ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਨਵਗੀਤ ਸਿੰਘ ਧਨੋਆ ਪੁੱਤਰ ਪ੍ਰਸਿੱਧ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਪਿੰਡ ਤਲਵੰਡੀ ਕਲਾਂ ਦਾ ਨਾਂਅ ਕੀਤਾ ਰੌਸ਼ਨ

Ad Position 21
No active advertisement
ਅਜੀਤ ਡੈਸਕ 29-06-2026
aਚੌਂਕੀਮਾਨ, 28 ਜੂਨ (ਤੇਜਿੰਦਰ ਸਿੰਘ ਚੱਢਾ) ਅੰਤਰਰਾਸ਼ਟਰੀ ਪ੍ਰਸਿੱਧ ਲੇਖਕ ਐੱਸ.ਅਸ਼ੋਕ ਭੌਰਾ ਨੇ ਬੜੀ ਮਿਹਨਤ ਨਾਲ ਅਮਰੀਕਾ ਦੇ ਪੰਜਾਹ ਸਫ਼ਲ ਕਾਰੋਬਾਰੀਆ ਬਾਰੇ ਬਹੁਤ ਹੀ ਸੁੰਦਰ ਅਤੇ ਬਹੁਤ ਵੱਡੇ ਅਕਾਰ ਦੀ ਪੁਸਤਕ ‘ਅਮਰੀਕਾ ਵਿਚ ਪੰਜਾਬੀ ਵਿਰਾਸਤ” ਛਪਵਾਈ ਹੈ। ਜੋ ਕਿ ਅਮਰੀਕਾ ਦੇ ਸ਼ਹਿਰ ਇੰਡਿਆਨਾਂ ਵਿੱਚ ਰਿਲੀਜ਼ ਕੀਤੀ ਗਈ ਹੈ । ਸਫ਼ਲ ਕਾਰੋਬਾਰੀਆਂ ਦੇ ਨਾਲ-ਨਾਲ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਪੁਸਤਕ ਵਿੱਚ ਅਮਰੀਕਾ ਦੇ ਪੰਜਾਹ ਸਫ਼ਲ ਕਾਰੋਬਾਰੀਆਂ ਵਿਚ ਬਹੁਤ ਹੀ ਛੋਟੀ ਉਮਰ ਦਾ ਸਫਲ਼ ਕਾਰੋਬਾਰੀ ਨਵਗੀਤ ਸਿੰਘ ਧਨੋਆ ਪਿੰਡ ਤਲਵੰਡੀ ਕਲਾਂ ਤੋਂ ਹੈ ਜੋ ਕਿ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਅਮਰੀਕ ਸਿੰਘ ਤਲਵੰਡੀ ਦਾ ਪੁੱਤਰ ਹੈ। ਅਮਰੀਕ ਸਿੰਘ ਤਲਵੰਡੀ ਨੇ ਦੱਸਿਆ ਹੈ ਕਿ ਬੇਟੇ ਨਵਗੀਤ ਸਿੰਘ ਧਨੋਆ ਨੇ ਜਦੋਂ ਅਮਰੀਕਾ ਵਿਚ ਜਾ ਕੇ ਬਹੁਤ ਜਲਦੀ ਕਿਸੇ ਤੋਂ ਵੀ ਕੋਈ ਮਦਦ ਲਏ ਬਿਨਾਂ ਆਪਣਾ ਪਹਿਲਾ ਟਰਾਲਾ ਪਾ ਲਿਆ ਸੀ ਮੈਂ ਖੁਸ਼ ਹੋ ਕੇ ‘ਆਪਣਾ ਟਰਾਲਾ’ ਗੀਤ ਲਿਖਿਆ ਸੀ, ਜੋ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਸੁਰਿੰਦਰ ਛਿੰਦੇ ਨੂੰ ਬਹੁਤ ਹੀ ਵਧੀਆ ਲੱਗਿਆ ਸੀ ਉਸ ਨੇ ‘ਆਪਣਾ ਟਰਾਲਾ’ ਗੀਤ ਰੀਕਾਰਡ ਕਰਵਾਅ ਦਿੱਤਾ ਸੀ ਜੋ ਕਿ ਅਮਰੀਕਾ ਅਤੇ ਹੋਰ ਵਿਦੇਸ਼ੀ ਟਰਾਲਿਆਂ ਵਿੱਚ ਆਮ ਹੀ ਸੁਣਿਆਂ ਜਾਂਦਾ ਹੈ। ਇਸ ਪ੍ਰਾਪਤੀ ਤੋਂ ਖੁਸ਼ ਹੋ ਕੇ ਬੇਟੇ ਨੇ ਦਿਨ ਰਾਤ ਹੋਰ ਬਹੁਤ ਮਿਹਨਤ ਕੀਤੀ, ਜਿੱਥੇ ਆਪਣਾ ਕਰੋਬਾਰ ਹੋਰ ਬਹੁਤ ਵਧਾਇਆ, ਉੱਥੇ ਸਮਾਜ ਸੇਵੀ ਕੰਮਾਂ ਵਿਚ ਵੀ ਵੱਧ ਚੜ੍ਹਕੇ ਹਿੱਸਾ ਪਾਉਂਦਾ ਹੈ। ਮੈਂ ਬੇਟਾ ਬਹੁਤ ਪੜ੍ਹਾਇਆ ਸੀ, ਆਪਣੇ ਦੇਸ਼ ਵਿਚ ਹੀ ਰੱਖਣਾ ਚਾਹੁੰਦਾ ਸੀ। ਵਿਦੇਸ਼ ਭੇਜਣ ਦਾ ਕੋਈ ਇਰਾਦਾ ਨਹੀਂ ਸੀ, ਕਿਉਂਕਿ ਉਸ ਤੋਂ ਪਹਿਲਾਂ ਮੈਂ ਅਮਰੀਕਾ ਦਾ ਗਰੀਨ ਕਾਰਡ ਛੱਡ ਚੁੱਕਾ ਸੀ, ਪਰ ਜਦੋਂ ਨੌਕਰੀ ਨਾ ਮਿਲੀ ਤਾਂ ਮੇਰੇ ਦੋਸਤ ਸਰਪੰਚ ਮੰਗਲ ਸਿੰਘ ਢਿੱਲੋਂ ਅਮਰੀਕਾ ਵਾਲੇ ਨੇ ਅਮਰੀਕਾ ਦੇ ਬਹੁਤ ਹੀ ਖਾਨਦਾਨੀ ਪਰਿਵਾਰ ਦੀ ਲੜਕੀ ਨਾਲ ਬੇਟੇ ਦੀ ਸ਼ਾਦੀ ਕਰਵਾ ਦਿੱਤੀ ਸੀ। ਬੇਟੇ ਦੀ ਸਫ਼ਲਤਾ ਪਿੱਛੇ ਸੂਝਵਾਨ ਪਤਨੀ, ਚੰਗੀ ਪੜ੍ਹਾਈ ਅਤੇ ਉਸ ਦੀ ਆਪਣੀ ਮਿਹਨਤ ਰੰਗ ਲਿਆਈ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਸਰਨ ਕਲਾ ਭਵਨ ਮੰਡੀ ਮੁੱਲਾਂਪੁਰ ’ਚ ਨਾਟਕ ‘ਜੇ ਅਸੀ ਚੁੱਪ ਰਹੇ’ ਦਾ ਦਰਸ਼ਕਾਂ ਅਨੰਦ ਮਾਣਿਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਹਰ ਪਾਸੇ ਤੋਂ ਮਿਲ ਰਿਹਾ ਭਾਰੀ ਸਮਰਥਨ- ਹਰਬੀਰ ਇਯਾਲੀ ਭੱਠਾਧੂਹਾ, ਚੱਕ ਕਲਾਂ...
Ad Position 24
No active advertisement