07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਅਣਐਲਾਨੇ ਪਾਵਰ ਕੱਟ ਤੁਰੰਤ ਬੰਦ ਕੀਤੇ ਜਾਣ- ਕਮਾਲਪੁਰਾ/ਚੱਕ ਭਾਈਕਾ

Ad Position 21
No active advertisement
ਅਜੀਤ ਡੈਸਕ 28-06-2026
ਰਾਏਕੋਟ, 27 ਜੂਨ (ਸੁਸ਼ੀਲ) ਇਸ ਸਮੇਂ ਝੋਨੇ ਦੀ ਲਵਾਈ ਦਾ ਕੰਮ ਪੂਰੇ ਜੋਬਨ ਤੇ ਹੈਂ ਅਤੇ ਹੁੰਮਸ ਭਰੀਂ ਗਰਮੀਂ ਵੀਂ ਆਪਣਾ ਭਰਪੂਰ ਰੰਗ ਦਿਖਾ ਰਹੀਂ ਹੈਂ, ਪ੍ਰੰਤੂ ਇਸ ਸਮੇਂ ਬਿਜਲੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਦੇ ਖੇਤੀ ਸੈਕਟਰ ਨੂੰ ਦਿੱਤੀ ਜਾ ਰਹੀਂ ਅੱਠ ਘੰਟੇ ਬਿਜਲੀ ਘਟਕੇ ਚਾਰ ਪੰਜ ਘੰਟਿਆਂ ਹੀਂ ਰਹਿ ਗਈ ਅਤੇ ਬਹਾਨਾ ਬਣਾਇਆ ਜਾਂਦਾ ਹੈਂ ਕਿ ਬਿਜਲੀ ਬੋਰਡ ਪੰਜਾਬ ਪਟਿਆਲਾ ਵਲੋਂ ਪਾਵਰ ਕੱਟ ਲਗਾ ਦਿੱਤਾ ਗਿਆ ਹੈਂ। ਜਿਸ ਕਾਰਨ ਕਿਸਾਨਾਂ ਨੂੰ ਇਸ ਗਰਮੀਂ ਭਰੇ ਮੌਸਮ ਦੌਰਾਨ ਝੋਨਾ ਲਗਾਉਣ ਲਈ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈਂ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਨੇ ਸਾਂਝੇ ਰੂਪ ਵਿੱਚ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਬਿਜਲੀ ਵਿਭਾਗ ਵਲੋਂ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਨਾ ਮੁਹੱਈਆ ਕਰਵਾਈ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ 30 ਜੂਨ ਤੋਂ ਐਕਸੀਅਨ ਦਫ਼ਤਰਾਂ ਦਾ ਘਿਰਾਓ ਕਰੇਂਗੀ। ਜਿਸ ਦੀ ਪੂਰਨ ਤੌਰ ’ਤੇ ਜਿੰਮੇਵਾਰੀ ਬਿਜਲੀ ਵਿਭਾਗ ਪੰਜਾਬ ਦੀ ਹੋਵੇਗੀਂ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਅੱਜ ਤੋਂ ਅਗਲੀ ਖ਼ਬਰ ਸੱਤਗੁਣੀ ਮਹਾਂਪੁਰਸ਼ਾਂ ਦਾ ਜੀਵਨ ਸਿੱਖ ਸਿਧਾਂਤਾਂ ’ਚ ਪ੍ਰਪੱਕ ਹੋਣ ਦੀ ਸੇਧ ਦਿੰਦਾ ਹੈ- ਬਾਬਾ ਧੰਨਾ ਸਿੰਘ ਬੜੂੰਦੀ
Ad Position 24
No active advertisement