02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵਿਧਾਇਕ ਗਿਆਸਪੁਰਾ ਨੇ ਸਿਹੌੜਾ-ਲਸਾੜਾ ਸਾਢੇ ਪੰਜ ਕਿਲੋਮੀਟਰ ਲੰਮੀ 18 ਫੁੱਟ ਚੌੜੀ ਸੜਕ ਦਾ ਰੱਖਿਆ ਨੀਂਹ ਪੱਥਰ

ਮਲੌਦ, 1 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਨਿਰਮਾਣ ਵਿਭਾਗ ਦੁਆਰਾ ਸਿਹੌੜਾ ਤੋਂ ਵਾਇਆ ਸਿੱਧਸਰ ਸਾਹਿਬ ਹੋ ਕੇ ਲਸਾੜਾ ਸੜਕ ਦਾ ਨੀਂਹ ਪੱਥਰ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਚੇਅਰਮੈਨ ਕਰਨ ਸਿਹੌੜਾ, ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਲਸਾੜਾ ਸਰਪੰਚ ਸਿਕੰਦਰ ਸਿੰਘ ਲਸਾੜਾ ਪੋਹਲੇਵਾਸ, ਸਰਪੰਚ ਚਮਕੌਰ ਸਿੰਘ ਲਸਾੜਾ ਲੱਖੋਵਾਸ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ ਤੇ ਸਰਪੰਚ ਗੁਰਪ੍ਰੀਤ ਸਿੰਘ ਸਿਹੌੜਾ ਦੀ ਹਾਜਰੀ ’ਚ ਕੀਤਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸਾਢੇ ਪੰਜ ਕਿੱਲੋਮੀਟਰ ਲੰਬਾਈ ਵਾਲੀ ਸੜਕ 3 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ, ਜਿਸ ਦਾ ਆਪਸੀ ਸੁਮੇਲ ਦੋ ਜ਼ਿਲ੍ਹੇ ਲੁਧਿਆਣਾ ਤੇ ਮਾਲੇਰਕੋਟਲਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 02-08-2026
ਮਲੌਦ, 1 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਨਿਰਮਾਣ ਵਿਭਾਗ ਦੁਆਰਾ ਸਿਹੌੜਾ ਤੋਂ ਵਾਇਆ ਸਿੱਧਸਰ ਸਾਹਿਬ ਹੋ ਕੇ ਲਸਾੜਾ ਸੜਕ ਦਾ ਨੀਂਹ ਪੱਥਰ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਚੇਅਰਮੈਨ ਕਰਨ ਸਿਹੌੜਾ, ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਲਸਾੜਾ ਸਰਪੰਚ ਸਿਕੰਦਰ ਸਿੰਘ ਲਸਾੜਾ ਪੋਹਲੇਵਾਸ, ਸਰਪੰਚ ਚਮਕੌਰ ਸਿੰਘ ਲਸਾੜਾ ਲੱਖੋਵਾਸ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ ਤੇ ਸਰਪੰਚ ਗੁਰਪ੍ਰੀਤ ਸਿੰਘ ਸਿਹੌੜਾ ਦੀ ਹਾਜਰੀ ’ਚ ਕੀਤਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਸਾਢੇ ਪੰਜ ਕਿੱਲੋਮੀਟਰ ਲੰਬਾਈ ਵਾਲੀ ਸੜਕ 3 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ, ਜਿਸ ਦਾ ਆਪਸੀ ਸੁਮੇਲ ਦੋ ਜ਼ਿਲ੍ਹੇ ਲੁਧਿਆਣਾ ਤੇ ਮਾਲੇਰਕੋਟਲਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਨਾਲ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਜੋੜ ਮੇਲਿਆਂ ’ਤੇ ਪਹੁੰਚਣਾ ਸੰਗਤਾਂ ਨੂੰ ਬਹੁਤ ਸੌਖਾ ਹੋ ਜਾਵੇਗਾ। ਇਸ ਮੌਕੇ ਹਰਵਿੰਦਰ ਸਿੰਘ ਜੇ. ਈ, ਜਗਦੀਪ ਸਿੰਘ ਰੋਡ ਇੰਸਪੈਕਟਰ, ਪ੍ਰਧਾਨ ਸਵਰਨ ਸਿੰਘ ਲਸਾੜਾ, ਸਾਬਕਾ ਸਰਪੰਚ ਜਤਿੰਦਰਪਾਲ ਸਿੰਘ ਲਸਾੜਾ, ਪ੍ਰਧਾਨ ਰਾਮ ਸਿੰਘ ਫੌਜੀ, ਤੇਜਿੰਦਰ ਸਿੰਘ ਕਾਕੂ, ਮੇਜਰ ਸਿੰਘ ਪੰਚ, ਮਾ: ਸੁਰਿੰਦਰਪਾਲ ਸਿੰਘ ਲਸਾੜਾ, ਬੰਤ ਸਿੰਘ ਨਿਜ਼ਾਮਪੁਰ, ਛੋਟਾ ਸਿੰਘ ਲਸਾੜਾ, ਗੁਰਮੀਤ ਸਿੰਘ ਨਿਜ਼ਾਮਪੁਰ, ਸਰਪੰਚ ਗੁਰਜੀਤ ਸਿੰਘ ਭਾਡੇਵਾਲ, ਪੰਚ ਗੁਰਦੀਪ ਸਿੰਘ, ਬਲਵੀਰ ਸਿੰਘ ਫੌਜੀ, ਸੁਦਾਗਰ ਸਿੰਘ ਫੌਜੀ, ਬਲਵੀਰ ਸਿੰਘ ਨਿਜ਼ਾਮਪੁਰ, ਗੁਰਮਨਦੀਪ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਸੁਖਵੰਤ ਸਿੰਘ, ਲਖਵੀਰ ਸਿੰਘ ਰਾਜੂ, ਸੁਖਵੀਰ ਸਿੰਘ, ਜੀਵਨ ਸਿੰਘ, ਬੇਅੰਤ ਸਿੰਘ ਬਾਈ, ਪ੍ਰਧਾਨ ਅਵਤਾਰ ਸਿੰਘ, ਜਸਵੰਤ ਸਿੰਘ ਬੱਬੂ ਸਿਹੌੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੱਤ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ਕੈਂਬਰਿਜ ਮਾਡਰਨ ਸਕੂਲ, ਚੋਮੋਂ ਦੇ ਵਿਦਿਆਰਥੀਆਂ ਨੇ ਕ੍ਰਿਕਟ ਵਿੱਚ ਵੀ ਜਿੱਤਿਆ ਸਿਲਵਰ ਮੈਡਲ ਸਿੱਖਿਆ ਦੇ ਨਾਲ ਖੇਡਾਂ ਵਿਚ...
Ad Position 24
No active advertisement