08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਵੋਟਰਾਂ 'ਚ ਪ੍ਰਭਾਵ ਵਧ ਰਿਹਾ-ਮਨਪ੍ਰੀਤ ਸਿੰਘ ਇਯਾਲੀ

Ad Position 21
No active advertisement
ਅਜੀਤ ਡੈਸਕ 03-06-2026
ਮੁੱਲਾਂਪੁਰ-ਦਾਖਾ, 2 ਜੂਨ (ਨਿਰਮਲ ਸਿੰਘ ਧਾਲੀਵਾਲ)-'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਦਾ ਮਾਝੇ ਦੀ ਧਰਤੀ ਤੋਂ ਸ਼ੁਰੂ ਪ੍ਰਭਾਵ ਰਾਜ ਦੇ ਪੂਰੇ 117 ਵਿਧਾਨ ਸਭਾ ਹਲਕਿਆਂ, ਖਾਸਕਰ ਮਾਲਵਾ ਪੱਟੀ 'ਚ ਚੰਗੀ ਪਕੜ ਬਣਾ ਰਿਹਾ | ਇਹ ਪ੍ਰਗਟਾਵਾ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਦੁਆਰਾ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪਾਂ ਪ੍ਰਤੀ ਪਸ਼ਚਾਤਾਪ ਸਮਾਗਮ 'ਚ ਸ਼ਮੂਲੀਅਤ ਬਾਅਦ ਕੀਤਾ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਸਾਂਸਦ ਭਾਈ ਅੰਮਿ੍ਤਪਾਲ ਸਿੰਘ, ਹੋਰ ਸਿੰਘਾਂ ਤੋਂ ਐੱਨ.ਐੱਸ.ਏ ਹਟਾਉਣ ਵਰਗੇ ਸਿੱਖ ਮਾਮਲਿਆਂ ਪ੍ਰਤੀ ਆਵਾਜ਼ ਉਠਾਉਣ ਦੇ ਨਾਲ ਪੰਜਾਬ ਦੇ ਪਾਣੀਆਂ ਨੂੰ ਬਚਾਉਣ, ਬੀ.ਬੀ.ਐੱਮ.ਬੀ 'ਚ ਹਿੱਸੇਦਾਰੀ ਬਰਕਰਾਰ ਰੱਖਣ ਵਰਗੇ ਅਹਿਮ ਮਾਮਲਿਆਂ ਨੂੰ ਗੰੰਭੀਰਤਾ ਨਾਲ ਲਿਆ ਜਾਵੇ | ਇਯਾਲੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਕੋਈ 11 ਵਰ੍ਹੇ ਹੋ ਗਏ, ਪ੍ਰੰਤੂ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਦਾ ਸਿੱਖ ਸੰਗਤਾਂ ਨੂੰ ਇਨਸਾਫ਼ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦਾ ਬਹੁਤਾਦ ਨੌਜਵਾਨ ਅਤੇ ਸਿੱਖ ਚਿੰਤਕ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨਾਲ ਡਟ ਗਿਆ, ਅਜਿਹੇ ਪੰਥਕ ਲੋਕ ਆਗਾਮੀ ਚੋਣਾਂ 'ਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਸਰਕਾਰ ਬਣਾਉਣ ਲਈ ਸਹਾਈ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਪਿਛਲੇ ਸਮੇਂ ਦੌਰਾਨ ਆਪਣੇ ਟੁੱਟੇ ਕੌਂਸਲਰਾਂ ਕਾਰਨ ਮੁੜ ਕੌਂਸਲਰਾਂ ਦੇ ਟੁੱਟਣ ਦਾ ਕਾਂਗਰਸ ਨੂੰ ਡਰ ਸਤਾਉਣ ਲੱਗਾ ਅਗਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੈਂਕੜੇ ਸੇਵਾਵਾਂ ਠੱਪ, ਲੋਕ ਪ੍ਰੇਸ਼ਾਨ!
Ad Position 24