ਭੂੰਦੜੀ/ਹੰਬੜਾਂ, 10 ਜੁਲਾਈ (ਕੁਲਦੀਪ ਸਿੰਘ ਮਾਨ, ਹਰਵਿੰਦਰ ਸਿੰਘ ਮੱਕੜ)-ਇਤਿਹਾਸਕ ਪਿੰਡ ਆਲੀਵਾਲ ਵਿਖੇ ਪੀਰ ਬਾਬਾ ਅਹਿਮਦ ਸ਼ਾਹ ਜਲਾਨੀ ਦੀ ਦਰਗਾਹ ’ਤੇ ਲੱਗੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਦੌਰਾਨ ਪਹਿਲੇ ਦਿਨ ਸੱਭਿਆਚਾਰਕ ਮੇਲੇ ’ਤੇ ਮੁੱਖ ਮਹਿਮਾਨ ਵਜੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਭਰਾ ਅਤੇ ਸਾਬਕਾ ਚੇਅਰਮੈਨ ਹਰਵੀਰ ਸਿੰਘ ਇਯਾਲੀ , ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਜਸਕਰਨ ਸਿੰਘ ਦਿਉਲ ਮਾਤਾ ਚਰਨਜੀਤ ਕੌਰ, ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਦੂਸਰੇ ਦਿਨ ਰਵਾਇਤੀ ਪਹਿਲਵਾਨੀ ਕੁਸ਼ਤੀਆਂ ਕਰਵਾਈਆਂ ਗਈਆਂ। ਕੁਸ਼ਤੀਆਂ ਦਾ ਆਯੋਜਨ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਅਤੇ ਨੰਬਰਦਾਰ ਹਰਦੇਵ ਸਿੰਘ ਦੇਬੀ ਦੀ ਅਗਵਾਈ ਹੇਠ ਕੀਤਾ ਗਿਆ, ਜਦਕਿ ਕੁਮੈਂਟਰੀ ਦੀ ਜ਼ਿੰਮੇਵਾਰੀ ਨਾਜਰ ਸਿੰਘ ਪਹਿਲਵਾਨ ਅਤੇ ਹੀਰਾ ਸਿੰਘ ਸੰਗਰੂਰ ਨੇ ਨਿਭਾਈ। ਮੇਲੇ ਦੀ ਸਭ ਤੋਂ ਵੱਡੀ ਖਿੱਚ ਪਟਕੇ ਦੀ ਕੁਸ਼ਤੀ ਰਹੀ, ਜਿਸ ਵਿੱਚ ਲਾਲੀ ਫਗਵਾੜਾ ਨੇ ਰਜਾਕ ਮਲੇਰਕੋਟਲਾ ਨੂੰ ਪਛਾੜ ਕੇ ਜਿੱਤ ਆਪਣੇ ਨਾਮ ਕੀਤੀ। ਇਸ ਤੋਂ ਇਲਾਵਾ ਸਿਮਰਨ ਮਕੰਦਪੁਰ, ਗੁਰਜੰਟ ਮੰਡ ਚੌਤਾਂ, ਜਗਰੂਪ ਸ਼ੰਕਰ, ਲਾਲੀ ਪਹਿਲਵਾਨ ਕੇਸਧਾਰੀ, ਰਣਜੀਤ ਲੀਲ੍ਹਾ, ਵਿੱਕੀ ਮਲਕਪੁਰ, ਸੂਜਲ ਫਗਵਾੜਾ ਅਤੇ ਲੱਕੀ ਅਬਦਲ ਨੇ ਵੀ ਆਪਣੇ ਵਿਰੋਧੀਆਂ ਨੂੰ ਹਰਾ ਕੇ ਜਿੱਤਾਂ ਦਰਜ ਕੀਤੀਆਂ। ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਤੇ ਨੰਬਰਦਾਰ ਹਰਦੇਵ ਸਿੰਘ ਦੇਬੀ ਨੇ ਕਿਹਾ ਕਿ ਪੰਜਾਬ ਦੀ ਰਵਾਇਤੀ ਪਹਿਲਵਾਨੀ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਅਜਿਹੇ ਮੇਲੇ ਤੇ ਕੁਸ਼ਤੀ ਦੰਗਲ ਲਗਾਤਾਰ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ, ਸਰਪੰਚ ਮੋਹਣ ਲਾਲ, ਨੰਬਰਦਾਰ ਚੂਹੜ ਸਿੰਘ, ਕਰਤਾਰ ਸਿੰਘ ਦਾਸੀ, ਮੁੱਖ ਸੇਵਾਦਾਰ ਬਾਬਾ ਕਪੂਰ ਸਿੰਘ, ਬਾਬਾ ਪਿਆਰਾ ਸਿੰਘ, ਹਰਜੀਤ ਸਿੰਘ, ਜਗਪਾਲ ਸਿੰਘ ਭੋਲਾ ਕਨੇਚ, ਭਿੰਦਰ ਸਿੰਘ, ਬਲਦੇਵ ਸਿੰਘ, ਕਰਨੈਲ ਸਿੰਘ ਕਾਕੂ, ਮਹਿੰਦਰ ਸਿੰਘ, ਗੁਰਦੀਪ ਸਿੰਘ ਅਤੇ ਸਾਰੇ ਪੰਚ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਗੁਰਬਚਨ ਸਿੰਘ ਇਟਲੀ, ਗੁਰਚਰਨ ਸਿੰਘ ਇਟਲੀ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ ਆਲੀਵਾਲ, ਨਵਜੋਤ ਸਿੰਘ ਸੰਧੂ, ਸਿਮਰਨਜੀਤ ਸਿੰਘ ਢਿੱਲੋਂ, ਕਿਸਾਨ ਆਗੂ ਅਵਤਾਰ ਸਿੰਘ ਡਕੌਦਾ, ਕਿਸਾਨ ਸੁਬਾ ਪ੍ਰਧਾਨ ਵਿਨੇਪਾਲ ਸਿੰਘ ਬਰਾੜ, ਕਰਤਾਰ ਸਿੰਘ ਦਾਸੀ, ਗੁਰਪਾਲ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ , ਕੁਲਵਿੰਦਰ ਸਿੰਘ, ਏ.ਐੱਸ.ਆਈ. ਬਲਵਿੰਦਰ ਸਿੰਘ, ਜੱਸਾ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ।