03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮੰਨੀਆਂ ਮੰਗਾਂ ਲਾਗੂ ਨਾ ਹੋਣ ’ਤੇ ਭੜਕੇ ਬਿਜਲੀ ਮੁਲਾਜ਼ਮ, ਦੂਜੇ ਦਿਨ ਵੀ ਜਗਰਾਉਂ ਡਵੀਜ਼ਨ ਸਮੇਤ ਚਾਰ ਸਬ-ਡਵੀਜ਼ਨਾਂ ’ਚ ਕੰਮਕਾਜ ਰੱਖਿਆ ਠੱਪ ‘ਸਮੂਹਿਕ ਛੁੱਟੀ’ ਲੈ ਕੇ ਕੀਤੀ ਰੋਸ ਰੈਲੀ ਤੇ ਨਾਅਰੇਬਾਜ਼ੀ, 23-24 ਨੂੰ ਵੀ ਹੜਤਾਲ ਜਾਰੀ ਰਹੇਗੀ

Ad Position 21
No active advertisement
ਅਜੀਤ ਡੈਸਕ 23-07-2026
ਜਗਰਾਉਂ, 22 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਬਿਜਲੀ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਵੀ ਦੂਜੇ ਦਿਨ ‘ਸਮੂਹਿਕ ਛੁੱਟੀ’ ਲੈ ਕੇ ਜਗਰਾਉਂ ਡਵੀਜ਼ਨ ਅਧੀਨ ਚਾਰ ਸਬ-ਡਵੀਜ਼ਨਾਂ ਵਿੱਚ ਮੁਕੰਮਲ ਹੜਤਾਲ ਜਾਰੀ ਰੱਖੀ। ਦਿਹਾਤੀ ਉਪ-ਮੰਡਲ ਜਗਰਾਉਂ, ਸਿਟੀ ਉਪ-ਮੰਡਲ, ਸਿੱਧਵਾਂ ਬੇਟ ਅਤੇ ਸਿੱਧਵਾਂ ਖੁਰਦ ਵਿੱਚ ਕੰਮਕਾਜ ਠੱਪ ਰਿਹਾ, ਜਿਸ ਕਾਰਨ ਬਿਜਲੀ ਸੇਵਾਵਾਂ ਨਾਲ ਸਬੰਧਤ ਕੰਮ ਪ੍ਰਭਾਵਿਤ ਹੋਏ। ਜੁਆਇੰਟ ਫੋਰਮ ਪੰਜਾਬ, ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰ ਦੇ ਸੱਦੇ 21-22 ਜੁਲਾਈ ਦੀ ‘ਸਮੂਹਿਕ ਛੁੱਟੀ’ ਦੇ ਕੇ ਹੜਤਾਲ ਕਰਦਿਆਂ ਬਿਜਲੀ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਰੋਸ ਰੈਲੀ ਤੇ ਨਾਅਰੇਬਾਜ਼ੀ ਕੀਤੀ ਅਤੇ ਦੋ ਦਿਨ 23 ਅਤੇ 24 ਜੁਲਾਈ ਨੂੰ ਵੀ ਹੜ੍ਹਤਾਲ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਬਿਜਲੀ ਮੁਲਾਜ਼ਮਾਂ ਨੇ ਟੀ.ਐੱਸ.ਯੂ. ਦੇ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਕਲੇਰ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰ ਦੇ ਸੂਬਾ ਆਗੂ ਇੰਜ:ਗੁਰਪ੍ਰੀਤ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਬਿਜਲੀ ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਮੁਲਾਜ਼ਮਾਂ ਸੜਕਾਂ ’ਤੇ ਉਤਰਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਕਾਉਂਕੇ, ਪਰਮਜੀਤ ਸਿੰਘ ਚੀਮਾਂ, ਅਪਤਿੰਦਰ ਸਿੰਘ ਸਿੱਧਵਾਂ ਬੇਟ, ਅਮਨਦੀਪ ਸਿੰਘ ਡੱਲਾ, ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਲਕ, ਰਾਜਿੰਦਰ ਸਿੰਘ ਸਿੱਧੂ, ਮਨਜੀਤ ਕੁਮਾਰ, ਹਰਵਿੰਦਰ ਸਿੰਘ ਸਵੱਦੀ, ਦਲਜੀਤ ਸਿੰਘ ਜੇਈ, ਜਗਜੀਤ ਸਿੰਘ ਦੇਹੜਕਾ, ਕਰਮਜੀਤ ਸਿੰਘ ਬਰਸਾਲ, ਕੇਵਲ ਸਿੰਘ ਬੋਦਲਵਾਲਾ, ਅਵਤਾਰ ਸਿੰਘ ਭੀਪਾ, ਮੇਜਰ ਸਿੰਘ ਲੀਲਾਂ, ਬਲਜੀਤ ਸਿੰਘ ਭੱਟੀ, ਗਗਨਦੀਪ ਸਿੰਘ ਲੰਮੇ, ਕੁਲਦੀਪ ਸਿੰਘ ਸਿਟੀ ਮਲਕ, ਇਕਬਾਲ ਸਿੰਘ ਕਲੇਰ, ਸੁਖਚੈਨ ਸਿੰਘ ਜੇਈ, ਬੂਟਾ ਸਿੰਘ ਮਲਕ, ਸੁਖਦੇਵ ਗਰਗ, ਮੁਨੀਸ਼ ਕੁਮਾਰ ਜੇਈ, ਰਾਮ ਚੰਦਰ, ਪ੍ਰਦੀਪ ਸਿੰਘ ਮਲਕ, ਮਹਿੰਦਰ ਸਿੰਘ ਸਟੋਰ, ਅਜਮੇਰ ਸਿੰਘ ਕਲੇਰ, ਸੁਖਵੀਰ ਸਿੰਘ ਟੀ.ਆਰ.ਵਾਈ, ਹਰਵਿੰਦਰ ਸਿੰਘ ਜੇਈ, ਮਨਦੀਪ ਸਿੰਘ ਮੋਨੂ ਆਦਿ ਨੇ ਵੀ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਲੀਪੁਰ ਕਲਾਂ ਵਿਖੇ ਸਿਹਤ ਵਿਭਾਗ ਵਲੋਂ ਅੱਖਾਂ ਦੀ ਮੁਫ਼ਤ ਜਾਂਚ ਤੇ ਇਲਾਜ ਸੰਬੰਧੀ ਕੈਂਪ ਲਗਾਇਆ ਕੈਂਪ ’ਚ 133 ਮਰੀਜ਼ਾਂ... ਅਗਲੀ ਖ਼ਬਰ ਅਕਾਲਗੜ੍ਹ ਕਲਾਂ ਖੇਤੀਬਾੜੀ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ
Ad Position 24
No active advertisement