27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬਾਪੂ ਜੋਗਿੰਦਰ ਸਿੰਘ ਧਵਨ (ਸਿਮਰਨ ਪੱਗੜੀ ਸੈਂਟਰ ਵਾਲਿਆਂ) ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ

ਰਾਏਕੋਟ, 27 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਡਾ. ਰਣਜੀਤ ਸਿੰਘ ਧਵਨ ਤੇ ਡਾ.

Ad Position 21
No active advertisement
ਐਤਵਾਰ ਵਾਲੇ ਦਿਨ ਵੀ ਖੁੱਲ੍ਹੀ ਨਜ਼ਰ ਆ ਰਹੀ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਰਾਏਕੋਟ ਦੀ ਤਸਵੀਰ। ਤਸਵੀਰ: ਬਲਵਿੰਦਰ ਸਿੰਘ ਲਿੱਤਰ 28-09-2026
ਰਾਏਕੋਟ, 27 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਡਾ. ਰਣਜੀਤ ਸਿੰਘ ਧਵਨ ਤੇ ਡਾ. ਸੁਰਜੀਤ ਸਿੰਘ ਧਵਨ (ਦਸਮੇਸ਼ ਮੈਡੀਕਲ ਸਟੋਰ ਰਾਏਕੋਟ ਵਾਲਿਆਂ) ਦੇ ਪੂਜ਼ਨੀਕ ਪਿਤਾ ਬਾਪੂ ਜੋਗਿੰਦਰ ਸਿੰਘ ਧਵਨ (92) ਸਿਮਰਨ ਪੱਗੜੀ ਸੈਂਟਰ ਵਾਲਿਆਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬੇ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇੜੇ ਟੈਲੀਫੋਨ ਐਕਸਚੇਂਜ ਰਾਏਕੋਟ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਭਾਈ ਸਤਿੰਦਰਵੀਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅੰਤਿਮ ਅਰਦਾਸ ਦੌਰਾਨ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਅਤੇ ਵਪਾਰਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਸੇਵਾ ਜਥੇਦਾਰ ਕੁਲਵਿੰਦਰ ਸਿੰਘ ਭੱਟੀ ਵਲੋਂ ਬਾਖੂਬੀ ਨਿਭਾਈ ਗਈ, ਜਦਕਿ ਪਰਿਵਾਰ ਤਰਫੋਂ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ, ਕਾਮਿਲ ਅਮਰ ਸਿੰਘ ਇੰਚਾਰਜ ਕਾਂਗਰਸ ਰਾਏਕੋਟ, ਗੁਰਪ੍ਰੀਤ ਸਿੰਘ ਤੂਰ ਸੇਵਾਮੁਕਤ ਐੱਸ.