20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੈਨਸ਼ਨਰ ਐਸੋਸੀਏਸ਼ਨ ਵਲੋਂ ਐਕਸੀਅਨ ਦਫ਼ਤਰ ਦੇ ਘਿਰਾਓ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 05-06-2026
ਰਾਏਕੋਟ, 4 ਜੂਨ (ਸੁਸ਼ੀਲ)-ਪੈਨਸ਼ਨਰਜ ਐਸੋਸੀਏਸ਼ਨ ਰਾਏਕੋਟ ਦੀ ਮੀਟਿੰਗ ਸਥਾਨਕ ਪਾਵਰਕਾਮ ਦਫ਼ਤਰ ਵਿਖੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵੱਡੀ ਗਿਣਤੀ ਵਿਚ ਪਾਵਰਕਾਮ ਵਿਭਾਗ ਦੇ ਪੈਨਸ਼ਨਰ ਸ਼ਾਮਿਲ ਹੋਏ | ਮੀਟਿੰਗ ਵਿਚ ਸ਼ਾਮਿਲ ਹੋਏ ਮੈਂਬਰਾਂ ਵਲੋਂ ਐਕਸੀਅਨ ਰਾਏਕੋਟ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਜਥੇਬੰਦੀ ਨਾਲ 2 ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਇਹ ਦੋਨੋਂ ਮੀਟਿੰਗਾਂ ਬੇਸਿੱਟਾਂ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ 10 ਜੂਨ ਤੱਕ ਰਾਏਕੋਟ ਦੇ ਸਮੂਹ ਸੇਵਾ ਮੁਕਤ ਕਰਮਚਾਰੀਆਂ ਦੇ ਕੰਮ ਨਾ ਕੀਤੇ ਗਏ ਤਾਂ 10 ਜੂਨ ਤੋਂ ਬਾਅਦ ਐਕਸੀਅਨ ਦਫ਼ਤਰ ਸਾਹਮਣੇ ਲਗਾਤਾਰ ਰੋਸ ਧਰਨਾ ਦੇ ਕੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਤੋਂ ਇਲਾਵਾ ਪ੍ਰਧਾਨ ਬਿੱਲੂ ਖਾਨ, ਜਰਨੈਲ ਸਿੰਘ ਸਕੱਤਰ, ਮੇਵਾ ਸਿੰਘ, ਸ਼ਿੰਦਰਪਾਲ ਸਿੰਘ ਕਲੇਰ, ਬਲਵੀਰ ਸਿੰਘ, ਲੱਖਾ ਸਿੰਘ, ਚਰਨ ਸਿੰਘ ਝੋਰੜਾਂ, ਨਿਰਮਲ ਸਿੰਘ ਤਾਜਪੁਰ, ਮੁਖਤਿਆਰ ਸਿੰਘ ਛਾਪਾ, ਹਰਪਾਲ ਸਿੰਘ, ਕੇਵਲ ਸਿੰਘ ਨੱਥੋਵਾਲ, ਮੱਘਰ ਸਿੰਘ ਸੱਤੋਵਾਲ, ਜਸਵੰਤ ਸਿੰਘ ਕੁਤਬਾ ਤੋਂ ਇਲਾਵਾ ਜਥੇਬੰਦੀ ਦੇ ਹੋਰ ਵੀ ਕਈ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਕਾਲਜ ਹਲਵਾਰਾ ਦਾ ਬੀ.ਐੱਡ. ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਸਮੁੱਚੀ ਮਾਨਵਤਾ ਦੇ ਮਸੀਹਾ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਪੁਸਤਕ ਲੋਕ ਅਰਪਣ
Ad Position 24