27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ ਕਮਾਲਪੁਰਾ ਦੀਆਂ ਵਿਦਿਆਰਥਣਾਂ ਨੇ ਬੀ.ਐੱਡ ਸਮੈਸਟਰ-ਦੂਜਾ ਦੇ ਨਤੀਜੇ ’ਚ ਮੱਲਾਂ ਮਾਰੀਆਂ

ਰਾਏਕੋਟ, 27 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ- ਅਹਿਮਦਗੜ੍ਹ ਰੋਡ ’ਤੇ ਸਥਿਤ ਪਿੰਡ ਤਾਜਪੁਰ ਤੇ ਭੈਣੀ ਬੜਿੰਗਾ ਚੌਂਕ ਤੋਂ ਥੋੜ੍ਹਾ ਪਿੱਛੇ ਅੱਜ ਸਵੇਰੇ ਇੱਕ ਸਵਿਫ਼ਟ ਕਾਰ ਦੇ ਹਾਦਸਾਗ੍ਰਸਤ ਹੋਣ ਨਾਲ ਇੱਕ ਔਰਤ ਦੀ ਮੌਕੇ ਉੱਪਰ ਮੌਤ ਹੋਣ ਅਤੇ 2 ਔਰਤਾਂ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਵਿੱਫ਼ਟ ਕਾਰ ਪੀ.

Ad Position 21
No active advertisement
ਅਜੀਤ ਡੈਸਕ 28-09-2026
ਰਾਏਕੋਟ, 27 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ- ਅਹਿਮਦਗੜ੍ਹ ਰੋਡ ’ਤੇ ਸਥਿਤ ਪਿੰਡ ਤਾਜਪੁਰ ਤੇ ਭੈਣੀ ਬੜਿੰਗਾ ਚੌਂਕ ਤੋਂ ਥੋੜ੍ਹਾ ਪਿੱਛੇ ਅੱਜ ਸਵੇਰੇ ਇੱਕ ਸਵਿਫ਼ਟ ਕਾਰ ਦੇ ਹਾਦਸਾਗ੍ਰਸਤ ਹੋਣ ਨਾਲ ਇੱਕ ਔਰਤ ਦੀ ਮੌਕੇ ਉੱਪਰ ਮੌਤ ਹੋਣ ਅਤੇ 2 ਔਰਤਾਂ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਵਿੱਫ਼ਟ ਕਾਰ ਪੀ.ਬੀ. 10 ਜੇ.ਜੇ 8436 ਵਿਚ ਸਵਾਰ ਤਿੰਨੇ ਔਰਤਾਂ ਮੋਗਾ ਵਿਖੇ ਇੱਕ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਉਪਰੰਤ ਵਾਪਸ ਆਪਣੇ ਘਰ ਨੂੰ ਜਾ ਰਹੀਆਂ ਸਨ, ਪ੍ਰੰਤੂ ਰਸਤੇ ਵਿਚ ਇਹ ਭਿਆਨਕ ਹਾਦਸਾ ਵਾਪਰ ਗਿਆ।ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਕਾਰ ਨੂੰ ਅਮਨਵੀਰ ਕੌਰ (32) ਪੁੱਤਰੀ ਸਤਵੰਤ ਸਿੰਘ ਵਾਸੀ ਲਤਾਲਾ (ਲੁਧਿਆਣਾ) ਚਲਾ ਰਹੀ ਸੀ ਅਤੇ ਉਸ ਨਾਲ ਕਾਰ ਵਿਚ ਹਰਪ੍ਰੀਤ ਕੌਰ (40) ਪਤਨੀ ਦਵਿੰਦਰ ਸਿੰਘ ਵਾਸੀ ਜ਼ੀਰਕਪੁਰ ਅਤੇ ਰਣਜੀਤ ਕੌਰ (52) ਪਤਨੀ ਬਲਵਿੰਦਰ ਸਿੰਘ ਵਾਸੀ-ਫੱਲੇਵਾਲ (ਲੁਧਿਆਣਾ) ਸਵਾਰ ਸਨ ਪਰ ਜਦੋਂ ਉਹ ਰਾਏਕੋਟ ਸ਼ਹਿਰ ਤੋਂ ਬਾਹਰਵਾਰ ਅਹਿਮਦਗੜ੍ਹ ਰੋਡ ’ਤੇ ਸਥਿਤ ਪਿੰਡ ਤਾਜਪੁਰ ਤੇ ਪਿੰਡ ਭੈਣੀ ਬੜਿੰਗਾ ਚੌਂਕ ਦੇ ਨਜ਼ਦੀਕ ਪੁੱਜੀਆਂ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਨ ਸਮੇਂ ਅੱਗਿਓਂ ਕਿਸੇ ਹੋਰ ਵਾਹਨ ਦੇ ਆ ਜਾਣ ਕਾਰਨ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਖੜੇ ਇਕ ਦਰੱਖ਼ਤ ਨਾਲ ਟਕਰਾ ਕੇ ਸੜਕ ਲਾਗਲੇ ਖੇਤਾਂ ਵਿਚ ਜਾ ਡਿੱਗੀ। ਟੱਕਰ ਐਨੀ ਭਿਆਨਕ ਸੀ ਕਿ ਗੱਡੀ ਪੂਰੀ ਤਰ੍ਹਾਂ ਚਕਨਾ-ਚੂਰ ਹੋ ਗਈ, ਜਦਕਿ ਹਾਦਸੇ ਦੀ ਸੂਚਨਾ ਮਿਲਣ ’ਤੇ ਵੱਡੀ ਗਿਣਤੀ ਵਿਚ ਆਲੇ-ਦੁਆਲੇ ਦੇ ਲੋਕ ਇਕੱਤਰ ਹੋਏ, ਜਿੰਨ੍ਹਾਂ ਟਰੈਕਟਰ ਦੀ ਮਦਦ ਨਾਲ ਗੱਡੀ ਦੀਆਂ ਟਾਕੀਆਂ ਨੂੰ ਖਿੱਚ ਕੇ ਅੰਦਰ ਫਸੀਆਂ ਹੋਈਆਂ ਔਰਤਾਂ ਨੂੰ ਬਾਹਰ ਕੱਢਿਆ, ਪ੍ਰੰਤੂ ਇਸ ਹਾਦਸੇ ਦੌਰਾਨ ਰਣਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਫੱਲੇਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਮਨਵੀਰ ਕੌਰ ਅਤੇ ਹਰਪ੍ਰੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ ਸਨ।ਜਿੰਨ੍ਹਾਂ ਨੂੰ ਐਬੂਲੈਂਸ ਦੀ ਮਦਦ ਨਾਲ ਰਾਏਕੋਟ ਦੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ । ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਹੀਰਾ ਸਿੰਘ ਸੰਧੂ ਤੇ ਏ.ਐੱਸ.ਆਈ ਕਮਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਜਗਰਾਉਂ ਪੁੱਜੀ ਅਗਲੀ ਖ਼ਬਰ ਬਾਪੂ ਜੋਗਿੰਦਰ ਸਿੰਘ ਧਵਨ (ਸਿਮਰਨ ਪੱਗੜੀ ਸੈਂਟਰ ਵਾਲਿਆਂ) ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ
Ad Position 24