05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜੀ.ਐੱਚ.ਜੀ. ਅਕੈਡਮੀ ਖੰਡੂਰ ਦੇ ਵਿਦਿਆਰਥੀਆਂ ਨੇ ਵਾਲੀਬਾਲ ’ਚ ਸੋਨ ਤਮਗ਼ਾ ਜਿੱਤਿਆ

ਜੋਧਾਂ, 5 ਅਗਸਤ (ਗੁਰਵਿੰਦਰ ਸਿੰਘ ਹੈਪੀ)- ਜੀ. ਐਚ.

Ad Position 21
No active advertisement
ਜੀ.ਐੱਚ.ਜੀ ਅਕੈਡਮੀ ਖੰਡੂਰ ਦੀ ਜੇਤੂ ਵਾਲੀਬਾਲ ਟੀਮ ਸਕੂਲ ਸਟਾਫ਼ ਨਾਲ਼। ਤਸਵੀਰ: ਗੁਰਵਿੰਦਰ ਸਿੰਘ ਹੈਪੀ 06-08-2026
ਜੋਧਾਂ, 5 ਅਗਸਤ (ਗੁਰਵਿੰਦਰ ਸਿੰਘ ਹੈਪੀ)- ਜੀ.ਐਚ.ਜੀ. ਅਕੈਡਮੀ, ਖੰਡੂਰ ਨੇ ਖੇਡਾਂ ਦੇ ਖੇਤਰ ਵਿਚ ਇਕ ਹੋਰ ਪ੍ਰਾਪਤੀ ਕਰਦਿਆਂ ਬਾਸੀਆਂ ਬੇਟ ਸਕੂਲ ਵਿਖੇ ਹੋਏ ਜ਼ੋਨ ਪੱਧਰੀ ਅੰਡਰ-19 ਲੜਕਿਆਂ ਦੇ ਵਾਲੀਬਾਲ ਟੂਰਨਾਮੈਂਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਮਗ਼ਾ ਜਿੱਤਿਆ। ਜੇਤੂ ਟੀਮ ਨੇ ਟੀਮ ਕੋਚ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਨੂੰ ਹਰਾ ਕੇ ਜ਼ੋਨ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਟੀਮ ਵਿੱਚ ਅਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਇਸ਼ਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਜਸ਼ਨਦੀਪ ਸਿੰਘ, ਗਗਨਦੀਪ ਸਿੰਘ, ਅਰਮਾਨਦੀਪ ਸਿੰਘ, ਸਿਮਰਜੀਤ ਸਿੰਘ, ਅਰਸ਼ਪ੍ਰੀਤ ਸਿੰਘ, ਯੁਵਰਾਜ ਸਿੰਘ, ਮਨਜੋਤ ਸਿੰਘ ਅਤੇ ਸ਼ਾਨਵੀਰ ਸਿੰਘ ਸ਼ਾਮਿਲ ਸਨ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨੀਨਾ ਵਰਮਾ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੀ ਅਨੁਸ਼ਾਸਨ, ਮਿਹਨਤ, ਟੀਮ ਭਾਵਨਾ ਅਤੇ ਜਿੱਤ ਦੇ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕੋਚ ਇੰਦਰਜੀਤ ਸਿੰਘ ਦੀ ਨਿਸ਼ਠਾ ਅਤੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਜੀ.ਐੱਚ.ਜੀ. ਅਕੈਡਮੀ, ਖੰਡੂਰ ਦੇ ਪ੍ਰਬੰਧਕ ਗੁਰਮੇਲ ਸਿੰਘ ਮੱਲ੍ਹੀ ਅਤੇ ਬਲਜੀਤ ਸਿੰਘ ਮੱਲ੍ਹੀ ਨੇ ਜੇਤੂ ਖਿਡਾਰੀਆਂ, ਕੋਚ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਵਿਦਿਆਰਥੀ ਆਉਣ ਵਾਲੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਵੀ ਸੰਸਥਾ ਦਾ ਨਾਂਅ ਹੋਰ ਰੌਸ਼ਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ ਵਿਖੇ ਜਸਟਿਸ ਪਰਮਜੀਤ ਸਿੰਘ ਧਾਲੀਵਾਲ ਨੇ ਉੱਭਰਦੇ ਵਕੀਲਾਂ ਨੂੰ ਕੀਤਾ ਪ੍ਰੇਰਿਤ ਅਗਲੀ ਖ਼ਬਰ ਸਪੋਰਟਸ ਵੈਲਫ਼ੇਅਰ ਬੋਰਡ ਦੇ ਚੇਅਰਮੈਨ ਡਾ: ਜਗਸੀਰ ਸਿੰਘ ਵੈਦ ਦਾ ਮਹਿਰਾਜ ਵਿਖੇ ਨਿੱਘਾ ਸਵਾਗਤ
Ad Position 24
No active advertisement