ਸਪੋਰਟਸ ਵੈਲਫ਼ੇਅਰ ਬੋਰਡ ਦੇ ਚੇਅਰਮੈਨ ਡਾ: ਜਗਸੀਰ ਸਿੰਘ ਵੈਦ ਦਾ ਮਹਿਰਾਜ ਵਿਖੇ ਨਿੱਘਾ ਸਵਾਗਤ
ਮਹਿਰਾਜ, 5 ਅਗਸਤ (ਸੁਖਪਾਲ ਮਹਿਰਾਜ)-ਪੰਜਾਬ ਸਰਕਾਰ ਵਲੋਂ ਸਪੋਰਟਸ ਵੈਲਫੇਅਰ ਬੋਰਡ ਦੇ ਚੇਅਰਮੈਨ ਵਜੋਂ ਨਿਯੁੱਕਤ ਕੀਤੇ ਗਏ ਡਾ: ਜਗਸੀਰ ਸਿੰਘ ਵੈਦ ਦਾ ਨਗਰ ਪੰਚਾਇਤ ਮਹਿਰਾਜ ਵਿਖੇ ਸੰਖੇਪ ਸਮਾਗਮ ਦੌਰਾਨ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਯੋਧਾ ਮਹਿਰਾਜ, ਬੂਰਾ ਸਿੰਘ ਨੰਬਰਦਾਰ ਅਤੇ ਹੋਰਨਾਂ ਵਲੋਂ ਡਾ: ਵੈਦ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਵਧਾਈ ਦਿੱਤੀ ਗਈ।
ਨ
ਨਗਰ ਪੰਚਾਇਤ ਮਹਿਰਾਜ ਵਿਖੇ ਸਪੋਰਟਸ ਵੈਲਫੇਅਰ ਬੋਰਡ ਦੇ ਚੇਅਰਮੈਨ ਡਾ: ਜਗਸੀਰ ਸਿੰਘ ਵੈਦ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕਰਦੇ ਹੋਏ ਨਗਰ ਪੰਚਾਇਤ ਪ੍ਰਧਾਨ ਯੋਧਾ ਮਹਿਰਾਜ ਅਤੇ ਹੋਰ। ਤਸਵੀਰ: ਸੁਖਪਾਲ ਮਹਿਰਾਜ
06-08-2026
ਮਹਿਰਾਜ, 5 ਅਗਸਤ (ਸੁਖਪਾਲ ਮਹਿਰਾਜ)-ਪੰਜਾਬ ਸਰਕਾਰ ਵਲੋਂ ਸਪੋਰਟਸ ਵੈਲਫੇਅਰ ਬੋਰਡ ਦੇ ਚੇਅਰਮੈਨ ਵਜੋਂ ਨਿਯੁੱਕਤ ਕੀਤੇ ਗਏ ਡਾ: ਜਗਸੀਰ ਸਿੰਘ ਵੈਦ ਦਾ ਨਗਰ ਪੰਚਾਇਤ ਮਹਿਰਾਜ ਵਿਖੇ ਸੰਖੇਪ ਸਮਾਗਮ ਦੌਰਾਨ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਯੋਧਾ ਮਹਿਰਾਜ, ਬੂਰਾ ਸਿੰਘ ਨੰਬਰਦਾਰ ਅਤੇ ਹੋਰਨਾਂ ਵਲੋਂ ਡਾ: ਵੈਦ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਡਾ: ਜਗਸੀਰ ਸਿੰਘ ਵੈਦ ਨੂੰ ਸਪੋਰਟਸ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁੱਕਤ ਕਰਨਾ ਖੇਡਾਂ ਅਤੇ ਖਿਡਾਰੀਆਂ ਦੇ ਹਿੱਤ ਵਿਚ ਅਹਿਮ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਡਾ: ਵੈਦ ਆਪਣੇ ਤਜਰਬੇ ਅਤੇ ਯੋਗਤਾ ਨਾਲ ਖੇਡਾਂ ਦੇ ਵਿਕਾਸ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਗੇ। ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਯੋਧਾ ਮਹਿਰਾਜ ਨੇ ਡਾ: ਵੈਦ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਿਯੁੱਕਤੀ ਨਾਲ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਉਪਰਾਲੇ ਹੋਣਗੇ ਅਤੇ ਨੌਜਵਾਨਾਂ ਨੂੰ ਅੱਗੇ ਵੱਧਣ ਦੇ ਮੌਕੇ ਮਿਲਣਗੇ। ਬੂਰਾ ਸਿੰਘ ਨੰਬਰਦਾਰ ਨੇ ਕਿਹਾ ਕਿ ਡਾ: ਜਗਸੀਰ ਸਿੰਘ ਵੈਦ ਇਕ ਮਿਹਨਤੀ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਜੁੜੇ ਹੋਏ ਵਿਅਕਤੀ ਹਨ। ਉਨ੍ਹਾਂ ਦੀ ਅਗਵਾਈ ਹੇਠ ਸੂਬੇ ਵਿਚ ਖੇਡਾਂ ਨੂੰ ਹੋਰ ਪ੍ਰੋਤਸਾਹਨ ਮਿਲੇਗਾ। ਇਸ ਮੌਕੇ ਘੀਨਾ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।