ਆਲਮਗੀਰ, 5 ਜੁਲਾਈ (ਜਰਨੈਲ ਸਿੰਘ ਪੱਟੀ)-ਚਲੰਤ ਸਮੇਂ ਦੌਰਾਨ ਬਦਲ ਰਹੀ ਜੀਵਨ ਸ਼ੈਲੀ ਅਤੇ ਜੰਕ ਫੂਡ ਖਾਣ ਦੀਆਂ ਆਦਤਾਂ ਸਮੇਤ ਸਰੀਰਕ ਮਿਹਨਤ ਘੱਟ ਹੋਣ ਕਾਰਨ ਸਮਾਜ ਅੰਦਰ ਕਈ ਕਿਸਮ ਦੀਆਂ ਸਰੀਰਕ ਬਿਮਾਰੀਆਂ ਖ਼ਾਸ ਕਰ ਮੋਟਾਪਾ ਵਧਦਾ ਜਾ ਰਿਹਾ ਹੈ ਅਤੇ ਮੋਟਾਪੇ ਤੋਂ ਛੁਟਕਾਰੇ ਲਈ ਬੇਲੋੜੀਆਂ ਤੇ ਮਹਿੰਗੀਆਂ ਦਵਾਈਆਂ ਖਾ ਕੇ ਅੱਕ ਚੁੱਕੇ ਲੋਕਾਂ ਲਈ ਆਸ ਦੀ ਕਿਰਨ ਬਣੇ ਫਲ, ਫਰੂਟ, ਸਬਜ਼ੀਆਂ ਅਤੇ ਹੋਰ ਕੁਦਰਤੀ ਚੀਜ਼ਾਂ ਤੋਂ ਤਿਆਰ ਕੀਤੇ ਨਿਊਟ੍ਰੀਸ਼ਨਾ ਦੀ ਵੱਡੀ ਮੰਗ ਨੂੰ ਦੇਖਦੇ ਹੋਏ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਨੇ ਸਥਾਨਕ ਕਸਬਾ ਰਾਏਕੋਟ ਵਿਖੇ ਨਵੀਂ ਬਰਾਂਚ ਦਾ ਉਦਘਾਟਨ ਕੀਤਾ। ਇਸ ਮੌਕੇ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਆਲਮਗੀਰ ਨੇ ਦੱਸਿਆ ਕਿ ਮੈਰਕੂਲੈਸ ਕੰਪਨੀ ਵਲੋਂ ਤਿਆਰ ਕੀਤੇ ਨਿਊਟ੍ਰੀਸ਼ਨ ਲੈਣ ਨਾਲ ਸਰੀਰ ਦੀ ਕਿਸੇ ਵੀ ਕਿਸਮ ਦੀ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰੀਰਕ ਤੌਰ ’ਤੇ ਮੋਟੇ ਇਨਸਾਨਾਂ ਨੂੰ ਮੋਟਾਪਾ ਘਟਾਉਣ ਅਤੇ ਦੁਬਲੇ ਪਤਲੇ ਸਰੀਰ ਦੇ ਮਾਲਕ ਲੋਕਾਂ ਲਈ ਉਕਤ ਨਿਊਟ੍ਰੀਸ਼ਨ ਰਾਮਬਾਣ ਵਾਂਗ ਕੰਮ ਕਰਦੇ ਹਨ। ਬਰਾਂਚ ਦੇ ਉਦਘਾਟਨ ਮੌਕੇ ਸੁਖਵਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਟਿਵਾਣਾ, ਰਤਨ ਸਿੰਘ ਕਮਾਲਪੁਰੀ, ਮੇਵਾ ਸਿੰਘ, ਜੱਸੀ ਖੰਨਾ, ਸਨੀ ਲੁਧਿਆਣਾ, ਦਮਨਪ੍ਰੀਤ ਸਿੰਘ,ਵੀਰਪਾਲ ਸਿੰਘ, ਕਰਨਜੋਤ ਸਿੰਘ, ਜਸਪ੍ਰੀਤ ਕੌਰ, ਨੀਲਮ ਚੰਡੀਗੜ੍ਹ, ਸੀਮਾ ਖੰਨਾ, ਜਸਬੀਰ ਕੌਰ, ਏਕਮਜੋਤ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਸੁਖਮਨ ਕੌਰ, ਸੁਮਨਪ੍ਰੀਤ ਕੌਰ, ਜਸ਼ਨਦੀਪ ਕੌਰ, ਗੁਰਵਿੰਦਰ ਕੌਰ, ਪਰਮਜੀਤ ਕੌਰ, ਕਮਲਪ੍ਰੀਤ ਕੌਰ, ਸੁਖਪ੍ਰੀਤ ਕੌਰ, ਹਰਮਨਜੋਤ ਕੌਰ, ਗਗਨਦੀਪ ਕੌਰ,ਨਵਜੋਤ ਕੌਰ, ਨਿਸ਼ਾ, ਹਰਜੋਤ ਕੌਰ, ਨੀਲਮ ਆਲਮਗੀਰ, ਸਰਬਜੀਤ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।