ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਦਾ 7 ਅਗਸਤ ਨੂੰ ਦੌਰਾ
ਮਾਛੀਵਾੜਾ ਸਾਹਿਬ, 1 ਅਗਸਤ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਕਾਂਗਰਸ ਪਾਰਟੀ ਦੇ ਅੰਤਰਿਮ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅੱਜ ਕੱਲ੍ਹ ਪੰਜਾਬ ਦੌਰੇ ‘ਤੇ ਹਨ ਤੇ ਉਹ ਕਈ ਦਿਨ ਇਸ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕਰਨਗੇ, ਜਿਸ ਦੇ ਅਧੀਨ 7 ਅਗਸਤ ਨੂੰ ਸਮਰਾਲਾ ਤੇ ਖੰਨਾ ਹਲਕੇ ਦੀ ਮੁਲਾਕਾਤ ਦਾ ਪ੍ਰੋਗਰਾਮ ਨਿਸ਼ਚਿਤ ਕੀਤਾ ਗਿਆ ਹੈ। ਸਮਰਾਲਾ ਹਲਕੇ ਦੇ ਪਾਰਟੀ ਮੁਖੀ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਨਿਰਦੇਸ਼ਾਂ ‘ਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿਚ ਅੰਮ੍ਰਿਤਪਾਲ ਸਿੰਘ ਚੀਮਾ, ਸੁਖਦੀਪ ਸਿੰਘ ਬਾਜਵਾ ਤੇ ਅਮਨਦੀਪ ਸਿੰਘ ਗੁਰੋ ਸਮੇਤ ਬਲਾਕ ਮਾਛੀਵਾੜਾ ਦੇ ਕਈ ਪਿੰਡਾਂ ਤੋ ਪਾਰਟੀ ਵਰਕਰ ਤੇ ਸਾਬਕਾ ਸਰਪੰਚ ਵੀ ਸ਼ਾਮਿਲ ਹੋਏ।
ਮਾਛੀਵਾੜਾ ਸਾਹਿਬ, 1 ਅਗਸਤ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਕਾਂਗਰਸ ਪਾਰਟੀ ਦੇ ਅੰਤਰਿਮ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅੱਜ ਕੱਲ੍ਹ ਪੰਜਾਬ ਦੌਰੇ ‘ਤੇ ਹਨ ਤੇ ਉਹ ਕਈ ਦਿਨ ਇਸ ਸੂਬੇ ਦੇ ਵੱਖ-ਵੱਖ ਥਾਵਾਂ ‘ਤੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕਰਨਗੇ, ਜਿਸ ਦੇ ਅਧੀਨ 7 ਅਗਸਤ ਨੂੰ ਸਮਰਾਲਾ ਤੇ ਖੰਨਾ ਹਲਕੇ ਦੀ ਮੁਲਾਕਾਤ ਦਾ ਪ੍ਰੋਗਰਾਮ ਨਿਸ਼ਚਿਤ ਕੀਤਾ ਗਿਆ ਹੈ। ਸਮਰਾਲਾ ਹਲਕੇ ਦੇ ਪਾਰਟੀ ਮੁਖੀ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਨਿਰਦੇਸ਼ਾਂ ‘ਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿਚ ਅੰਮ੍ਰਿਤਪਾਲ ਸਿੰਘ ਚੀਮਾ, ਸੁਖਦੀਪ ਸਿੰਘ ਬਾਜਵਾ ਤੇ ਅਮਨਦੀਪ ਸਿੰਘ ਗੁਰੋ ਸਮੇਤ ਬਲਾਕ ਮਾਛੀਵਾੜਾ ਦੇ ਕਈ ਪਿੰਡਾਂ ਤੋ ਪਾਰਟੀ ਵਰਕਰ ਤੇ ਸਾਬਕਾ ਸਰਪੰਚ ਵੀ ਸ਼ਾਮਿਲ ਹੋਏ। ਇਨ੍ਹਾਂ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਦਾ ਏਜੰਡਾ 7 ਅਗਸਤ ਦੀ ਮਿਲਣੀ ਦੇ ਸਬੰਧ ਵਿਚ ਹੈ ਤੇ ਪਾਰਟੀ ਵਰਕਰਾਂ ਦਾ ਪ੍ਰਭਾਵਸਾਲੀ ਇਕੱਠ ਰਾਜਾ ਗਿੱਲ ਦੀ ਅਗਵਾਈ ਵਿਚ ਸ਼ਮੂਲੀਅਤ ਕਰੇਗਾ। ਇਸ ਮੌਕੇ ਹਾਜ਼ਰ ਹੋਰਨਾਂ ਪਾਰਟੀ ਆਗੂਆਂ ਵਿਚ ਸਰਬਜੀਤ ਸਿੰਘ ਖੀਰਨੀਆਂ, ਛਿੰਦਰਪਾਲ, ਜਗਤਾਰ ਸਿੰਘ, ਯੁਵਰਾਜਜੀਤ ਸਿੰਘ ਰਾਏ, ਵਿਜੈ ਰਾਣਾ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਤੇ ਸ਼ੇਰ ਸਿੰਘ ਤੋਂ ਇਲਾਵਾ ਹੋਰ ਕਈ ਆਗੂ ਵੀ ਮੌਜੂਦ ਸਨ।