ਚੌਂਕੀਮਾਨ, 20 ਜੂਨ (ਤੇਜਿੰਦਰ ਸਿੰਘ ਚੱਢਾ) ਪਿੰਡ ਜੱਸੋਵਾਲ (ਕੁਲਾਰ) ਤੋਂ ਸੁਧਾਰ ਨੂੰ ਜਾਂਦੀ ਸੜਕ ‘ਤੇ ਪਏ ਵੱਡੇ ਵੱਡੇ ਟੋਇਆ ਤੋਂ ਤੰਗ ਆ ਕੇ ਪਿੰਡ ਜੱਸੋਵਾਲ ਵਾਸੀਆਂ ਨੇ ਅੱਜ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸੜਕ ਦੇ ਵਿਚਕਾਰ ਝੋਨਾ ਲਗਾਇਆ ਗਿਆ, ਕਿਉਂਕਿ ਬਾਰਿਸ਼ ਹੁੰਦੇ ਸਾਰ ਹੀ ਸੜਕ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਆਉਣ ਜਾਣ ਵਾਲਿਆਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਤੇਜ ਸਿੰਘ ਜੱਸੋਵਾਲ, ਸਰਪੰਚ ਜੋਗਿੰਦਰ ਸਿੰਘ ਜੱਸੋਵਾਲ, ਜਥੇਦਾਰ ਇੰਦਰਜੀਤ ਸਿੰਘ ਖੰਡਲ, ਸਾਬਕਾ ਸਰਪੰਚ ਸੁਖਦੇਵ ਸਿੰਘ ਜੱਸੋਵਾਲ, ਸੁਖਦੇਵ ਸਿੰਘ ਮੱਲ੍ਹੀ, ਨਵਨੀਤ ਸਿੰਘ ਮੱਲ੍ਹੀ, ਸੈਕਟਰੀ ਸੁਖਵੰਤ ਸਿੰਘ ਸਰਾਂ, ਬਖਤੌਰ ਸਿੰਘ ਸਰਾਂ, ਜੋਗਿੰਦਰ ਸਿੰਘ ਨਾਰਵੇ ਵਾਲੇ, ਹਰਪਾਲ ਸਿੰਘ, ਪਰਮਿੰਦਰ ਸਿੰਘ ਟੋਨੀ ਸਰਾਂ ਤੇ ਸਾਬਕਾ ਪੰਚ ਬਲਵੀਰ ਸਿੰਘ ਨੇ ਕਿਹਾ ਕੇ ਪਿਛਲੇ ਲੰਮੇ ਸਮੇ ਤੋਂ ਇਹ ਸੜਕ ਬਣਨ ਵਾਲੀ ਹੈ, ਇਸ ਦੀ ਇਨੀ ਮਾੜੀ ਤੇ ਖਸਤਾ ਹਾਲਤ ਹੋ ਚੁੱਕੀ ਹੈ ਕਿ ਲੋਕ ਇਸ ਸੜਕ ‘ਤੇ ਆਉਣ ਤੋਂ ਡਰਦੇ ਹਨ, ਕਿਉਂਕਿ ਇਸ ਸੜਕ ‘ਤੇ ਪਏ ਵੱਡੇ ਵੱਡੇ ਟੋਏ ਮੌਤ ਨੂੰ ਸੱਦਾ ਦਿੰਦੇ ਹਨ, ਆਏ ਦਿਨ ਇਸ ਸੜਕ ‘ਤੇ ਕੋਈ ਨਾ ਕੋਈ ਹਾਦਸਾ ਹੋਇਆ ਰਹਿੰਦਾ ਹੈ। ਜਿਸ ਨਾਲ ਰਾਹਗੀਰ ਜ਼ਖ਼ਮੀ ਹੋ ਜਾਂਦੇ ਹਨ ਤੇ ਕਾਰਾਂ, ਮੋਟਰਸਾਈਕਲਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਕਿਹਾ ਕੇ ਪਿੰਡ ਦੀ ਗ੍ਰਾਂਮ ਪੰਚਾਇਤ ਤੇ ਨਗਰ ਨਿਵਾਸਿਆਂ ਵੱਲੋਂ ਸੱਤਾਧਾਰੀ ਪਾਰਟੀ ਦੇ ਆਗੂਆਂ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਕੋਲ ਜਾ ਕੇ ਸੜਕ ਬਣਾਉਣ ਦੀ ਅਪੀਲ ਕੀਤੀ ਗਈ ਤੇ ਲਿਖਤੀ ਰੂਪ ਵਿਚ ਦਿੱਤਾ ਗਿਆ, ਪਰ ਆਗੂਆਂ ਵਲੋਂ ਲਾਰਿਆ ਤੋਂ ਵਗੈਰ ਕੁਝ ਨਹੀਂ ਮਿਲਿਆ ਤੇ ਅੱਜ ਮਜ਼ਬੂਰ ਹੋ ਕੇ ਸਾਨੂੰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨਾ ਪਿਆ ਤੇ ਸੜਕ ਦੇ ਵਿਚਕਾਰ ਝੋਨਾ ਲਗਾਉਣਾ ਪਿਆ । ਉਨਾਂ ਕਿਹਾ ਕਿ ਵੱਖ-ਵੱਖ ਪਿੰਡਾਂ ਦੇ ਲੋਕ ਇਸ ਸੜਕ ਤੋਂ ਰੋਜ਼ਾਨਾ ਜਾਂਦੇ ਹਨ, ਪਰ ਉਨਾਂ ਨੇ ਤਾਂ ਕਿਸੇ ਹੋਰ ਸੜਕ ਦੇ ਜਰੀਏ ਆਪਣੀ ਮੰਜਿ਼ਲ ‘ਤੇ ਪਹੁੰਚ ਜਾਣਾ ਹੈ, ਪਰ ਜੱਸੋਵਾਲ (ਕੁਲਾਰ) ਦੇ ਲੋਕਾਂ ਸਮੇਤ ਕਿਸਾਨ ਵੀਰਾਂ ਨੂੰ ਇਸੇ ਸੜਕ ਤੋਂ ਹੀ ਜਾਣਾ ਪੈਣਾ ਹੈ ਤੇ ਰੱਬ ਨਾ ਚਾਹੇ ਕੋਈ ਵੱਡਾ ਹਾਦਸਾ ਵਾਪਰ ਗਿਆ ਕਿਸੇ ਦੀ ਕੀਮਤੀ ਜਾਨ ਚਲੀ ਗਈ ਤਾਂ ਉਸ ਸਮੇਂ ਹੀ ਪ੍ਰਸ਼ਾਸਨ ਦੀ ਅੱਖ ਖੋਲਣੀ ਹੈ। ਇਸ ਮੌਕੇ ਨਗਰ ਨਿਵਾਸੀਆਂ ਨੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ‘ਆਪ’ ਦੇ ਹਲਕਾ ਇੰਚਾਰਜ ਡਾ. ਕੰਵਲਨੈਨ ਸਿੰਘ ਕੰਗ, ਕਾਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਤੇ ਭਾਜਪਾ ਦੇ ਆਗੂ ਮੇਜਰ ਸਿੰਘ ਦੇਤਵਾਲ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਬਾਂਹ ਫੜਨ ‘ਤੇ ਲੋਕਾਂ ਨੂੰ ਆਉਦੀ ਮੁਸ਼ਕਿਲ ਨੂੰ ਦੂਰ ਕਰਨ। ਇਸ ਮੌਕੇ ਭਗਵੰਤ ਸਿੰਘ, ਗੁਰਜੰਟ ਸਿੰਘ, ਮੋਹਨ ਸਿੰਘ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਮਾ: ਨਵਜੋਤ ਸਿੰਘ, ਜਗਦੀਸ ਸਿੰਘ ਉਮਾ ਜੱਸੋਵਾਲ,ਪਰਮਿੰਦਰ ਸਿੰਘ, ਜਸਪ੍ਰੀਤ ਸਿੰਘ ਜੱਸੀ ਆਦਿ ਵੱਡੀ ਗਿਣਤੀ ਨਗਰ ਨਿਵਾਸੀ ਹਾਜ਼ਰ ਸਨ ।