08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸ਼ਹੀਦ ਬਲਵੰਤ ਸਿੰਘ ਬੜੈਚ ਸਰਕਾਰੀ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ

ਹਲਵਾਰਾ , 7 ਅਗਸਤ (ਮਨਦੀਪ ਸਿੰਘ ਉੱਭੀ) ਕਾਰਗਿਲ ਸ਼ਹੀਦ ਬਲਵੰਤ ਸਿੰਘ ਬੜੈਚ ਯਾਦਗਾਰੀ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸੇਵਾਮੁਕਤ ਸਟਾਫ਼ ਮੈਂਬਰਾਂ ਨੇ ਇਸ ਮੌਕੇ ਹਾਜ਼ਰੀ ਭਰਦਿਆਂ ਸਕੂਲੀ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੱਤਾ।

Ad Position 21
No active advertisement
ਅਜੀਤ ਡੈਸਕ 08-08-2026
ਹਲਵਾਰਾ , 7 ਅਗਸਤ (ਮਨਦੀਪ ਸਿੰਘ ਉੱਭੀ) ਕਾਰਗਿਲ ਸ਼ਹੀਦ ਬਲਵੰਤ ਸਿੰਘ ਬੜੈਚ ਯਾਦਗਾਰੀ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸੇਵਾਮੁਕਤ ਸਟਾਫ਼ ਮੈਂਬਰਾਂ ਨੇ ਇਸ ਮੌਕੇ ਹਾਜ਼ਰੀ ਭਰਦਿਆਂ ਸਕੂਲੀ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੱਤਾ। ਤੀਆਂ ਦੇ ਇਸ ਸਮਾਗਮ ਮੌਕੇ ਸਕੂਲ ਵਿਖੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਯਾਦਾਂ ਤਾਜ਼ਾ ਕਰਵਾਉਣ ਲਈ ਖੀਰ ਅਤੇ ਮਾਲ ਪੂੜਿਆਂ ਦਾ ਲੰਗਰ ਵੀ ਵਰਤਾਇਆ ਗਿਆ। ਇਸ ਸਮਾਗਮ ਵਿਚ ਸ਼ਾਮਿਲ ਹੁੰਦਿਆਂ ਮੁੱਖ ਅਧਿਆਪਕਾ ਸੁਰਜੀਤ ਕੌਰ ਮੋਹੀ, ਮੁੱਖ ਅਧਿਆਪਕ ਹਰਦੇਵ ਸਿੰਘ ਹੇਰਾਂ, ਇੰਚਾਰਜ ਮਾ. ਗੁਰਦੀਪ ਸਿੰਘ ਦਿਓਲ, ਕਮਲਜੀਤ ਸਿੰਘ ਸੰਘੇੜਾ, ਪੀ.ਟੀ.ਆਈ. ਮਾ. ਹਰਜਿੰਦਰਪਾਲ ਸਿੰਘ, ਮੈਡਮ ਮਮਤਾ ਰਾਣੀ, ਮੈਡਮ ਨੀਤੂ ਜੈਨ, ਮੈਡਮ ਕਰਮਜੀਤ ਕੌਰ (ਸਾਰੇ ਸੇਵਾਮੁਕਤ ਸਟਾਫ਼ ਮੈਂਬਰਾਂ) ਨੇ ਬੱਚਿਆਂ ਨੂੰ ਸਕੂਲੀ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਉਨ੍ਹਾਂ ਵਲੋਂ ਆਪਣੇ ਅਤੇ ਸਮੇਂ ਦੀਆਂ ਗ੍ਰਾਮ ਪੰਚਾਇਤਾਂ, ਐੱਨ.ਆਰ.ਆਈਜ਼. ਵੀਰਾਂ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਉਸਾਰੀ ਸਕੂਲ ਦੀ ਸ਼ਾਨਦਾਰ ਇਮਾਰਤ, ਖੇਡ ਮੈਦਾਨਾਂ ਬਾਰੇ ਦੱਸਿਆ। ਸੇਵਾਮੁਕਤ ਸਟਾਫ਼ ਮੈਂਬਰਾਂ ਨੇ ਇਸ ਮੌਕੇ ਵਿਦਿਆਰਥਣਾਂ ਦੁਆਰਾ ਮਨਾਏ ਗਏ ਤੀਆਂ ਦੇ ਸਮਾਗਮ ਵਿਚ ਹਾਜ਼ਰੀ ਭਰੀ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦਿਆਂ ਪੰਜਾਬੀ ਸੱਭਿਆਚਾਰ ਨਾਲ ਸਦਾ ਜੁੜੇ ਰਹਿਣ ਤੇ ਸਖ਼ਤ ਮਿਹਨਤ ਸਦਕਾ ਪੜ੍ਹਾਈ ਦੇ ਬਲਬੂਤੇ ਸਕੂਲ ਦਾ ਨਾਂਅ ਹੋਰ ਰੌਸ਼ਨ ਕਰਨ ਦੀ ਅਪੀਲ ਕੀਤੀ। ਸਕੂਲੀ ਵਿਦਿਆਰਥਣਾਂ ਨੇ ਇਸ ਮੌਕੇ ਤੀਆਂ ਦਾ ਤਿਓਹਾਰ ਮਨਾਉਂਦਿਆਂ ਵੱਖ ਵੱਖ ਬੋਲੀਆਂ ’ਤੇ ਗਿੱਧਾ ਪਾਇਆ ਤੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਇੰਚਾਰਜ ਮੈਡਮ ਅੰਮ੍ਰਿਤਪਾਲ ਕੌਰ, ਮੈਡਮ ਸਤਿੰਦਰ ਕੌਰ, ਹਰਪਾਲ ਕੌਰ, ਕਮਲਜੀਤ ਕੌਰ, ਜਸਦੀਪ ਸਿੰਘ, ਪ੍ਰੀਤਮ ਸਿੰਘ ਆਦਿ ਸਕੂਲ ਸਟਾਫ਼ ਮੈਂਬਰ ਤੇ ਹੋਰ ਪਿੰਡ ਵਾਸੀ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਕ ਹਿਤੈਸ਼ੀ ਫ਼ੈਸਲੇ ਅਤੇ ਵਿਕਾਸ ਕਾਰਜਾਂ ਨੇ ‘ਆਪ’ ਸਰਕਾਰ ਦੀ ਭਰੋਸੇਯੋਗਤਾ ਵਧਾਈ-ਵਿਧਾਇਕ ਹਾਕਮ ਸਿੰਘ ਅਗਲੀ ਖ਼ਬਰ ਵਿਧਾਨ ਸਭਾ ਸੈਸ਼ਨ ਸਮੇਂ ਸੰਧਵਾਂ ਵੱਲੋਂ ਸੰਗਤ ਦੀ ਤੁਲਨਾ ਸਿਆਸੀ ਹਿੱਤਾਂ ਲਈ ਕੀਤੇ ਜਾਣਾ ਮੰਦਭਾਗਾ-ਜਥੇ: ਪੁੜੈਣ
Ad Position 24