ਗੁਰੂਸਰ ਸੁਧਾਰ, 22 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) ਦੀ ਅਕਾਲਗੜ੍ਹ ਕਲਾਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਅੱਜ ਸਕੱਤਰ ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਜ਼ੋਨ ਇਕ ਪਿੰਡ ਅਕਾਲਗੜ੍ਹ ਤੇ ਜ਼ੋਨ ਦੋ ਪਿੰਡ ਘੁਮਾਣ ਦੀ ਉਕਤ ਸਾਂਝੀ ਸਹਿਕਾਰੀ ਸਭਾ ਅਕਾਲਗੜ੍ਹ ਦੇ ਮੈਂਬਰਾਂ ਦੀ ਚੋਣ ਦੋਵਾਂ ਪਿੰਡਾਂ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਦੌਰਾਨ ਸਰਬਸੰਮਤੀ ਨਾਲ ਕੀਤੀ ਗਈ। ਇਸ ਦੌਰਾਨ ਪਿੰਡ ਅਕਾਲਗੜ੍ਹ ਤੋਂ ਜਥੇਦਾਰ ਪੰਚ ਅਵਤਾਰ ਸਿੰਘ, ਸਿਕੰਦਰ ਸਿੰਘ, ਬਲਵੰਤ ਸਿੰਘ, ਗੁਰਮੀਤ ਸਿੰਘ ਸਰਾਂ, ਮਨਪ੍ਰੀਤ ਕੌਰ, ਇੰਦਰਜੀਤ ਸਿੰਘ, ਕਿਰਨਜੀਤ ਸਿੰਘ ਜਦਕਿ ਘੁਮਾਣ ਤੋਂ ਸਵਰਨ ਸਿੰਘ ਮੋਹਣਾ, ਕਰਮਜੀਤ ਸਿੰਘ, ਮਨਜੀਤ ਕੌਰ, ਹਰਤੇਜ ਸਿੰਘ ਆਦਿ ਕੁੱਲ 11 ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਚੁਣੇ ਗਏ ਸਾਰੇ ਮੈਂਬਰਾਂ ਦਾ ਸਭਾ ਵਿਖੇ ਹਾਜ਼ਰ ਪਤਵੰਤੇ ਸੱਜਣਾਂ ਵਲੋਂ ਹਾਰ ਪਹਿਨਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਹਿਕਾਰੀ ਸਭਾ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਪੰਦਰਾਂ ਦਿਨਾਂ ਉਪਰੰਤ ਹੋਵੇਗੀ। ਅੱਜ ਇਸ ਮੌਕੇ ਨੰਬਰਦਾਰ ਬਲਜਿੰਦਰ ਸਿੰਘ ਕਾਕਾ, ਪੰਚ ਅਮਰਜੀਤ ਸਿੰਘ ਸੋਨੂੰ, ਜਗਤਾਰ ਸਿੰਘ ਤਾਰੀ, ਪੰਚ ਧਨਵੰਤ ਸਿੰਘ ਬੰਟੂ, ਪਰਮਿੰਦਰ ਸਿੰਘ ਧਾਲੀਵਾਲ, ਬੁੱਧ ਸਿੰਘ ਪੰਧੇਰ, ਵਿਸਾਖਾ ਸਿੰਘ ਸਰਾਂ, ਰਣਜੀਤ ਸਿੰਘ ਗਿੱਲ, ਸਾਬਕਾ ਸਰਪੰਚ ਜਤਿੰਦਰਜੀਤ ਸਿੰਘ ਤਿੰਦੀ, ਸਾਬਕਾ ਪੰਚ ਨਾਹਰ ਸਿੰਘ, ਜਸਵਿੰਦਰ ਸਿੰਘ ਨੰਬਰਦਾਰ ਘੁਮਾਣ, ਅਮਰ ਸਿੰਘ, ਮਨਜਿੰਦਰ ਸਿੰਘ, ਬਲਜੀਤ ਸਿੰਘ, ਪਲਵਿੰਦਰ ਸਿੰਘ ਘੁਮਾਣ, ਹਰਨੇਕ ਸਿੰਘ ਘੁਮਾਣ ਆਦਿ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।