02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼ਕਤੀ ਪਬਲਿਕ ਸਕੂਲ ਵਿਖੇ ਤੀਜ ਨਾਲ ਸੰਬੰਧਿਤ ਸਮਾਗਮ ਕਰਵਾਇਆ * ਲੁਧਿਆਣੇ ਜੱਟੀ ਨੱਚੇ ਧਮਕ ਜਲੰਧਰ ਪੈਂਦੀ’ ਗੀਤ ‘ਤੇ ਵਿਦਿਆਰਥਣਾਂ ਨੇ ਖੂਬ ਰੰਗ ਬੰਨ੍ਹਿਆ

ਸਾਹਨੇਵਾਲ, 1 ਅਗਸਤ (ਹਨੀ ਚਾਠਲੀ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਸਕੂਲੀ ਵਿਦਿਆਰਥਣਾਂ ਵਲੋਂ ਤੀਜ ਨਾਲ ਸਬੰਧਿਤ ਸਮਾਗਮ ਕਰਵਾਇਆ ਗਿਆ। ਇਸ ਸੰਬੰਧੀ ਸਕੂਲ ਪ੍ਰਿੰਸੀਪਲ ਮਨਵਿੰਦਰ ਸਿੰਘ ਨੇ ਦੱਸਿਆ ਕਿ ਤੀਜ ਦੇ ਮੌਕੇ ‘ਤੇ ਸਕੂਲ ਵਿਚ ਫੁਲਕਾਰੀਆਂ, ਪੱਖੀਆਂ, ਚਰਖੇ, ਪੀੜ੍ਹੀਆਂ ਆਦਿ ਰੱਖ ਕੇ ਪੁਰਾਣੇ ਪੰਜਾਬ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 02-08-2026
ਸਾਹਨੇਵਾਲ, 1 ਅਗਸਤ (ਹਨੀ ਚਾਠਲੀ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਸਕੂਲੀ ਵਿਦਿਆਰਥਣਾਂ ਵਲੋਂ ਤੀਜ ਨਾਲ ਸਬੰਧਿਤ ਸਮਾਗਮ ਕਰਵਾਇਆ ਗਿਆ। ਇਸ ਸੰਬੰਧੀ ਸਕੂਲ ਪ੍ਰਿੰਸੀਪਲ ਮਨਵਿੰਦਰ ਸਿੰਘ ਨੇ ਦੱਸਿਆ ਕਿ ਤੀਜ ਦੇ ਮੌਕੇ ‘ਤੇ ਸਕੂਲ ਵਿਚ ਫੁਲਕਾਰੀਆਂ, ਪੱਖੀਆਂ, ਚਰਖੇ, ਪੀੜ੍ਹੀਆਂ ਆਦਿ ਰੱਖ ਕੇ ਪੁਰਾਣੇ ਪੰਜਾਬ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ ਗਈ। ਨਰਸਰੀ ਜਮਾਤ ਤੋਂ ਲੈ ਕੇ ਚੌਥੀ ਜਮਾਤ ਤੱਕ ਦੀਆਂ ਸਾਰੀਆਂ ਵਿਦਿਆਰਥਣਾਂ ਤੋਂ ਇਲਾਵਾ ਸਕੂਲ ਦੇ ਅਧਿਆਪਕ ਵੀ ਪੰਜਾਬ ਦੇ ਪਰੰਪਰਾਵਾਦੀ ਪਹਿਰਾਵੇ ਵਿਚ ਖੂਬ ਫਬ ਰਹੇ ਸਨ। ਪੰਜਾਬੀ ਪਹਿਰਾਵੇ ‘ਚ ਸਜੀਆਂ ਸਕੂਲੀ ਵਿਦਿਆਰਥਣਾਂ ਵਲੋਂ ‘ਲੁਧਿਆਣੇ ਜੱਟੀ ਨੱਚੇ ਧਮਕ ਜਲੰਧਰ ਪੈਂਦੀ’ ਦੇ ਗੀਤ ਤੇ ਖੂਬ ਰੰਗ ਬੰਨਿਆਂ। ਸਕੂਲ ਦੇ ਪ੍ਰਿੰਸੀਪਲ ਮਨਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਤਿਉਹਾਰ ਮਾਨਸੂਨ ਦੀ ਆਮਦ ਪ੍ਰਸਤੁਤ ਕਰਦਾ ਹੈ ‘ਤੇ ਗਰਮੀ ਦਾ ਪ੍ਰਕੋਪ ਘਟਣ ਕਾਰਨ ਲੋਕਾਂ ਦੇ ਚਿਹਰਿਆਂ ਤੇ ਖ਼ੁਸ਼ੀ ਆ ਜਾਂਦੀ ਹੈ। ਇਸ ਮੌਕੇ ਪ੍ਰਿੰਸੀਪਲ ਮਨਵਿੰਦਰ ਸਿੰਘ ਨੇ ਸਕੂਲੀ ਵਿਦਿਆਰਥਣਾਂ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੋਲ੍ਹ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਕੇਂਦਰ ਸਰਕਾਰ : ਮਨਵਿੰ... ਅਗਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ, ਮਾਮਲਾ ਦਰਜ
Ad Position 24
No active advertisement