ਮੁੱਲਾਂਪੁਰ-ਦਾਖਾ, 18 ਜੂਨ (ਨਿਰਮਲ ਸਿੰਘ ਧਾਲੀਵਾਲ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵੀਡਿ� ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਫੌਰੈਂਸਿਕ ਜਾਂਚ ਬਾਅਦ ਪੰਜ ਸਿੰਘ ਸਾਹਿਬਾਨਾਂ ਨੂੰ ਸਿੱਖ ਇਕੱਤਰਤਾ ਬੁਲਾ ਕੇ ਭਗਵੰਤ ਮਾਨ ਨੂੰ ਪੰਥ ‘ਚੋਂ ਖਾਰਿਜ ਕਰ ਦੇਣਾ ਚਾਹੀਦਾ, ਕਿਉਂਕਿ ਉਕਤ ਵੀਡਿ� ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਪ੍ਰਗਟਾਵਾ ਲੁਧਿਆਣਾ ਦਿਹਾਤੀ ਅਕਾਲੀ ਦਲ ਦੇ ਟਕਸਾਲੀ ਆਗੂ ਸੁਖਦੇਵ ਸਿੰਘ ਚੱਕ ਵਲੋਂ ਕੀਤਾ। ਚੱਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੌਰ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਉਕਤ ਮਾਮਲੇ ‘ਚ ਕੋਈ ਸਖ਼ਤ ਫ਼ੈਸਲਾ ਨਾ ਲੈਣਾ ਸਪੱਸ਼ਟ ਕਰ ਗਿਆ ਕਿ ਪੰਥਕ ਅਖਵਾਉਣ ਵਾਲੇ ਆਗੂ ਨਿੱਜੀ ਲਾਲਸਾਵਾਂ ਨਾਲ ਜੁੜੇ ਹੋਏ ਹਨ। ਡਿੱਗ ਰਹੀ ਨੈਤਿਕਤਾ ‘ਤੇ ਚਿੰਤਤ ਹੁੰਦਿਆਂ ਸੁਖਦੇਵ ਸਿੰਘ ਚੱਕ ਨੇ ਕਿਹਾ ਕਿ ਇਹ ਕੋਈ ਮਾਮੂਲੀ ਮਾਮਲਾ ਨਹੀਂ, ਭਗਵੰਤ ਮਾਨ ਵੀ ਦਿੱਲੀ ਵਾਲਿਆਂ ਦੇ ਇਸ਼ਾਰੇ ‘ਤੇ ਸਾਜਿਸ਼ਾਂ ਵਾਲੇ ਕੰਮ ਕਰ ਰਿਹਾ। ਚੱਕ ਨੇ ਕਿਹਾ ਕਿ ਧਰਮ ਅਤੇ ਸਿੱਖ ਪੰਥ ਹਰ ਤਰ੍ਹਾਂ ਦੀ ਸਿਆਸੀ ਜਾਂ ਰਾਜਸੀ ਤਾਕਤ ਤੋਂ ਉੱਪਰ ਹੈ, ਭਗਵੰਤ ਮਾਨ ਨੂੰ ਵੀ ਵੀਡਿ� ਬਾਰੇ ਏ.ਆਈ ਵਰਤੋਂ ਜਾਂ ਹੋਰ ਬਿਆਨਾਂ ਤੋਂ ਸੰਕੋਚ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਜਾਣਾ ਚਾਹੀਦਾ।
ਵੀਡਿਓ� ਵਿਵਾਦ ! ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ-ਚੱਕ
ਅਜੀਤ ਡੈਸਕ
19-06-2026