਸ਼ਾਹੀ ਵਲੋਂ ਭਾਜਪਾ ਪ੍ਰਧਾਨ ਢਿੱਲੋਂ ਨੂੰ ਮੁਬਾਰਕਬਾਦ ਭੇਟ ਅਗਲੀ ਖ਼ਬਰ ਸ਼ਿਵਾਲਿਕ ਸਕੂਲ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
Ad Position 24