ਐੱਸ.ਪੀ, ਜਗਦੇਵ ਸਿੰਘ ਹਾਂਸ ਚੀਫ ਪਾਵਰਕਾਮ ਲੁਧਿਆਣਾ, ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਲਖਵਿੰਦਰ ਸਿੰਘ ਸਪਰਾ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਜਗਰਾਉਂ, ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ, ਰੋਟਰੀ ਕਲੱਬ ਰਾਏਕੋਟ ਵਲੋਂ ਸ਼ੋਕ ਸ਼ੰਦੇਸ਼ ਭੇਜੇ ਗਏ। ਇਸ ਮੌਕੇ ਧਵਨ ਪਰਿਵਾਰ ਵਲੋਂ ਬਾਪੂ ਜੋਗਿੰਦਰ ਸਿੰਘ ਦੀ ਯਾਦ ’ਚ ਵੱਖ-ਵੱਖ ਧਾਰਮਿਕ ਅਸਥਾਨਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਦਾਨ ਰਾਸ਼ੀ ਦਿੱਤੀ ਗਈ।ਇਸ ਮੌਕੇ ਧੀ ਰੂਬੀ ਖੁਰਾਣਾ, ਜਵਾਈ ਜਸਪ੍ਰੀਤ ਸਿੰਘ ਸ਼ੈਂਪੀ ਖੁਰਾਣਾ, ਪਰਮਿੰਦਰ ਕੌਰ ਧਵਨ, ਕੁਲਵਿੰਦਰ ਕੌਰ ਧਵਨ, ਪੋਤਰਾ ਡਾ. ਕਰਮਦੀਪ ਸਿੰਘ ਧਵਨ, ਸ਼ਸ਼ਨਵੀ ਕੌਰ ਧਵਨ, ਪੋਤਰਾ ਸਿਮਰਦੀਪ ਸਿੰਘ ਧਵਨ, ਜਪਅਸੀਸ ਸਿੰਘ ਧਵਨ, ਸੋਹਣ ਸਿੰਘ ਬੈਂਸ ਤੇ ਬਲਵਿੰਦਰ ਕੌਰ ਬੈਂਸ (ਮਾਤਾ-ਪਿਤਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ), ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਸਾਬਕਾ ਕੌਂਸਲਰ ਡਾ. ਹਰਪਾਲ ਸਿੰਘ ਗਰੇਵਾਲ, ਡਾ. ਅਸ਼ੋਕ ਸ਼ਰਮਾ, ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਸਲਿਲ ਜੈਨ ਟਿੰਕਾ, ਪਰਮਿੰਦਰ ਕਾਲਾ ਕੰਟਰੀ ਜਿੰਮ, ਡਾ. ਬਲਦੇਵ ਸਿੰਘ ਖੁਰਾਣਾ ਪ੍ਰਧਾਨ ਕੈਮਿਸਟ ਐਸੋ: ਰਾਏਕੋਟ, ਅਵਤਾਰ ਸਿੰਘ ਬੱਸੀਆਂ, ਮਾ. ਨਿਰਪਾਲ ਸਿੰਘ ਜਲਾਲਦੀਵਾਲ, ਗੋਪਾਲ ਸਿੰਘ ਸੀਲੋਆਣੀ, ਅਮਿਤ ਪਾਸੀ, ਸੋਨੂ ਅਗਰਵਾਲ, ਸਰਪੰਚ ਦਵਿੰਦਰ ਸਿੰਘ ਰੂਪਾਪੱਤੀ, ਸਾਬਕਾ ਕੌਂਸਲਰ ਮੁਹੰਮਦ ਇਮਰਾਨ, ਰਿੰਮੀ ਗਰਗ, ਮਨੋਜ ਜੈਨ ਬੱਸੀਆਂ, ਅਨੀਤ ਭੱਲਾ, ਡਾ. ਤਲਵਿੰਦਰ ਸਿੰਘ ਜੱਸਲ, ਡਾ. ਅਵਤਾਰ ਸਿੰਘ ਪੰਜਾਬ ਮੈਡੀਕਲ ਵਾਲੇ, ਵਿਨੋਦ ਜੈਨ, ਨਰੈਣ ਦੱਤ ਕੌਸ਼ਿਕ, ਗੁਰਚਰਨ ਸਿੰਘ ਬੱਸੀਆਂ, ਕਾਮਰੇਡ ਦਲਜੀਤ ਗੋਰਾ, ਡਾ. ਪ੍ਰਕਾਸ਼ ਸਿੰਘ ਬਰ੍ਹਮੀ, ਅਰੁਣ ਗਰਗ, ਗੋਪਾਲ ਕ੍ਰਿਸ਼ਨ, ਸੁਦਰਸ਼ਨ ਬਾਂਸਲ, ਸੂਰਜ ਭਾਨ, ਭੁਪਿੰਦਰ ਕੁਮਾਰ, ਡਾ. ਸੰਬੋਧ ਗੁਪਤਾ, ਡਾ. ਗਗਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ, ਨਿਰਮਲ ਸਿੰਘ ਚੀਮਾ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਤਾਜਪੁਰ, ਜਸਪਾਲ ਸਿੰਘ ਸਿੱਧੂ, ਤਾਰ ਸਿੰਘ ਸੀਲੋਆਣੀ, ਸੁਖਮਿੰਦਰ ਸਿੰਘ ਧੂਰਕੋਟ, ਸਵਰਨਜੀਤ ਸਿੰਘ ਧੂਰਕੋਟ, ਮਾ.ਜੰਗ ਸਿੰਘ ਝੋਰੜਾਂ, ਡਾਇਰੈਕਟਰ ਗੁਰਜੀਤ ਸਿੰਘ ਗਿੱਲ, ਚਰਨ ਸਿੰਘ ਗਰੇਵਾਲ, ਪ੍ਰਧਾਨ ਜਸਵਿੰਦਰ ਸਿੰਘ ਗਰੇਵਾਲ, ਬਲਵੀਰ ਸਿੰਘ ਗਰੇਵਾਲ, ਕੇ.ਕੇ. ਸ਼ਰਮਾ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬਿੱਟੂ, ਨਿਸ਼ਾਨ ਸਿੰਘ ਰਿਟਾ: ਐੱਸ.ਐੱਚ.ਓ, ਸੰਤੋਖ ਸਿੰਘ ਗਰੇਵਾਲ, ਡਾ. ਚਮਕੌਰ ਸਿੰਘ ਗਿੱਲ, ਸ਼ਾਮ ਲਾਲ ਗੋੋਇਲ, ਜਗਦੇਵ ਸਿੰਘ ਜੱਗਾ ਤਾਜਪੁਰ, ਗੁਰਪ੍ਰੀਤ ਸਿੰਘ ਸੇਖੋਂ ਨੂਰਪੁਰਾ, ਜਸਪਾਲ ਸਿੰਘ ਕੁਤਬਾ, ਬੂਟਾ ਸਿੰਘ ਛਾਪਾ, ਅਮਨਦੀਪ ਸਿੰਘ ਖੈਹਿਰਾ, ਅਮਰ ਏਜੰਸੀ, ਲਕਸ਼ਮੀ ਮੈਡੀਕੋ ਕੂਕਾ, ਗੋਗਾ ਐਂਡ ਪੱਪੂ ਮੈਡੀਕਿੰਗ, ਅਰਜਨ ਸਿੰਘ ਕਟਾਰੀਆ, ਰਾਜਾ ਕਟਾਰੀਆ, ਸੰਤੋਖ ਸਿੰਘ ਕਟਾਰੀਆ ਫਰਮਾ, ਰਾਜ ਮੈਡੀਕਲ, ਕਮਲ ਏ.ਕੇ. ਏਜੰਸੀ, ਪ੍ਰੇਮ ਸੰਦੀਪ ਮੈਡੀਕਲ, ਰਾਮ ਐਂਡ ਸ਼ਾਮ ਮਿਲਕ ਏਜੰਸੀ, ਡਡਵਾਲ ਮੈਡੀਕੋਜ, ਅਮਿਤ ਚਾਵਲਾ, ਦੀਪਕ ਰਾਏਕੋਟ, ਪ੍ਰਧਾਨ ਪੰਕਜ ਅਗਰਵਾਲ ਜਗਰਾਉਂ ਐਸੋਸੀਏਸ਼ਨ ਮੈਡੀਕਲ, ਰਾਹੁਲ ਐੱਸ.ਵੀ.ਐੱਮ. ਮੈਡੀਕਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ ਕਮਾਲਪੁਰਾ ਦੀਆਂ ਵਿਦਿਆਰਥਣਾਂ ਨੇ ਬੀ.ਐੱਡ ਸਮੈਸਟਰ-ਦੂਜਾ ਦੇ ਨ... ਅਗਲੀ ਖ਼ਬਰ ਦਾਣਾ ਮੰਡੀ ਰਾਏਕੋਟ ਵਿਖੇ ਝੋਨੇ ਦੀ ਆਮਦ ਸ਼ੁਰੂ
Ad Position 24