ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਹਰ ਪਾਸੇ ਤੋਂ ਮਿਲ ਰਿਹਾ ਭਾਰੀ ਸਮਰਥਨ- ਹਰਬੀਰ ਇਯਾਲੀ ਭੱਠਾਧੂਹਾ, ਚੱਕ ਕਲਾਂ, ਭੱਟੀਆਂ ਢਾਹਾ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਰਵੀਂਆਂ ਮੀਟਿੰਗਾਂ

Ad Position 21
No active advertisement
ਅਜੀਤ ਡੈਸਕ 29-06-2026
ਹੰਬੜਾਂ, 28 ਜੂਨ (ਮੇਜਰ ਹੰਬੜਾਂ) ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ’ਚ ਲੋਕਾਂ ਦਾ ਭਾਰੀ ਇਕੱਠ ਉਮੜ ਰਿਹਾ ਹੈ ਤੇ ਪਿੰਡਾਂ ’ਚ ਲੋਕਾਂ ਦਾ ਭਾਰੀ ਸਮੱਰਥਨ ਮਿਲ ਰਿਹਾ ਹੈ ਤੇ ਲੋਕ ਵੱਡੀ ਗਿਣਤੀ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਚਲਾਈ ਜਾ ਰਹੀ ਲਹਿਰ ਨਾਲ ਲੋਕ ਵੱਡੀ ਗਿਣਤੀ ’ਚ ਜੁੜ ਰਹੇ ਹਨ। ਇਹ ਪ੍ਰਗਟਾਵਾ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਵੱਲੋਂ ਪਿੰਡ ਚੱਕ ਕਲਾਂ, ਭੱਠਾਧੂਹਾ ਪਿੰਡਾਂ ’ਚ ਪਾਰਟੀ ਦੇ ਹੱਕ’ਚ ਮੀਟਿੰਗਾ ਕਰਨ ਉਪਰੰਤ ਪਿੰਡ ਭੱਟੀਆਂ ਢਾਹਾ ਵਿਖੇ ਰੱਖੀ ਭਰਵੀਂ ਮੀਟਿੰਗ ’ਚ ਗੱਲਬਾਤ ਕਰਦਿਆਂ ਕੀਤਾ। ਚੇਅਰਮੈਨ ਇਯਾਲੀ ਨੇ ਕਿਹਾ ਕਿ ਅੱਜ ਜਿੱਥੇ ਆਮ ਆਦਮੀ ਪਾਰਟੀ ਲੋਕਾਂ ਦੀ ਕਚਿਹਰੀ ’ਚ ਫੇਲ੍ਹ ਸਾਬਤ ਹੋ ਚੁੱਕੀ ਹੈ ਤੇ ਬਾਕੀ ਪਾਰਟੀਆਂ ਨੂੰ ਵੀ ਲੋਕ ਦੇਖ ਚੁੱਕੇ ਹਨ, ਜਿਸ ਲਈ ਲੋਕਾਂ ਦਾ ਝੁਕਾਅ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲ ਹੋ ਚੁੱਕਾ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੇ ਪੰਥਕ ਮਸਲੇ ਜੋ ਕਿ ਚਿਰਾਂ ਤੋਂ ਲਟਕ ਰਹੇ ਹਨ ਤੇ ਕਿਸੇ ਵੀ ਸਰਕਾਰ ਨੇ ਉਨ੍ਹਾਂ ਮਸਲਿਆਂ ਵੱਲੋਂ ਧਿਆਨ ਨਹੀਂ ਦਿੱਤਾ ਤੇ ਹੁਣ ਲੋਕਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ’ਤੇ ਉਮੀਦਾਂ ਹਨ ਤੇ ਲੋਕ 2027 ’ਚ ਭਾਈ ਅੰਮ੍ਰਿਤਪਾਲ ਦੀ ਅਗਵਾਈ ਵਾਲੀ ਪੰਥਕ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕ ’ਚ ਫਤਵਾ ਦੇ ਕੇ ਆਪ ਸਮੇਤ ਵਿਰੋਧੀ ਪਾਰਟੀਆਂ ਨੂੰ ਸਬਕ ਸਿਖਾਉਣਗੇ। ਚੇਅਰਮੈਨ ਹਰਬੀਰ ਸਿੰਘ ਇਯਾਲੀ ਨੇ ਦਾਅਵੇ ਨਾਲ ਕਿਹਾ ਕਿ ਨੌਜਵਾਨ ਵਰਗ ਸਮੇਤ ਪੰਜਾਬ ਦੇ ਲੋਕਾਂ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹੱਕ ’ਚ ਖੜਨ ਦਾ ਜਜਬਾ ਹੀ 2027 ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਜਿੱਤ ਦਾ ਜਾਮਨ ਬਣੇਗਾ। ਸ. ਇਯਾਲੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹੱਕ ’ਚ ਲੋਕ ਲਹਿਰ ਖੜੀ ਹੋਵੇਗੀ, ਜਿਸ ਨੂੰ ਰੋਕਣਾ ਆਪ ਸਮੇਤ ਵਿਰੋਧੀਆਂ ਦੇ ਵੱਸ ਦੀ ਗੱਲ ਨਹੀਂ ਰਹੇਗੀ। ਇਸ ਮੌਕੇ ਭੱਠਾਧੂਹਾ, ਚੱਕ ਕਲਾਂ ਸਮੇਤ ਭੱਟੀਆਂ ਢਾਹਾ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੱਰਥਕਾਂ ਵੱਲੋਂ ਸ. ਇਯਾਲੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹੱਕ ਡਟਕੇ ਖੜੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਹਰਵੀਰ ਸਿੰਘ ਇਯਾਲੀ ਨੂੰ ਭੱਠਾਧੂਹਾ’ਚੱਕ ਕਲਾਂ ਦੇ ਨਾਲ ਪਿੰਡ ਭੱਟੀਆਂ ਢਾਹਾ ਵਿਖੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨਵਗੀਤ ਸਿੰਘ ਧਨੋਆ ਪੁੱਤਰ ਪ੍ਰਸਿੱਧ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਪਿੰਡ ਤਲਵੰਡੀ ਕਲਾਂ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਹਰ ਮਹਿਲਾ ਨੂੰ ਮਿਲੇਗਾ ਲਾਭ-ਪ੍ਰਧਾਨ ਜਗਦੇਵ/ਪੰਚ ਹਰਜੀਤ ਸਿੰਘ
Ad Position 24
No active advertisement