02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵਿਦਿਆਰਥਣ ਨੇ ਹਰਿਆਣਾ ਵਿਧਾਨ ਸਭਾ ਮਹਿਲਾ ਯੁਵਾ ਸੰਵਾਦ 2026 ’ਚ ਸਰਵੋਤਮ ਵਕਤਾ ਪੁਰਸਕਾਰ ਜਿੱਤਿਆ

ਚੰਡੀਗੜ੍ਹ, 1 ਅਗਸਤ (ਮਾਰਕੰਡਾ)-ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੀ ਰਾਜਨੀਤੀ ਵਿਗਿਆਨ ਦੀ ਵਿਦਿਆਰਥਣ ਮਾਨਸ਼ਵੀ ਨੇ ਹਰਿਆਣਾ ਵਿਧਾਨ ਸਭਾ ਮਹਿਲਾ ਯੁਵਾ ਸੰਵਾਦ 2026 ਵਿਚ ਪਹਿਲਾ ਇਨਾਮ–ਸਰਵੋਤਮ ਵਕਤਾ (ਬੈਸਟ ਸਪੀਕਰ ਐਵਾਰਡ) ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਹ ਸਮਾਗਮ ਹਰਿਆਣਾ ਵਿਧਾਨ ਸਭਾ ਚੰਡੀਗੜ੍ਹ ਵਿਚ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 02-08-2026
ਚੰਡੀਗੜ੍ਹ, 1 ਅਗਸਤ (ਮਾਰਕੰਡਾ)-ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੀ ਰਾਜਨੀਤੀ ਵਿਗਿਆਨ ਦੀ ਵਿਦਿਆਰਥਣ ਮਾਨਸ਼ਵੀ ਨੇ ਹਰਿਆਣਾ ਵਿਧਾਨ ਸਭਾ ਮਹਿਲਾ ਯੁਵਾ ਸੰਵਾਦ 2026 ਵਿਚ ਪਹਿਲਾ ਇਨਾਮ–ਸਰਵੋਤਮ ਵਕਤਾ (ਬੈਸਟ ਸਪੀਕਰ ਐਵਾਰਡ) ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਹ ਸਮਾਗਮ ਹਰਿਆਣਾ ਵਿਧਾਨ ਸਭਾ ਚੰਡੀਗੜ੍ਹ ਵਿਚ ਕਰਵਾਇਆ ਗਿਆ। ਇਸ ਸ਼ਾਨਦਾਰ ਸਮਾਗਮ ਵਿਚ 50 ਤੋਂ ਵੱਧ ਸਿੱਖਿਆ ਸੰਸਥਾਵਾਂ ਦੇ ਲਗਭਗ 80 ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਨੌਜਵਾਨਾਂ ਨੂੰ ਸੰਸਦੀ ਬਹਿਸ ਦਾ ਪ੍ਰਦਰਸ਼ਨ ਕਰਨ ਲਈ ਇਕ ਉੱਚ ਪੱਧਰੀ ਮੁਕਾਬਲੇ ਦਾ ਮੰਚ ਰੱਖਿਆ ਗਿਆ ਸੀ। ਸਕੂਲੀ ਸਿੱਖਿਆ ਅਤੇ ਉੱਚ ਸਿੱਖਿਆ ਮੰਤਰਾਲੇ ਦੀ ਨੁਮਾਇੰਦਗੀ ਕਰਦਿਆਂ ਮਾਨਸ਼ਵੀ ਨੇ ਆਪਣੀ ਪ੍ਰਭਾਵਸ਼ਾਲੀ ਭਾਸ਼ਣ ਕਲਾ, ਵਿਸ਼ੇ ਦਾ ਡੂੰਘਾ ਗਿਆਨ, ਆਤਮ-ਵਿਸ਼ਵਾਸ ਅਤੇ ਸ਼ਾਨਦਾਰ ਸੰਸਦੀ ਬਹਿਸ ਦੇ ਹੁਨਰ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਤਰਕਸੰਗਤ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਉਨ੍ਹਾਂ ਨੂੰ ਸਰਵੋਤਮ ਵਕਤਾ ਪੁਰਸਕਾਰ ਦਿਵਾਇਆ। ਇਹ ਸਨਮਾਨ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਵਲੋਂ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਵਜੋਂ ਪ੍ਰਦਾਨ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਰਮਾ ਅਰੋੜਾ ਨੇ ਮਾਨਸ਼ਵੀ ਦੀ ਮਿਹਨਤ, ਸਮਰਪਣ ਅਤੇ ਉਤਕ੍ਰਿਸ਼ਟ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਰੁੱਤ ਦੇ ਪਹਿਲੇ ਮਹੀਨੇ ’ਚ ਹਰਿਆਣਾ ਵਿਚ 27 ਫ਼ੀਸਦ ਘੱਟ ਪਿਆ ਮੀਂਹ ਅਗਲੀ ਖ਼ਬਰ ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਦਾ 7 ਅਗਸਤ ਨੂੰ ਦੌਰਾ
Ad Position 24
No active advertisement