02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕੇਂਦਰ ਦੇ ਇਸ਼ਾਰਿਆਂ ਤੇ ਮਨਪ੍ਰੀਤ ਇਆਲੀ ਦੇ ਖਿਲਾਫ ਦਰਜ ਕੀਤੇ ਪਰਚੇ ਨਾਲ ਵਰਕਰਾਂ ਨੂੰ ਡਰਾਇਆ ਨਹੀਂ ਜਾ ਸਕਦਾ - ਬੱਬਲੂ ਲੋਪੋਂ

ਬੀਜਾ, 1 ਅਗਸਤ (ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਸਮਰਾਲਾ ਨਾਲ ਸਬੰਧਿਤ ਯੂਥ ਆਗੂ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਸੰਘਰਸ਼ ਕਰਦਿਆਂ ਪਾਰਟੀ ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ ਹੋਰਨਾਂ ਦੇ ਖਿਲਾਫ ਕੀਤੇ ਪਰਚੇ ਨਾਲ ਕਿਸੇ ਨੂੰ ਡਰਾਇਆ ਨਹੀਂ ਜਾ ਸਕੇਗਾ। ਅੱਜ ਸੂਬੇ ਅੰਦਰ ਅਕਾਲੀ ਦਲ ਵਾਰਿਸ ਦਿਨ ਬ ਦਿਨ ਮਜ਼ਬੂਤੀ ਵੱਲ ਵੱਧ ਰਿਹਾ ਹੈ।

Ad Position 21
No active advertisement
ਬਰਜਿੰਦਰ ਸਿੰਘ ਬਬਲੂ ਲੋਪੋਂ 02-08-2026
ਬੀਜਾ, 1 ਅਗਸਤ (ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਸਮਰਾਲਾ ਨਾਲ ਸਬੰਧਿਤ ਯੂਥ ਆਗੂ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਸੰਘਰਸ਼ ਕਰਦਿਆਂ ਪਾਰਟੀ ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ ਹੋਰਨਾਂ ਦੇ ਖਿਲਾਫ ਕੀਤੇ ਪਰਚੇ ਨਾਲ ਕਿਸੇ ਨੂੰ ਡਰਾਇਆ ਨਹੀਂ ਜਾ ਸਕੇਗਾ। ਅੱਜ ਸੂਬੇ ਅੰਦਰ ਅਕਾਲੀ ਦਲ ਵਾਰਿਸ ਦਿਨ ਬ ਦਿਨ ਮਜ਼ਬੂਤੀ ਵੱਲ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਸਿੰਘ ਇਆਲੀ ਇਕ ਦ੍ਰਿੜ ਇਰਾਦੇ ਵਾਲੇ ਅਤੇ ਠੋਸ ਨਿਸ਼ਚੇ ਵਾਲੇ ਆਗੂ ਹਨ ਜਿਨਾਂ ਨੇ ਆਪਣੀ ਜ਼ਿਦੰਗੀ ਵਿੱਚ ਵੱਡੀਆਂ ਕੁਰਸੀਆਂ ਅਤੇ ਵੱਡਿਆਂ ਪਰਿਵਾਰਾਂ ਨੂੰ ਛੱਡ ਕੇ ਪੰਥ ਅਤੇ ਪੰਜਾਬੀਅਤ ਦੀ ਸੇਵਾ ਨੂੰ ਪਹਿਲ ਦਿੱਤੀ। ਮਨਪ੍ਰੀਤ ਸਿੰਘ ਇਆਲੀ ਪੰਜਾਬ ਦੇ ਪੰਥਕ ਅਤੇ ਪੰਜਾਬੀਅਤ ਹਿਤਾਂ ਲਈ ਲੜ ਰਹੇ ਹਨ ਇਸ ਲਈ ਉਹਨਾਂ ਖਿਲਾਫ ਮੁਕਦਮਾ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਉਹਨਾਂ ਦੇ ਮਨੋਬਲ ਨੂੰ ਨੀਵਾਂ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਜਿਹਨਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਹੋਰ ਵੀ ਤਕੜੇ ਹੋ ਕੇ ਪਾਰਟੀ ਦੀ ਸੇਵਾ ਕਰਨਗੇ। ਉਹਨਾਂ ਦੱਸਿਆ ਕਿ ਹਲਕਾ ਸਮਰਾਲਾ ਵਿੱਚ ਪਾਰਟੀ ਦੇ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਵੱਡੇ ਪੱਧਰ ਤੇ ਇੱਕ ਮੁਹਿੰਮ ਆਰੰਭੀ ਗਈ ਹੈ ਜਿਸ ਦੇ ਆਉਣ ਵਾਲੇ ਦਿਨਾਂ ਵਿੱਚ ਚੰਗੇ ਤੇ ਸਾਰਥਕ ਨਤੀਜੇ ਸਾਹਮਣੇ ਆਉਣਗੇ।
Ad Position 22
No active advertisement
ਪਿਛਲੀ ਖ਼ਬਰ ਬੰਦ ਫ਼ੈਕਟਰੀ ’ਚੋਂ ਲੱਖਾਂ ਦੀ ਮਸ਼ੀਨਰੀ ਚੋਰੀ, ਸਕਿਉਰਿਟੀ ਗਾਰਡਾਂ ਸਮੇਤ 8 ਵਿਅਕਤੀਆਂ ’ਤੇ ਮਾਮਲਾ ਦਰਜ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ-ਸਵ. ਦਰਸ਼ਨ ਸਿੰਘ ਗਿੱਲ
Ad Position 24
No active advertisement