ਬੰਦ ਫ਼ੈਕਟਰੀ ’ਚੋਂ ਲੱਖਾਂ ਦੀ ਮਸ਼ੀਨਰੀ ਚੋਰੀ, ਸਕਿਉਰਿਟੀ ਗਾਰਡਾਂ ਸਮੇਤ 8 ਵਿਅਕਤੀਆਂ ’ਤੇ ਮਾਮਲਾ ਦਰਜ
ਮਾਛੀਵਾੜਾ ਸਾਹਿਬ, 1 ਅਗਸਤ (ਮਨੋਜ ਕੁਮਾਰ)-ਮਾਛੀਵਾੜਾ ਰੋਡ ‘ਤੇ ਇੱਕ ਕੱਪੜਾ ਬਣਾਉਣ ਵਾਲੀ ਬੰਦ ਪਈ ਫ਼ੈਕਟਰੀ ‘ਚੋਂ ਭਾਰੀ ਮਾਤਰਾ ਵਿਚ ਮਸ਼ੀਨਰੀ ਚੋਰੀ ਹੋ ਗਈ ਜਿਸ ‘ਤੇ ਪੁਲਿਸ ਨੇ ਉੱਥੇ ਤਾਇਨਾਤ ਸਕਿਉਰਿਟੀ ਗਾਰਡਾਂ ਸਮੇਤ 8 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਮਨਖੁਸ਼ ਝਾਅ, ਸ਼ੁੱਕੂ ਕੁਮਾਰ, ਸੁਸ਼ੀਲ ਹਾਲ ਵਾਸੀ ਜੰਡਿਆਲੀ, ਕੁਲਦੀਪ, ਰਵੀ ਵਾਸੀ ਕੂੰਮਕਲਾਂ, ਸੋਢੀ ਜਹਿਲੋ ਵਾਲ ਅਤੇ 2 ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ।
ਮਾਛੀਵਾੜਾ ਸਾਹਿਬ, 1 ਅਗਸਤ (ਮਨੋਜ ਕੁਮਾਰ)-ਮਾਛੀਵਾੜਾ ਰੋਡ ‘ਤੇ ਇੱਕ ਕੱਪੜਾ ਬਣਾਉਣ ਵਾਲੀ ਬੰਦ ਪਈ ਫ਼ੈਕਟਰੀ ‘ਚੋਂ ਭਾਰੀ ਮਾਤਰਾ ਵਿਚ ਮਸ਼ੀਨਰੀ ਚੋਰੀ ਹੋ ਗਈ ਜਿਸ ‘ਤੇ ਪੁਲਿਸ ਨੇ ਉੱਥੇ ਤਾਇਨਾਤ ਸਕਿਉਰਿਟੀ ਗਾਰਡਾਂ ਸਮੇਤ 8 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਮਨਖੁਸ਼ ਝਾਅ, ਸ਼ੁੱਕੂ ਕੁਮਾਰ, ਸੁਸ਼ੀਲ ਹਾਲ ਵਾਸੀ ਜੰਡਿਆਲੀ, ਕੁਲਦੀਪ, ਰਵੀ ਵਾਸੀ ਕੂੰਮਕਲਾਂ, ਸੋਢੀ ਜਹਿਲੋ ਵਾਲ ਅਤੇ 2 ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ। ਫ਼ੈਕਟਰੀ ਦੇ ਮਾਲਕ ਪਾਯੂਸ਼ ਗੋਇਲ ਨੇ ਕੂੰਮਕਲਾਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਮਾਛੀਵਾੜਾ ਰੋਡ ‘ਤੇ ਐੱਮ. ਕੇ. ਅਗਰਵਾਲ ਦੇ ਨਾਮ ‘ਤੇ ਕੱਪੜਾ ਬਣਾਉਣ ਵਾਲੀ ਫ਼ੈਕਟਰੀ ਹੈ। ਬਿਆਨ ਕਰਤਾ ਅਨੁਸਾਰ ਉਸ ਦੀ ਫ਼ੈਕਟਰੀ 3 ਮਹੀਨੇ ਤੋਂ ਬੰਦ ਪਈ ਹੈ, ਜਿਸ ਦੀ ਸੰਭਾਲ ਲਈ ਇੱਕ ਸਕਿਉਰਿਟੀ ਕੰਪਨੀ ਕੋਲੋਂ ਉਸ ਨੇ 3 ਸਕਿਉਰਿਟੀ ਗਾਰਡ ਮਨਖੁਸ਼ ਝਾਅ, ਸ਼ੁੱਕੂ ਕੁਮਾਰ ਅਤੇ ਕੁਲਦੀਪ ਨੂੰ ਤਾਇਨਾਤ ਕੀਤਾ ਹੋਇਆ ਹੈ। ਲੰਘੀ 22 ਜੁਲਾਈ ਦੀ ਰਾਤ ਨੂੰ ਜਦੋਂ ਉਹ ਫ਼ੈਕਟਰੀ ਵਿਚ ਗੇੜਾ ਮਾਰਨ ਆਇਆ ਤਾਂ ਅੱਗੋਂ ਦਰਵਾਜਾ ਬੰਦ ਸੀ ਅਤੇ ਉੱਥੇ ਕੋਈ ਵੀ ਸਕਿਉਰਿਟੀ ਗਾਰਡ ਤਾਇਨਾਤ ਨਹੀਂ ਸੀ। ਉਸ ਨੇ ਸਕਿਉਰਿਟੀ ਏਜੰਸੀ ਦੇ ਅਧਿਕਾਰੀ ਨੂੰ ਸੂਚਨਾ ਦਿੱਤੀ ਕਿ ਇੱਥੇ ਕੋਈ ਸਕਿਉਰਿਟੀ ਗਾਰਡ ਤਾਇਨਾਤ ਨਹੀਂ। 24 ਜੁਲਾਈ ਨੂੰ ਉਹ ਫਿਰ ਦੁਬਾਰਾ ਆਪਣੇ ਦੋਸਤ ਨੂੰ ਭੇਜਿਆ ਕਿ ਜਾ ਕੇ ਬੰਦ ਪਈ ਫ਼ੈਕਟਰੀ ਵਿਚ ਸਕਿਉਰਿਟੀ ਗਾਰਡ ਚੈੱਕ ਕਰੇ। ਬਿਆਨ ਕਰਤਾ ਅਨੁਸਾਰ ਜਦੋਂ ਮੇਰਾ ਦੋਸਤ ਚੈੱਕ ਕਰਨ ਗਿਆ ਤਾਂ ਉਸ ਨੇ ਦੱਸਿਆ ਕਿ ਅੰਦਰ ਸਕਿਉਰਿਟੀ ਗਾਰਡ ਹਾਜ਼ਰ ਨਹੀਂ। 25 ਜੁਲਾਈ ਨੂੰ ਫਿਰ ਉਹ ਆਪਣੀ ਫ਼ੈਕਟਰੀ ਆਇਆ ਤੇ ਸਕਿਉਰਿਟੀ ਗਾਰਡ ਕੁਲਦੀਪ ਨੇ ਗੇਟ ਖੋਲ੍ਹਿਆ ਅਤੇ ਅੰਦਰ ਇੱਕ ਹੋਰ ਰਵੀ ਨਾਮ ਦਾ ਲੜਕਾ ਜੋ ਉਸ ਨੂੰ ਦੇਖ ਕੇ ਮੋਟਰਸਾਈਕਲ ਲੈ ਕੇ ਭੱਜ ਗਿਆ। ਜਦੋਂ ਉਸ ਨੇ ਫ਼ੈਕਟਰੀ ਅੰਦਰ ਜਾ ਕੇ ਦੇਖਿਆ ਤਾਂ ਕੁਲਦੀਪ ਸਕਿਉਰਿਟੀ ਗਾਰਡ ਇੱਕ ਵਿਅਕਤੀ ਜਿਸ ਦਾ ਨਾਮ ਸੁਸ਼ੀਲ ਹੈ, ਉਹ ਵੀ ਮੌਕੇ ਤੋਂ ਭੱਜ ਗਏ। ਫ਼ੈਕਟਰੀ ਮਾਲਕ ਨੇ ਕਿਹਾ ਕਿ ਜਦੋਂ ਉਸ ਨੇ ਸ਼ੈੱਡਾਂ ਵਿਚ ਜਾ ਕੇ ਦੇਖਿਆ ਤਾਂ ਉੱਥੋਂ 8 ਡਾਇੰਗ ਮਸ਼ੀਨਾਂ, ਹੋਰ ਮਸ਼ੀਨਾਂ ਦੇ ਪਾਰਟ, 10 ਤੋਂ 12 ਛੋਟੀਆਂ ਮਸ਼ੀਨਾਂ, ਫ਼ੈਕਟਰੀ ਦੀਆਂ ਕਰੀਬ 150 ਮੋਟਰਾਂ, ਵਾਟਰ ਕੂਲਰ, ਕੰਪਰੈਸ਼ਰ, ਏ. ਸੀ., ਡੀ. ਵੀ. ਆਰ., ਐੱਲ. ਈ. ਡੀ., ਕੰਪਿਊਟਰ ਅਤੇ ਮੈਂਟੀਨੈੱਸ ਰੂਮ ਵਿਚ ਪਿਆ ਸਾਰਾ ਸਮਾਨ ਚੋਰੀ ਕਰ ਕੇ ਲੈ ਗਏ। ਬਿਆਨ ਕਰਤਾ ਅਨੁਸਾਰ ਜਦੋਂ ਉਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਫ਼ੈਕਟਰੀ ‘ਚੋਂ ਮਸ਼ੀਨਾਂ ਕਟਿੰਗ ਕਰ ਕੇ ਚੋਰੀ ਕੀਤੀਆਂ ਹਨ ਅਤੇ ਕਿਸੇ ਕੈਂਟਰ ਵਿਚ ਪਾ ਕੇ ਲਿਜਾਈਆਂ ਗਈਆਂ ਜਿਸ ਦਾ ਡਰਾਈਵਰ ਸੋਢੀ ਵਾਸੀ ਜਹਿਲੋ ਵਾਲ ਹੈ। ਪੁਲਸ ਵਲੋਂ ਉਕਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।