07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸੱਤਗੁਣੀ ਮਹਾਂਪੁਰਸ਼ਾਂ ਦਾ ਜੀਵਨ ਸਿੱਖ ਸਿਧਾਂਤਾਂ ’ਚ ਪ੍ਰਪੱਕ ਹੋਣ ਦੀ ਸੇਧ ਦਿੰਦਾ ਹੈ- ਬਾਬਾ ਧੰਨਾ ਸਿੰਘ ਬੜੂੰਦੀ

Ad Position 21
No active advertisement
ਅਜੀਤ ਡੈਸਕ 28-06-2026
ਲ਼ੋਹਟਬੱਦੀ, 27 ਜੂਨ (ਕੁਲਵਿੰਦਰ ਸਿੰਘ ਡਾਂਗੋਂ)- ਤਪ ਅਸਥਾਨ ਸੰਤ ਬਾਬਾ ਜਗੀਰ ਸਿੰਘ ਜੀ ਗੁਰਦੁਆਰਾ ਨਾਨਕਸਰ ਠਾਠ ਪੱਤੀ ਮਾਨ ਪਿੰਡ ਬੜੂੰਦੀ ਮੁਖ ਸੰਚਾਲਕ ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਾiਲ਼ਆਂ ਵਲੋਂ ਸਮੂਹ ਬਿਹੰਗਮ, ਸੇਵਾਦਾਰਾਂ ਅਤੇ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਜਗੀਰ ਸਿੰਘ ਜੀ ਬੜੂੰਦੀ ਵਾਲਿਆਂ ਦੀ 16ਵੀਂ ਬਰਸੀ ਸਬੰਧੀ ਸਾਲਾਨਾ ਸਮਾਗਮ ਕਰਵਾਏ ਗਏ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ। ਮਾਤਾ ਪ੍ਰਤਾਪ ਕੌਰ ਯਾਦਗਾਰੀ ਦੀਵਾਨ ਹਾਲ ’ਚ ਸੰਤ ਸਮਾਗਮ ਦੀ ਆਰੰਭਤਾ ਕਰਦਿਆਂ ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਾਲਿਆਂ ਨੇ ਕਿਹਾ ਕਿ ਗੁਰਬਾਣੀ ਸੰਤਾਂ ਨੂੰ ਵਡਿਆਈ ਦੇ ਰਹੀ ਹੈ, ਸੱਤਗੁਣੀ ਮਹਾਂਪੁਰਸ਼ਾਂ ਦੇ ਜੀਵਨ ਤੋਂ ਮਨੁੱਖਾ ਜੀਵ ਨੂੰ ਸਿੱਖੀ ਸਿਧਾਂਤਾਂ ’ਚ ਪ੍ਰਪੱਕ ਹੋਣ ਦੀ ਸੇਧ ਮਿਲਦੀ ਹੈ। ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਅਤੇ ਸੰਤ ਸੇਵਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਨੇ ਪ੍ਰਮਾਤਮਾ ਦੇ ਨਾਮ ਦਾ ਰਸ ਲੈ ਕੇ ਅਨੇਕਾਂ ਜੀਵਾਂ ਨੂੰ ਅਧਿਆਤਮਿਕਤਾ ਦਾ ਸੱਚਾ ਰਸਤਾ ਵਿਖਾਇਆ। ਉਨ੍ਹਾਂ ਤੋਂ ਇਲਾਵਾ ਭਾਈ ਗੁਰਮੇਲ ਸਿੰਘ ਮੁੱਖ ਗ੍ਰੰਥੀ ਨਾਨਕਸਰ, ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ, ਭਾਈ ਸੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਸੰਤ ਬਾਬਾ ਰਜਨੀਸ਼ ਸਿੰਘ ਨੱਥੂਮਾਜਰੇ ਵਾਲੇ, ਸੰਤ ਬਾਬਾ ਗੁਰਮੀਤ ਸਿੰਘ ਨਾਨਕਸਰਰ ਠਾਠ ਕਰਨਾਲ, ਵਾਲੇ, ਬਾਬਾ ਰਵਿੰਦਰ ਸਿੰਘ ਅਜੋਨੀ ਤਖਾਣਬੱਧ ਵਾਲੇ, ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਸੰਚਾਲਕ ਨਾਨਕਸਰ ਦਰਬਾਰ ਡਾਂਗੋਂ, ਸੰਤ ਅਮਰੀਕ ਸਿੰਘ ਪੁੜੈਣ, ਸੰਤ ਬਾਬ ਸੰਤੋਖ ਸਿੰਘ ਮਲੇਰਕੋਲਾ, ਬਾਬਾ ਹਰਚੰਦ ਸਿੰਘ ਝੋਰੜਾਂ ਵਾਲੇ ਬਾਬੇ ਕੇ, ਸੰਤ ਬਾਬਾ ਹਰੀ ਸਿੰਘ ਨਾਨਕਸਰ, ਸੰਤ ਪ੍ਰਗਟ ਸਿੰਘ ਭੁੱਚੋ, ਭਾਈ ਹਰਪ੍ਰੀਤ ਸਿੰਘ, ਮਾਤਾ ਗੁਰਦੇਵ ਕੌਰ ਝੋਰੜਾਂ, ਸੰਤ ਬਾਬਾ ਨਿਰਮਲ ਸਿੰਘ ਚੀਮਿਆਂ ਵਾਲੇ, ਭਾਈ ਸਰੂਪ ਸਿੰਘ ਸੁਰ ਸਿੰਘ ਵਾਲੇ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੇ ਹਾਜ਼ਰੀ ਭਰੀ। ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਵਾਲਿਆਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ, ਜਦਕਿ ਸਟੇਜ਼ ਦੀ ਸੇਵਾ ਭਾਈ ਰਾਏ ਸਿੰਘ ਲੱਖਾ ਨੇ ਨਿਭਾਈ। ਸੰਗਤਾਂ ਦੀ ਸੁਵਿਧਾ ਲਈ ਠੰਢੇ ਮਿੱਠੇ ਜਲ, ਜਲ ਜੀਰਾ ਦੀ ਛਬੀਲ ਅਤੇ ਲੰਗਰ ਲਗਾਏ ਗਏ। ਇਸ ਮੌਕੇ ਬਾਬਾ ਗੁਰਮੇਲ ਸਿੰਘ ਨੀਲੂ, ਭਾਈ ਈਸ਼ਰ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਜਸਵੀਰ ਸਿੰਘ ਲੱਡੂ, ਭਾਈ ਦਾਰਾ ਸਿੰਘ, ਭਾਈ ਮੁਖਤਿਆਰ ਸਿੰਘ ਰਾਗੀ ਗੁਰਪ੍ਰੀਤ ਸਿੰਘ, ਮੁਕੰਦ ਸਿੰਘ, ਬਿੰਦਰ ਸਿੰਘ ਭੰਡਾਰੀ, ਬਾਬਾ ਕਮਲਜੀਤ ਸਿੰਘ, ਜਸਪਾਲ ਸਿੰਘ ਪਾਲੀ ਧਾਲੀਵਾਲ, ਜੋਬਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਅਣਐਲਾਨੇ ਪਾਵਰ ਕੱਟ ਤੁਰੰਤ ਬੰਦ ਕੀਤੇ ਜਾਣ- ਕਮਾਲਪੁਰਾ/ਚੱਕ ਭਾਈਕਾ ਅਗਲੀ ਖ਼ਬਰ ਸੜਕ ਨਿਰਮਾਣ ਦੌਰਾਨ ਟ੍ਰੈਫਿਕ ਵਿਵਸਥਾ ਹੋਈ ਬੇਹਾਲ, ਲੋਕ ਹੋਏ ਖੱਜਲ-ਖੁਆਰ
Ad Position 24
No active advertisement