ਜਗਰਾਉਂ, 6 ਜੁਲਾਈ (ਗੁਰਦੀਪ ਸਿੰਘ ਮਲਕ)-ਇਲਾਕੇ ਦੇ ਕਿਸਾਨਾਂ ਨੂੰ ਸ਼ਾਨਦਾਰ ਸੇਵਾਵਾਂ ਦੇਣ ਵਾਲੀ ਅਤੇ ਪਿੰਡ ਜੰਡੀ ਦਾ ਨਾਮ ਸਹਿਕਾਰਤਾ ਖੇਤਰ ਵਿੱਚ ਦੇਸ਼ ਭਰ ਵਿੱਚ ਚਮਕਾਉਣ ਵਾਲੀ ਜੰਡੀ ਕੋਆਪ੍ਰੇਟਿਵ ਸੁਸਾਇਟੀ ਨੇ ਇਕ ਹੋਰ ਮਾਣਮੱਤੀ ਪ੍ਰਾਪਤ ਕੀਤੀ ਹੈ, ਜਿਸ ਵਿੱਚ ਜੰਡੀ ਸੁਸਾਇਟੀ ਨੂੰ ਡਬ ਡਵੀਜਨ ਵਿੱਚ ਸਭ ਤੋ ਵਧੀਆ ਕਾਰਗੁਜਾਰੀ ਦਾ ਸਨਮਾਨ ਪ੍ਰਾਪਤ ਹੋਇਆ ਹੈ। ਇਸ ਸਬੰਧੀ ਅੱਜ ਪੰਜਾਬ ਯੂਨੀਵਰਸਿਟੀ ਐਗਰੀਕਲਚਰਲ ਲੁਧਿਆਣਾ ਵਿੱਚ ਸਹਿਕਾਰਤਾ ਹਫ਼ਤਾ ਮਨਾਇਆ ਗਿਆ ਜਿਸ ਵਿੱਚ ਅੱਜ ਵਧੀਆ ਕਾਰਜਕਾਰੀ ਸੁਸਾਇਟੀਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਅਤੇ ਡੀ.ਆਰ. ਲੁਧਿਆਣਾ ਤਜੇਸ਼ਵਰ ਸਿੰਘ ਵੱਲੋਂ ਦਿੱਤੇ ਗਏ। ਇਸ ਸਮਾਰੋਹ ਦੌਰਾਨ ਜੰਡੀ ਕੋਆਪ੍ਰੇਟਿਵ ਐਗਰੀਕਲਚਰਲ ਮਲਟੀ ਪਰਪਜ਼ ਸਰਵਿਸ ਸੁਸਾਇਟੀ ਨੂੰ ਸਬ ਡਿਵੀਜ਼ਨ ਜਗਰਾਉਂ ਵਿੱਚੋਂ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਹਰਜਿੰਦਰ ਸਿੰਘ ਸਕੱਤਰ ਸਭਾ ਅਤੇ ਮਨਜੋਤ ਸਿੰਘ ਸੇਲਜ਼ਮੈਨ ਨੂੰ ਦਿੱਤੇ ਗਏ। ਇਹ ਸਨਮਾਨ ਹੋਣ ’ਤੇ ਸਭਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਖ਼ਾਲਸਾ, ਮੀਤ ਪ੍ਰਧਾਨ ਦਵਿੰਦਰ ਕੌਰ, ਮੀਤ ਪ੍ਰਧਾਨ ਗੁਰਜੀਤ ਸਿੰਘ, ਕਮੇਟੀ ਮੈਂਬਰ ਮਨਜੀਤ ਸਿੰਘ ਸ਼ੀਨਾ, ਬਲਜੀਤ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਰਣਜੀਤ ਕੌਰ, ਵਰਿੰਦਰ ਸਿੰਘ, ਕੁਲਵਿੰਦਰ ਸਿੰਘ ਨੇ ਵਧਾਈ ਦਿੱਤੀ।