ਭੂੰਦੜੀ, 6 ਜੁਲਾਈ (ਕੁਲਦੀਪ ਸਿੰਘ ਮਾਨ)-ਇਫਕੋ ਵੱਲੋਂ ਭਾਰਤ ਸਰਕਾਰ ਦੇ ਸਹਿਕਾਰਤਾ ਦਿਵਸ ਸਮਾਗਮਾਂ ਤਹਿਤ ਜੰਡੀ ਸਹਿਕਾਰੀ ਸਭਾ ਵਿਖੇ ਸਹਿਕਾਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸਭਾ ਵਿੱਚ ਨਵੇਂ ਧਰਮ ਕੰਡੇ ਦਾ ਉਦਘਾਟਨ ਵੀ ਕੀਤਾ ਗਿਆ। ਸਮਾਗਮ ਦੌਰਾਨ ਇਫਕੋ ਦੇ ਏਰੀਆ ਮੈਨੇਜਰ ਮੋਹਨ ਸਰੂਪ ਨੇ ਸਹਿਕਾਰਤਾ ਲਹਿਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਹਿਕਾਰੀ ਸੰਸਥਾਵਾਂ ਕਿਸਾਨਾਂ ਦੀ ਆਰਥਿਕ ਤਰੱਕੀ ਅਤੇ ਖੇਤੀਬਾੜੀ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਫਕੋ ਦੇ ਫੀਲਡ ਅਫ਼ਸਰ ਚਰਨਪ੍ਰੀਤ ਸਿੰਘ ਗਿੱਲ ਅਤੇ ਸਭਾ ਦੇ ਸਕੱਤਰ ਹਰਜਿੰਦਰ ਸਿੰਘ ਜੰਡੀ ਨੇ ਵੀ ਸਹਿਕਾਰਤਾ ਦਿਵਸ ਦੇ ਉਦੇਸ਼ ਅਤੇ ਸਹਿਕਾਰੀ ਸਭਾਵਾਂ ਦੀ ਭੂਮਿਕਾ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸਹਿਕਾਰੀ ਸਭਾ ਦੇ ਨਿਰੀਖਕ ਮਨਦੀਪ ਸਿੰਘ, ਏ.ਆਰ. ਦਫ਼ਤਰ ਜਗਰਾਉਂ ਤੋਂ ਮਨਕੀਰਤ ਕੌਰ ਅਤੇ ਦਵਿੰਦਰਜੀਤ ਕੌਰ (ਇੰਸਪੈਕਟਰ), ਸਭਾ ਦੇ ਪ੍ਰਧਾਨ ਅਜਮੇਰ ਸਿੰਘ, ਖ਼ਾਲਸਾ ਕਮੇਟੀ ਮੈਂਬਰ ਮਨਜੀਤ ਸਿੰਘ ਸ਼ੀਨਾ, ਕਮੇਟੀ ਮੈਂਬਰ ਮਨਜੀਤ ਸਿੰਘ, ਯੂਨੀਅਨ ਪ੍ਰਧਾਨ (ਸਰਕਲ ਜਗਰਾਉਂ) ਲਖਬੀਰ ਸਿੰਘ, ਸਕੱਤਰ ਦਲੀਪ ਸਿੰਘ ਭੈਣੀ, ਗੁਰਜੀਤ ਸਿੰਘ ਲੀਲਾ, ਨਵਦੀਪ ਸ਼ਰਮਾ (ਤਲਵੰਡੀ ਕਲਾਂ), ਪਰਮਜੀਤ ਸਿੰਘ ਗਿੱਦੜਵਿੰਡੀ, ਜਗਸੀਰ ਸਿੰਘ ਅੱਬੂਪੁਰਾ, ਪਰਮਿੰਦਰ ਸਿੰਘ ਰੂਮੀ ਸਮੇਤ ਸਰਕਲ ਜਗਰਾਉਂ ਦੇ ਹੋਰ ਸਕੱਤਰ ਅਤੇ ਸੇਲਜ਼ਮੈਨ ਹਾਜ਼ਰ ਸਨ।