ਜੋਧਾਂ, 7 ਜੁਲਾਈ (ਗੁਰਵਿੰਦਰ ਸਿੰਘ ਹੈਪੀ)- 7 ਜੁਲਾਈ 1878 ਨੂੰ ਪਿੰਡ ਨਾਰੰਗਵਾਲ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ: ਨੱਥਾ ਸਿੰਘ ਤੇ ਮਾਤਾ ਪੰਜਾਬ ਕੌਰ ਦੇ ਘਰ ਜਨਮੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨ ਲਈ ਜੀਵਨ ਸਮਰਪਿਤ ਕੀਤਾ, ਜਦਕਿ ਦੂਜੇ ਪਾਸੇ ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਕਰੀਬ 16 ਸਾਲ ਜੇਲ੍ਹਾਂ ਵਿੱਚ ਕਠਿਨ ਸਜ਼ਾਵਾਂ ਵੀ ਭੋਗੀਆਂ। ਉਨ੍ਹਾਂ ਦੇ ਜਨਮ ਅਸਥਾਨ (ਜੱਦੀ ਘਰ-ਹਵੇਲੀ) ਵਿਖੇ ਸਥਾਪਿਤ ਗੁਰਦੁਆਰਾ ਸਾਹਿਬ ’ਚ ਭਾਈ ਸਾਹਿਬ ਦਾ ਜਨਮ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਦੀਵਾਨ ਸਜਾਏ ਗਏ, ਗੁਰਬਾਣੀ ਕੀਰਤਨ ਹੋਇਆ ਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ। ਤਪੋਬਨ ਢੱਕੀ ਸਾਹਿਬ ਮਕਸੂਦੜਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਢੱਕੀ ਵਾਲਿਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਮ ਅਸਥਾਨ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਪੜਪੋਤੇ ਕੁਲਦੀਪ ਸਿੰਘ, ਹਰਜੀਤ ਸਿੰਘ, ਦਲਜੀਤ ਸਿੰਘ, ਕੁਲਵੰਤ ਸਿੰਘ, ਕਰਮਜੀਤ ਸਿੰਘ, ਅਮਰੀਕ ਸਿੰਘ ਨਾਰੰਗਵਾਲ, ਜੀਤ ਸਿੰਘ ਮਕਸੂਦੜਾ, ਹਰਦੀਪ ਸਿੰਘ ਸਰਾਭਾ, ਹਰਜੀਤ ਸਿੰਘ ਸਰਾਭਾ, ਤੇਜਪਾਲ ਸਿੰਘ ਸਹੌਲੀ, ਬਲਦੇਵ ਸਿੰਘ ਸਰਾਭਾ, ਰਣਵੀਰ ਕੌਰ ਅਮਰੀਕਾ, ਦਰਸ਼ਨ ਕੌਰ, ਕੁਲਦੀਪ ਸਿੰਘ, ਸਤਿੰਦਰ ਕੌਰ, ਮਨਜੀਤ ਸਿੰਘ ਢੱਕੀ ਸਾਹਿਬ, ਰਣਵੀਰ ਸਿੰਘ, ਹਰਵੰਤ ਸਿੰਘ ਢੱਕੀ ਸਾਹਿਬ ਆਦਿ ਹਾਜ਼ਰ ਸਨ।