ਮੁੱਲਾਂਪੁਰ ਦਾਖਾ, 28 ਜੂਨ ( ਨਿਰਮਲ ਸਿੰਘ ਧਾਲੀਵਾਲ) ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦਾ ਹਰ ਪ੍ਰੋਗਰਾਮ ਬੂਥ ਪੱਧਰ ਤੱਕ ਲਿਜਾਣ ਲਈ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਮਾਤਾ ਚਰਨਜੀਤ ਕੌਰ ਦਿਓਲ ਵਲੋਂ ਮੰਡੀ ਮੁੱਲਾਂਪੁਰ ਮੁੱਖ ਦਫ਼ਤਰ ਵਿਖੇ ਜ਼ੋਨ ਇੰਚਾਰਜ ਐੱਸ.ਬੀ, ਬੀ.ਸੀ ਵਿੰਗ ਅਹੁਦੇਦਾਰਾ ਅਤੇ ਹਲਕਾ ਦਾਖਾ ’ਚ ਮਹਿਲਾ ਵਿੰਗ ਦੀਆ ਸਰਗਰਮ ਬੀਬੀਆਂ ਨਾਲ ਮੀਟਿੰਗ ਕੀਤੀ । ਗੁਰਦੀਪ ਸਿੰਘ ਫੱਲੇਵਾਲ, ਸਵਰਨ ਸਿੰਘ ਛੱਜੇਵਾਲ, ਜਗਦੀਸ਼ ਸਿੰਘ ਗੋਰਸੀਆਂ, ਅਮਨਦੀਪ ਸਿੰਘ ਸਵੱਦੀ, ਸੁਰਿੰਦਰ ਸਿੰਘ ਲਤਾਲਾ , ਅੰਮ੍ਰਿਤਪਾਲ ਸਿੰਘ ਖੰਡੂਰ, ਹਰਪਾਲ ਸਿੰਘ ਕੋਠੇਹਾਂਸ, ਬਲਦੇਵ ਸਿੰਘ ਬੀੜਗਗੜਾ, ਹਰਿੰਦਰ ਸਿੰਘ ਈਸੇਵਾਲ , ਬੀ.ਸੀ. ਵਿੰਗ ਪ੍ਰਧਾਨ ਸ਼ਿਕੰਦਰ ਸਿੰਘ ਸਿੱਧਵਾਂ , ਸ਼ਹਿਰੀ ਪ੍ਰਧਾਨ ਸੁਸ਼ੀਲ , ਐੱਸ.ਸੀ. ਵਿੰਗ ਪ੍ਧਾਨ ਬਸੰਤ ਸਿੰਘ, ਜਸਵਿੰਦਰ ਸਿੰਘ ਛੀਨਾ, ਚਮਕੌਰ ਸਿੰਘ ਉੱਭੀ, ਗੁਰਿੰਦਰ ਸਿੰਘ ਰੂੰਮੀ, ਗੁਰਦੀਪ ਸਿੰਘ ਸਵੱਦੀ, ਗੁਰਪ੍ਰੀਤ ਸਿੰਘ ਬੋਪਾਰਾਏ ਕਲਾਂ, ਸੁਰਜੀਤ ਸਿੰਘ ਆਲੀਵਾਲ, ਜਥੇਦਾਰ ਜਗਰੂਪ ਸਿੰਘ ਗੁੱਜਰਵਾਲ , ਖਵਿੰਦਰ ਸਿੰਘ ਕੋਠੇ ਪੋਨਾ, ਦੀਪਾ ਗਿੱਲ, ਗੁਰਮਿੰਦਰ ਸਿੰਘ ਕੋਠੇ ਹਾਂਸ ਨਾਲ ਮੀਟਿੰਗ ਕਰਕੇ ਜਸਕਰਨ ਸਿੰਘ ਦਿਓਲ ਦੇ ਹਲਕਾ ਦਾਖਾ ’ਚ ਵੱਧਦੇ ਸਿਆਸੀ ਪ੍ਰਭਾਵ ਕਾਰਨ ਸਿਆਸੀ ਵਿਰੋਧੀ ਲੋਕਾਂ ਦੀ ਸਾਜਿਸ਼ ਨੂੰ ਬੇਪਰਦਾ ਕਰਦਿਆ ਕਿਹਾ ਕਿ ਮੇਰੇ ਸਪੁੱਤਰ ਜਸਕਰਨ ਸਿੰਘ ਦਿਓਲ ਮੇਰੇ ਪਰਿਵਾਰ ਅਤੇ ਮੇਰੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਣਯੋਗ ਅਦਾਲਤ ’ਤੇ ਪੂਰਨ ਵਿਸ਼ਵਾਸ਼ ਹੈ, ਜਲਦੀ ਫ਼ੈਸਲਾ ਜਸਕਰਨ ਸਿੰਘ ਦਿਓਲ ਦੇ ਹੱਕ ਵਿੱਚ ਆਵੇਗਾ । ਸ਼੍ਰੋਮਣੀ ਅਕਾਲੀ ਦਲ (ਬ) ਦੀ ਹਲਕਾ ਦਾਖਾ ’ਚ ਮਹਿਲਾ ਵਿੰਗ ਸੇਵਾਦਾਰ ਬੀਬੀ ਚਰਨਜੀਤ ਕੌਰ ਦਿਓਲ ਅੱਜ ਦੀ ਮੀਟਿੰਗ ਬਾਅਦ ਪੱਤਰਕਾਰਾਂ ਨੂੰ ਬੁੱਧਵਾਰ 1 ਜੁਲਾਈ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ । ਚਰਨਜੀਤ ਕੌਰ ਦਿਓਲ ਦੱਸਿਆ ਕਿ ਹਲਕਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਦਿਨ ਬੁੱਧਵਾਰ 1 ਜੁਲਾਈ ਸਵੇਰੇ 11 ਵਜੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਮੁੱਖ ਆਗੂ ਆਬਜਰਵਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਥੀ ਟੀਮ ਨਾਲ ਪਹੁੱਚ ਕੇ ਪਾਰਟੀ ਦੇ ਅਹੁਦੇਦਾਰ, ਵਰਕਰਾਂ ਨਾਲ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਦੇਣਗੇ । ਬੀਬੀ ਚਰਨਜੀਤ ਕੌਰ ਦਿਓਲ ਸਪੱਸ਼ਟ ਕੀਤਾ ਕਿ ਝੋਨਾ ਦੀ ਲਗਵਾਈ (ਬਜਾਈ) ਦਾ ਕੰਮ ਪੂਰਾ ਹੁੰਦਿਆ ਹੀ 15 ਜੁਲਾਈ ਤੋ ਜ਼ੋਨ ਟੀਮਾ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਕ ਵਿਚ ਬੂਥ ਪੱਧਰ ਤੱਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰੇਗੀ ।
ਹਲਕਾ ਦਾਖਾ ’ਚ ਰੋਜ਼ੀ ਬਰਕੰਦੀ ਵਲੋਂ ਜ਼ੋਨ ਇੰਚਾਰਜਾਂ ਨਾਲ ਮੀਟਿੰਗ ਪਹਿਲੀ ਨੂੰ ਸ਼੍ਰੋ.ਅ. ਦਲ (ਬ) ਮਹਿਲਾ ਆਗੂ ਚਰਨਜੀਤ ਕੌਰ ਦਿਓਲ ਨੇ ਹਲਕਾ ਦਾਖਾ ’ਚ ਮੋਰਚਾ ਸੰਭਾਲਿਆ
ਅਜੀਤ ਡੈਸਕ
29-06-2026