08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲੋਕ ਹਿਤੈਸ਼ੀ ਫ਼ੈਸਲੇ ਅਤੇ ਵਿਕਾਸ ਕਾਰਜਾਂ ਨੇ ‘ਆਪ’ ਸਰਕਾਰ ਦੀ ਭਰੋਸੇਯੋਗਤਾ ਵਧਾਈ-ਵਿਧਾਇਕ ਹਾਕਮ ਸਿੰਘ

ਲੋਹਟਬੱਦੀ, 7 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਹਿਤੈਸ਼ੀ ਫ਼ੈਸਲਿਆਂ ਅਤੇ ਵੱਡੇ-ਵੱਡੇ ਵਿਕਾਸ ਕਾਰਜਾਂ ਦੇ ਬਲਬੂਤੇ ਆਗਾਮੀ ਵਿਧਾਨ ਸਭਾ ਚੋਣਾਂ-2027 ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ’ਚ ਆਪ ਸਰਕਾਰ ਨੇ ਆਪਣੀ ਮਜ਼ਬੂਤ ਭਰੋਸੇਯੋਗਤਾ ਵਧਾਈ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਰਦਿਆਂ ਕਿਹਾ ਕਿ ਸਰਕਾਰ ਵਲੋਂ 600 ਯੂਨਿਟ ਬਿਜਲੀ ਮੁਆਫ਼ੀ, ਖੇਤਾਂ ਨੂੰ ਨਹਿਰੀ ਪਾਣੀ ਸਿੰਚਾਈ ਨਾਲ ਜੋੜਨ ਲਈ ਸੂਇਆਂ ਦਾ ਖਾਲ਼ ਆਦਿ ਅਨੇਕਾਂ ਸੁਵਿਧਾਵਾਂ ਤੋਂ ਇਲਾਵਾ ਹਾਲ ਹੀ ’ਚ ਗਊਸ਼ਾਲਾ ਦੀ ਬਿਜਲੀ ਮੁਆਫ਼ ਕਰਨ ਨਾਲ ਗਊਸ਼ਾਲਾਂਵਾਂ ’ਚ ਗਊਆਂ ਦੀ ਸਾਂਭ ਸੰਭਾਲ ਲਈ ਹੋਰ ਸੁਚਾਰੂ ਪ੍ਰਬੰਧ ਹੋਣਗੇ, ਗਊ ਹੱਤਿਆ ਰੋਕਣ ਲਈ ਗਊ ਹੱਤਿਆ ਬਿੱਲ ’ਚ ਸੋਧ ਕਰਨਾ ਸ਼ਲਾਘਾਯੋਗ ਫ਼ੈਸਲਾ ਹੈ, ਜਿਸ ਨਾਲ ਗਊਆਂ ਅਤੇ ਗਊ ਮਾਸ ਦੀ ਤਸਕਰੀ ਕਰਨ ਵਾਲੇ ਅਖੌਤੀ ਅਨਸਰਾਂ ਨੂੰ ਨੱਥ ਪਏਗੀ।

Ad Position 21
No active advertisement
ਯੂਨੀਰਾਈਜ਼ ਸਕੂਲ ਦੇ ਏ.ਬੀ.ਵੀ.ਪੀ. ਟੌਪਰਜ਼ ਸਮਾਗਮ ਵਿਚ ਸਨਮਾਨਿਤ ਕੀਤੇ ਵਿਦਿਆਰਥੀ ਪ੍ਰਿੰ: ਨੇਹਾ ਰਤਨ ਨਾਲ। ਅਜੀਤ ਤਸਵੀਰ ਠੇਕੇਦਾਰ ਹਾਕਮ ਸਿੰਘ ਵਿਧਾਇਕ ਰਾਏਕੋਟ, ਚੇਅਰਮੈਨ ਗੁਰਮਿੰਦਰ ਸਿੰਘ ਤੂਰ 08-08-2026
ਲੋਹਟਬੱਦੀ, 7 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਹਿਤੈਸ਼ੀ ਫ਼ੈਸਲਿਆਂ ਅਤੇ ਵੱਡੇ-ਵੱਡੇ ਵਿਕਾਸ ਕਾਰਜਾਂ ਦੇ ਬਲਬੂਤੇ ਆਗਾਮੀ ਵਿਧਾਨ ਸਭਾ ਚੋਣਾਂ-2027 ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ’ਚ ਆਪ ਸਰਕਾਰ ਨੇ ਆਪਣੀ ਮਜ਼ਬੂਤ ਭਰੋਸੇਯੋਗਤਾ ਵਧਾਈ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਰਦਿਆਂ ਕਿਹਾ ਕਿ ਸਰਕਾਰ ਵਲੋਂ 600 ਯੂਨਿਟ ਬਿਜਲੀ ਮੁਆਫ਼ੀ, ਖੇਤਾਂ ਨੂੰ ਨਹਿਰੀ ਪਾਣੀ ਸਿੰਚਾਈ ਨਾਲ ਜੋੜਨ ਲਈ ਸੂਇਆਂ ਦਾ ਖਾਲ਼ ਆਦਿ ਅਨੇਕਾਂ ਸੁਵਿਧਾਵਾਂ ਤੋਂ ਇਲਾਵਾ ਹਾਲ ਹੀ ’ਚ ਗਊਸ਼ਾਲਾ ਦੀ ਬਿਜਲੀ ਮੁਆਫ਼ ਕਰਨ ਨਾਲ ਗਊਸ਼ਾਲਾਂਵਾਂ ’ਚ ਗਊਆਂ ਦੀ ਸਾਂਭ ਸੰਭਾਲ ਲਈ ਹੋਰ ਸੁਚਾਰੂ ਪ੍ਰਬੰਧ ਹੋਣਗੇ, ਗਊ ਹੱਤਿਆ ਰੋਕਣ ਲਈ ਗਊ ਹੱਤਿਆ ਬਿੱਲ ’ਚ ਸੋਧ ਕਰਨਾ ਸ਼ਲਾਘਾਯੋਗ ਫ਼ੈਸਲਾ ਹੈ, ਜਿਸ ਨਾਲ ਗਊਆਂ ਅਤੇ ਗਊ ਮਾਸ ਦੀ ਤਸਕਰੀ ਕਰਨ ਵਾਲੇ ਅਖੌਤੀ ਅਨਸਰਾਂ ਨੂੰ ਨੱਥ ਪਏਗੀ। ਵਿਧਾਇਕ ਠੇਕੇਦਾਰ ਨੇ ਕਿਹਾ ਕਿ ਬੱਚਿਆਂ ਦੇ ਮਾਪਿਆਂ ਪਾਸੋਂ ਫੀਸਾਂ ਅਤੇ ਹੋਰ ਖਰਚਿਆਂ ਦੇ ਨਾਂਅ ’ਤੇ ਨਿੱਜੀ ਸਕੂਲਾਂ ਦੀ ਲੁੱਟ ਖ਼ਤਮ ਕਰਨ ਨਾਲ ਮਾਪਿਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨਾਲ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਬਜਾਇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਕੇਂਦਰ ਨੇ ਪੰਜਾਬ ਦਾ ਆਰ.ਡੀ.ਐੱਫ ਫੰਡ ਰੋਕਿਆ ਹੋਇਆ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਚ ਕਟੌਤੀ ਕ ਰਕੇ ਸੂਬੇ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਠੇਕੇਦਾਰ ਅਤੇ ਚੇਅਰਮੈਨ ਤੂਰ ਨੇ ਕਿਹਾ ਕੇਂਦਰ ਸਰਕਾਰ ਈ-20 ਪੈਟਰੋਲ ਨਾਲ ਲੋਕਾਂ ਦੀਆਂ ਗੱਡੀਆਂ ਨੂੰ ਤਬਾਹ ਕਰਕੇ ਆਮ ਜਨਤਾ ਨਾਲ ਵੱਡਾ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਨਾਗਰਿਕਾਂ ਨੂੰ ਸ਼ੁੱਧ ਪੈਟਰੋਲ ਚੁਣਨ ਦਾ ਪੂਰਾ ਹੱਕ ਮਿਲਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਲੱਕੀ ਅੱਬੂਵਾਲ ਦਲਿਤ ਵੈੱਲਫੇਅਰ ਐਂਡ ਡਿਵੈਲਪਮੈਂਟ ਬੋਰਡ ਦੇ ਹਲਕਾ ਰਾਏਕੋਟ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਸ਼ਹੀਦ ਬਲਵੰਤ ਸਿੰਘ ਬੜੈਚ ਸਰਕਾਰੀ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24