09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਲੋਂ ਲੋਕ ਪੱਖੀ ਗੀਤਕਾਰ ਸੁਰਜੀਤ ਰਾਮਪੁਰੀ ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 13-06-2026
ਪਾਇਲ, 12 ਜੂਨ (ਨਿਜ਼ਾਮਪੁਰ, ਰਜਿੰਦਰ ਸਿੰਘ)-ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਵਲੋਂ ਲੋਕ ਪੱਖੀ, ਪ੍ਰਗਤੀਸ਼ੀਲ ਗੀਤਕਾਰ ਸੁਰਜੀਤ ਰਾਮਪੁਰੀ ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਉਨ੍ਹਾਂ ਦੇ ਜਨਮ ਦਿਨ 'ਤੇ ਕੀਤੀ ਗਈ | ਇਸ ਮੌਕੇ ਅਕੈਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਰਾਮਪੁਰ ਸਾਹਿਤ ਸਭਾ ਰਾਮਪੁਰ ਦੇ ਪ੍ਰਧਾਨ ਅਮਰਿੰਦਰ ਸਿੰਘ ਸੋਹਲ ਅਤੇ ਸਾਬਕਾ ਪ੍ਰਧਾਨ ਜਸਵੀਰ ਝੱਜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਅਕੈਡਮੀ ਦੇ ਫ਼ੈਸਲੇ ਅਨੁਸਾਰ ਸੁਰਜੀਤ ਰਾਮਪੁਰੀ ਦੇ ਸ਼ਤਾਬਦੀ ਵਰ੍ਹੇ 'ਤੇ ਸਾਹਿਤ ਸਭਾ ਰਾਮਪੁਰ ਦੇ ਸਹਿਯੋਗ ਨਾਲ ਰਾਮਪੁਰ ਪਿੰਡ ਵਿਖੇ ਇਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਦੀ ਤਿਆਰੀ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਵਿਚ ਇਕ ਸੈਮੀਨਾਰ ਜਿਸ ਵਿਚ ਖੋਜ ਪੱਤਰਾਂ ਤੋਂ ਇਲਾਵਾ ਰਾਮਪੁਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਾਣਗੀਆਂ | ਹਾਜ਼ਰ ਕਵੀਆਂ ਵਲੋਂ ਕਵੀ ਦਰਬਾਰ ਸਮੇਤ ਉਨ੍ਹਾਂ ਦੀਆਂ ਗ਼ਜ਼ਲਾਂ ਦਾ ਗਾਇਨ ਸ਼ਮਸ਼ਾਦ ਅਲੀ ਵਲੋਂ ਕੀਤਾ ਜਾਵੇਗਾ | ਇਸ ਸਮੇਂ ਅਕੈਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸਕੱਤਰ ਕੇ. ਸਾਧੂ ਸਿੰਘ, ਲਾਇਬ੍ਰੇਰੀ ਡਾਇਰੈਕਟਰ ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਮੀਤ ਅਨਮੋਲ, ਸੁਰਿੰਦਰ ਦੀਪ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਰਾਏਕੋਟ 'ਚ ਸਿਹਤ ਵਿਭਾਗ ਵਲੋਂ ਡੇਂਗੂ ਰੋਕਥਾਮ ਮੁਹਿੰਮ ਤੇਜ਼ ਅਗਲੀ ਖ਼ਬਰ ਫੀਫਾ ਦੇ ਇਤਿਹਾਸ 'ਚ ਪਹਿਲੀ ਵਾਰ ਪਹਿਲੇ ਮੈਚ 'ਚ ਦਿੱਤੇ ਗਏ ਤਿੰਨ 'ਰੈੱਡ ਕਾਰਡ' <br/>
Ad Position 24