ਹੰਬੜਾਂ, 4 ਜੁਲਾਈ (ਮੇਜਰ ਹੰਬੜਾਂ)-ਕੋਆਪ੍ਰੇਟਿਵ ਸਹਿਕਾਰੀ ਬੈਂਕ ਹੰਬੜਾਂ ਦੇ ਮੈਨੇਜਰ ਅਵਤਾਰ ਸਿੰਘ ਦੇ ਨੌਕਰੀ ਤੋਂ ਸੇਵਾ ਮੁਕਤ ਹੋਣ ’ਤੇ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਬੈਂਕ ਮੈਨੇਜਰ ਅਵਤਾਰ ਸਿੰਘ ਤੇ ਉਨ੍ਹਾਂ ਦੇ ਪਤਨੀ ਸੁਰਿੰਦਰ ਕੌਰ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿੰਨ੍ਹਾਂ ਦਾ ਬੈਂਕ ਕਰਮਚਾਰੀਆਂ, ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਸੁਖਪ੍ਰਤਾਪ ਸਿੰਘ ਹੀਰਾ, ਸੀਨੀਅਰ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਖੇਤੀਬਾੜੀ ਸਭਾ ਹੰਬੜਾਂ ਦੇ ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ, ਪ੍ਰਧਾਨ ਮਨਦੀਪ ਸਿੰਘ ਵਿਰਕ, ਸਕੱਤਰ ਜਸਵੀਰ ਸਿੰਘ ਵਿਰਕ ਤੇ ਹੋਰ ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭੈਰੋਮੁੰਨਾਂ, ਉੱਪ ਪ੍ਰਧਾਨ ਬਾਦਲ ਸਮੇਤ ਆਗੂਆਂ ਨੇ ਕਿਹਾ ਕਿ ਮੈਨੇਜਰ ਅਵਤਾਰ ਸਿੰਘ ਵੱਲੋਂ ਲੰਮਾ ਸਮਾਂ ਬੈਂਕ ’ਚ ਨੌਕਰੀ ਕਰਦਿਆਂ ਇਲਾਕੇ ਦੇ ਕਿਸਾਨਾਂ ਸਮੇਤ ਹੋਰ ਬੈਂਕ ਆਉਣ ਵਾਲੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਨਾਲ ਜੋੜਦਿਆਂ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਸੇਵਾ ਮੁਕਤ ਹੋਏ ਮੈਨੇਜਰ ਅਵਤਾਰ ਸਿੰਘ ਵੱਲੋਂ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਜਿੰਦਗੀ ਦਾ ਲੰਮਾਂ ਸਮਾਂ ਹੰਬੜਾਂ ਬੈਂਕ ’ਚ ਨੌਕਰੀ ਕਰਦਿਆਂ ਲੰਘਿਆਂ ਹੈ ਤੇ ਲੋਕਾਂ ਦੇ ਮਿਲੇ ਸਹਿਯੋਗ ਸਦਕਾ ਉਨ੍ਹਾਂ ਕਦੇ ਵੀ ਕੋਈ ਮੁਸ਼ਕਿਲ ਨਹੀਂ ਆਈ ਤੇ ਉਹ ਇਸ ਲਈ ਸਾਰੇ ਪਤਵੰਤਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹਨ। ਇਸ ਮੌਕੇ ਮੈਨੇਜਰ ਅਵਤਾਰ ਸਿੰਘ ਨੂੰ ਨੌਕਰੀ ਤੋਂ ਸੇਵਾ ਮੁਕਤ ਹੋਣ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੱਤਰ ਜਸਦੀਪ ਸਿੰਘ ਫਾਗਲਾ, ਜਸਪਾਲ ਸਿੰਘ ਧਾਲੀਵਾਲ, ਮੈਂਬਰ ਭਗਵੰਤ ਸਿੰਘ ਹਾਂਸ, ਜਸਵੀਰ ਸਿੰਘ ਰਾਣਾ ਹੀਰਾ, ਸੇਲਜ਼ਮੈਨ ਰੁਪਿੰਦਰ ਸਿੰਘ ਧਾਲੀਵਾਲ, ਸਕੱਤਰ ਦਵਿੰਦਰ ਸਿੰਘ ਅਹੂਜਾ, ਪ੍ਰਮੋਦ ਕੁਮਾਰ ਰਾਜੂ ਗੁਪਤਾ, ਸਕੱਤਰ ਗੁਰਮੀਤ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।