ਪੁਲਿਸ ਤਸ਼ੱਦਦ ਦੇ ਮਾਮਲੇ ’ਚ ਅਦਾਲਤ ਵਲੋਂ ਡੀ.ਐੱਸ.ਪੀ. ਜਗਰਾਉਂ ਤਲ਼ਬ
ਜਗਰਾਉਂ, 5 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਜਨਤਕ ਜਥੇਬੰਦੀਆਂ ਅਤੇ ਪੀੜ੍ਹਤ ਪਰਿਵਾਰਾਂ ਵਲੋਂ ਪੁਲਿਸ ਤਸ਼ੱਦਦ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਅੱਗੇ ਧਰਨਾ ਅਜੇ ਵੀ ਜਾਰੀ ਰੱਖਿਆ ਹੋਇਆ ਹੈ। ਪੀੜ੍ਹਤਾ ਦੀ ਦਰਖਾਸਤ ਸਬੰਧੀ ਵਾਰ-ਵਾਰ ਗ਼ਲਤ ਰਿਪੋਰਟਾਂ ਭੇਜਣ ਸਬੰਧੀ ਮਾਣਯੋਗ ਫਾਸਟ ਟਰੈਕ ਅਦਾਲਤ ਵਲੋਂ ਡੀ.
ਜਗਰਾਉਂ, 5 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਜਨਤਕ ਜਥੇਬੰਦੀਆਂ ਅਤੇ ਪੀੜ੍ਹਤ ਪਰਿਵਾਰਾਂ ਵਲੋਂ ਪੁਲਿਸ ਤਸ਼ੱਦਦ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਅੱਗੇ ਧਰਨਾ ਅਜੇ ਵੀ ਜਾਰੀ ਰੱਖਿਆ ਹੋਇਆ ਹੈ। ਪੀੜ੍ਹਤਾ ਦੀ ਦਰਖਾਸਤ ਸਬੰਧੀ ਵਾਰ-ਵਾਰ ਗ਼ਲਤ ਰਿਪੋਰਟਾਂ ਭੇਜਣ ਸਬੰਧੀ ਮਾਣਯੋਗ ਫਾਸਟ ਟਰੈਕ ਅਦਾਲਤ ਵਲੋਂ ਡੀ.ਐੱਸ.ਪੀ. ਜਗਰਾਉਂ ਨੂੰ ਤਲ਼ਬ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਡਾ: ਅੰਬੇਦਕਰ ਭਲਾਈ ਸੰਸਥਾ ਦੇ ਪ੍ਰਧਾਨ ਨਛੱਤਰ ਸਿੰਘ ਧਾਲੀਵਾਲ ਅਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਪੀੜ੍ਹਤ ਲੰਬੇ ਸਮੇਂ ਤੋਂ ਨਿਆਂ ਦੇਣ ਦੀ ਮੰਗ ਕਰ ਰਹੇ ਹਨ ਪਰ ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਪੀੜਤਾਂ ਨੇ ਮਾਣਯੋਗ ਸਪੈਸ਼ਲ ਕੋਰਟ ਵਿੱਚ ਧਾਰਾ 175-3 ਅਧੀਨ ਚਾਰਾਜੋਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵਲੋਂ ਰਿਪੋਰਟ ਮੰਗੀ ਗਈ ਸੀ ਪਰ ਪੁਲਿਸ ਅਧਿਕਾਰੀਆਂ ਨੇ ਜਾਣਬੁੱਝ ਕੇ ਦੋ ਵਾਰ ਗ਼ਲਤ ਰਿਪੋਰਟ ਦਾਇਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਵਤੀਰੇ ਦੇ ਮੱਦੇਨਜ਼ਰ ਹੁਣ ਅਦਾਲਤ ਵਲੋਂ ਸਬੰਧਤ ਡੀ.ਐੱਸ.ਪੀ. ਨੂੰ ਤਲ਼ਬ ਕੀਤਾ ਗਿਆ ਹੈ। ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ, ਦਿਹਾਤੀ ਮਜ਼ਦੂਰ ਸਭਾ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਦੋਸ਼ ਲਗਾਇਆ ਕਿ ਪੁਲਿਸ ਅਤੇ ਸਿਵਲ ਅਧਿਕਾਰੀ ਪੀੜ੍ਹਤਾਂ ਨੂੰ ਨਿਆਂ ਦੇਣ ਦੀ ਬਜਾਏ ਗਰੀਬ ਪਰਿਵਾਰਾਂ ’ਤੇ ਤਸ਼ੱਦਦ ਕਰਨ ਵਾਲੇ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਅਤੇ ਉਸ ਦੇ ਸਾਥੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਲਾਂਬੱਧੀ ਨਿਆਂ ਨਾਂ ਦੇਣਾ ਅਜੋਕੇ ਪ੍ਰਬੰਧਕੀ ਢਾਂਚੇ ’ਤੇ ਕਲੰਕ ਸਾਬਤ ਹੋ ਰਿਹਾ ਹੈ। ਇਸ ਸਮੇਂ ਅਕਾਲੀ ਦਲ ਮਾਨ ਵਲੋਂ ਬਲਜੀਤ ਸਿੰਘ ਸਦਰਪੁਰਾ, ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਕਰਨੈਲ ਸਿੰਘ, ਹਰਦੇਵ ਸਿੰਘ, ਗੁਰਪਾਲ ਸਿੰਘ, ਨਿਰਭੈ ਸਿੰਘ ਤਲਵੰਡੀ, ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਣਜੀਤ ਸਿੰਘ ਮੰਟੀ, ਬਲਜੀਤ ਸਿੰਘ ਰਾਮਗੜ੍ਹੀਆ ਆਦਿ ਹਾਜ਼ਰ ਸਨ।