09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਲਾਈਫ ਕੇਅਰ ਫਾਊਾਡੇਸ਼ਨ ਵਲੋਂ ਪਿੰਡ ਬੱਸੀਆਂ ਵਿਖੇ ਚੈਰੀਟੇਬਲ ਲੈਬੋਰੇਟਰੀ ਕੁਲੈਕਸ਼ਨ ਸੈਂਟਰ ਦਾ ਰਸਮੀ ਉਦਘਾਟਨ

Ad Position 21
No active advertisement
ਅਜੀਤ ਡੈਸਕ 13-06-2026
ਰਾਏਕੋਟ, 12 ਜੂਨ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਬਾਬੇ ਸ਼ਹੀਦ ਐਂਬੂਲੈਂਸ ਐਂਡ ਮੋਰਚਰੀ ਸੇਵਾ ਕਮੇਟੀ ਦੇ ਯਤਨਾਂ ਸਦਕਾ ਅੱਜ ਪਿੰਡ ਬੱਸੀਆਂ ਵਿਖੇ ਲਾਈਫ਼ ਕੇਅਰ ਫਾਊਾਡੇਸ਼ਨ ਦੀ ਅਗਵਾਈ ਹੇਠ ਚੈਰੀਟੇਬਲ ਲੈਬੋਰੇਟਰੀ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਬਾਬਾ ਜੀਤ ਸਿੰਘ ਹਿੰਮਤਪੁਰਾ ਅਤੇ ਲਾਈਫ਼ ਕੇਅਰ ਫਾਊਾਡੇਸ਼ਨ ਦੇ ਐੱਨ.ਜੀ.ਓ ਮੈਂਬਰ ਸਤੀਸ਼ ਕੁਮਾਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਐੱਨ.ਜੀ.ਓ. ਮੈਂਬਰ ਸਤੀਸ਼ ਕੁਮਾਰ ਨੇ ਆਖਿਆ ਕਿ ਲਾਈਫ਼ ਕੇਅਰ ਫਾਊਾਡੇਸ਼ਨ ਦੇ ਮੁਖੀ ਅਵਤਾਰ ਸਿੰਘ ਬੈਨੀਪਾਲ ਦੀ ਯੋਗ ਅਗਵਾਈ ਹੇਠ ਲੋਕਾਂ ਦੀ ਸਿਹਤਯਾਬੀ ਨੂੰ ਮੁੱਖ ਰੱਖਦੇ ਹੋਏ ਬਹੁਤ ਹੀ ਘੱਟ ਖਰਚਿਆਂ ਵਾਲੇ ਚੈਰੀਟੇਬਲ ਲੈਬੋਰੇਟਰੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਲੜੀ ਤਹਿਤ ਅੱਜ ਬੱਸੀਆਂ ਵਿਖੇ ਚੈਰੀਟੇਬਲ ਲੈੱਬ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਿਹਤ ਸਹੂਲਤ ਮੁਹੱਈਆ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਲਾਈਫ ਕੇਅਰ ਫਾਊਾਡੇਸ਼ਨ ਨੇ ਪੰਜਾਬ ਭਰ 'ਚ 2 ਹਜ਼ਾਰ ਚੈਰੀਟੇਬਲ ਲੈਬੋਰੇਟਰੀਆਂ ਖੋਲ੍ਹਣ ਦਾ ਟੀਚਾ ਮਿੱਥਿਆ ਹੈ, ਜਿਨ੍ਹਾਂ 'ਚੋਂ ਹੁਣ ਤੱਕ 200 ਲੈੱਬਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਇਸ ਲੈਬ ਵਿਚ ਮਰੀਜ਼ ਨਾ-ਮਾਤਰ ਕੀਮਤ 'ਤੇ ਹੀ ਆਪਣੇ ਸਰੀਰ ਦੇ ਸਾਰੇ ਜ਼ਰੂਰੀ ਟੈਸਟ ਕਰਵਾ ਸਕਦੇ ਹਨ | ਇਸ ਮੌਕੇ ਦਵਿੰਦਰ ਸਿੰਘ ਨੱਤ ਦੇ ਦੱਸਿਆ ਕਿ ਪਿੰਡ ਬੱਸੀਆਂ ਵਿਖੇ ਨਵੀਂ ਖੁੱਲ੍ਹੀ ਚੈਰੀਟੇਬਲ ਲੈੱਬ ਨਾਲ ਬੱਸੀਆਂ ਸਮੇਤ ਆਲੇ-ਦੁਆਲੇ ਦੇ ਦਰਜ਼ਨਾਂ ਪਿੰਡਾਂ ਦੇ ਆਮ ਲੋਕ ਵੀ ਲਾਭ ਮਿਲੇਗਾ | ਸਮੂਹ ਕਮੇਟੀ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੁੱਜੇ ਮੁੱਖ ਮਹਿਮਾਨਾਂ ਤੇ ਲਾਈਫ ਕੇਅਰ ਫਾਉਂਡੇਸ਼ਨ ਟੀਮ ਮੈਂਬਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੰਤ ਬਾਬਾ ਤਰਲੋਚਨ ਸਿੰਘ, ਦਵਿੰਦਰ ਸਿੰਘ ਨੱਤ, ਜਤਿੰਦਰ ਸਿੰਘ ਯੂ.ਐੱਸ.ਏ., ਬਾਬਾ ਗੁਰਜੰਟ ਸਿੰਘ, ਮਾ. ਬਲਵੰਤ ਸਿੰਘ, ਸਾਬਕਾ ਸਰਪੰਚ ਜਗਦੇਵ ਸਿੰਘ ਬੱਸੀਆਂ, ਪ੍ਰਧਾਨ ਜਸਵੰਤ ਸਿੰਘ ਬਿੱਲੂ, ਚਮਕੌਰ ਸਿੰਘ, ਗੁਰਦੇਵ ਸਿੰਘ ਗਿੱਲ, ਪਿ੍ਤਪਾਲ ਸਿੰਘ ਧਾਲੀਵਾਲ, ਸਰਪੰਚ ਸੁਖਵਿੰਦਰ ਸਿੰਘ, ਮੈਨੇਜਰ ਹਰਜੀਤ ਸਿੰਘ, ਹਰਦੀਪ ਸਿੰਘ ਜੀ.ਐੱਮ, ਦਲਜੀਤ ਸਿੰਘ, ਮਨਿੰਦਰਜੀਤ ਸਿੰਘ, ਅਵਨਿੰਦਰਪਾਲ ਸਿੰਘ, ਡਰਾਈਵਰ ਸੁਖਵਿੰਦਰ ਸਿੰਘ ਘੋਗੀ, ਗੁਰਦੁਆਰਾ ਸਤਰੰਜਸਰ ਸਾਹਿਬ ਕਮੇਟੀ, ਗੁਰਦੁਆਰਾ ਬਾਬੇ ਸ਼ਹੀਦ ਐਬੂਲੈਂਸ ਐਂਡ ਮੋਰਚਰੀ ਸੇਵਾ ਕਮੇਟੀ, ਸਿੰਘ ਸਭਾ ਗੁਰਦੁਆਰਾ ਕਮੇਟੀ, ਭਗਤ ਰਵਿਦਾਸ ਗੁਰਦੁਆਰਾ ਕਮੇਟੀ, ਬਾਬਾ ਜੀਵਨ ਸਿੰਘ ਗੁਰਦੁਆਰਾ ਕਮੇਟੀ, ਸ਼ਿਵ ਮੰਦਰ ਕਮੇਟੀ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਈਫ ਕੇਅਰ ਫਾਊਾਡੇਸ਼ਨ ਵਲੋਂ ਪਿੰਡ ਬੱਸੀਆਂ ਵਿਖੇ ਚੈਰੀਟੇਬਲ ਲੈਬੋਰੇਟਰੀ ਕੁਲੈਕਸ਼ਨ ਸੈਂਟਰ ਦਾ ਰਸਮੀ ਉਦਘਾਟਨ ਅਗਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਵਿਖੇ ਲਘੂ ਸਮੇਂ ਦੇ ਕੋਰਸ ਸਫ਼ਲਤਾਪੂਰਵਕ ਸਮਾਪਤ
Ad Position 24