25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬਾਂਦਰ ਦੀ ਦਹਿਸ਼ਤ ਤੋਂ ਪੀੜਤ ਲੋਕਾਂ ਨੇ ਨੈਸ਼ਨਲ ਹਾਈਵੇ ’ਤੇ ਚੱਕਾ ਜਾਮ ਕੀਤਾ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਵਲੋਂ ਢੱਟ ਪਹੁੰਚ ਕੇ ਕਾਰਵਾਈ ਸ਼ੁਰੂ

ਮੁੱਲਾਂਪੁਰ-ਦਾਖਾ, 24 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਅਬੋਹਰ ਬ੍ਰਾਂਚ ਕਨਾਲ ਸੁਧਾਰ ਨਹਿਰ ਕਿਨਾਰੇ ਬਾਂਦਰਾਂ ਅਤੇ ਨਹਿਰੀ ਪਟੜੀ ਕਿਨਾਰੇ ਖੇਤਾਂ ’ਚ ਰੋਜ਼ (ਦੋਵੇਂ ਪ੍ਰਜਾਤੀਆਂ) ਜੰਗਲੀ ਜੀਵਾਂ ਦਾ ਇੰਨਾ ਵਾਧਾ ਹੋ ਗਿਆ ਕਿ ਬਾਂਦਰ ਹੁਣ ਪਿੰਡਾਂ ਵੱਲ ਵਧਣ ਲੱਗ ਪਏ। ਪਿੰਡ ਢੱਟ ਵਿਖੇ ਕਈ ਦਿਨਾਂ ਤੋਂ ਇਕ ਬਾਂਦਰ ਦੀ ਦਹਿਸ਼ਤ ਨੇ ਪੂਰਾ ਪਿੰਡ ਪ੍ਰੇਸ਼ਾਨ ਕੀਤਾ ਹੋਇਆ।

Ad Position 21
No active advertisement
ਅਜੀਤ ਡੈਸਕ 25-10-2026
ਮੁੱਲਾਂਪੁਰ-ਦਾਖਾ, 24 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਅਬੋਹਰ ਬ੍ਰਾਂਚ ਕਨਾਲ ਸੁਧਾਰ ਨਹਿਰ ਕਿਨਾਰੇ ਬਾਂਦਰਾਂ ਅਤੇ ਨਹਿਰੀ ਪਟੜੀ ਕਿਨਾਰੇ ਖੇਤਾਂ ’ਚ ਰੋਜ਼ (ਦੋਵੇਂ ਪ੍ਰਜਾਤੀਆਂ) ਜੰਗਲੀ ਜੀਵਾਂ ਦਾ ਇੰਨਾ ਵਾਧਾ ਹੋ ਗਿਆ ਕਿ ਬਾਂਦਰ ਹੁਣ ਪਿੰਡਾਂ ਵੱਲ ਵਧਣ ਲੱਗ ਪਏ। ਪਿੰਡ ਢੱਟ ਵਿਖੇ ਕਈ ਦਿਨਾਂ ਤੋਂ ਇਕ ਬਾਂਦਰ ਦੀ ਦਹਿਸ਼ਤ ਨੇ ਪੂਰਾ ਪਿੰਡ ਪ੍ਰੇਸ਼ਾਨ ਕੀਤਾ ਹੋਇਆ। ਅਵਾਰਾ ਬਾਂਦਰ ਜ਼ਿਆਦਾਤਰ ਪਸ਼ੂਆਂ ਨੂੰ ਸ਼ਿਕਾਰ ਬਣਾਉਂਦਾ, ਜਿਸ ਨਾਲ ਪਸ਼ੂਆਂ ਦੇ ਸਰੀਰ ਵਿਚ ਜ਼ਹਿਰਵਾ ਫੈਲਣ ਦਾ ਖ਼ਤਰਾ ਵੱਧ ਰਿਹਾ। ਪਿੰਡ ਢੱਟ ਦੇ ਲੋਕਾਂ ਇਸ ਬਾਂਦਰ ਨੂੰ ਫੜਾਉਣ ਲਈ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਕਈ ਹੋਰ ਥਾਵਾਂ ’ਤੇ ਫੋਨ ਕੀਤੇ, ਸਭ ਬੇਅਰਥ ਰਿਹਾ। ਪੀੜਤ ਲੋਕਾਂ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ, ਦਵਿੰਦਰ ਸਿੰਘ, ਜਸਵੀਰ ਸਿੰਘ, ਤਲਵਿੰਦਰ ਸਿੰਘ, ਨਰਿੰਦਰ ਸਿੰਘ ਲਾਡੀ, ਹਰਪਿੰਦਰ ਸਿੰਘ, ਰਣਜੀਤ ਸਿੰਘ, ਗੁਰਕਰਨ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ ਹੇਰਾਂ, ਹੋਰਨਾਂ ਦੀ ਅਗਵਾਈ ਹੇਠ ਮੁੱਲਾਂਪੁਰ-ਜਗਰਾਉਂ ਨੈਸ਼ਨਲ ਹਾਈਵੇ ’ਤੇ ਜਦ ਚੱਕਾ ਜਾਮ ਕਰ ਦਿੱਤਾ ਤਾਂ ਥਾਣਾ ਦਾਖਾ ਪੁਲਿਸ ਉਚੇਚਾ ਪਹੁੰਚੀ। ਐੱਸ.ਐੱਚ.ਓ ਨਿਰਮਲਜੀਤ ਸਿੰਘ ਦੀ ਪੁਲਿਸ ਪਾਰਟੀ ਵਲੋਂ ਰੋਹ ’ਚ ਆਏ ਲੋਕਾਂ ਨੂੰ ਯਕੀਨ ਦਿਵਾਇਆ ਕਿ ਕੁਝ ਘੰਟੇ ਦਾ ਸਮਾਂ ਦਿਓ, ਪੂਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ। ਡੀ.ਐੱਸ.ਪੀ ਕਰਨ ਸੰਧੂ ਵਲੋਂ ਤੁਰੰਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਅਧਿਕਾਰੀਆਂ ਨੂੰ ਫੋਨ ਕੀਤਾ ਕਿ ਲੋਕਾਂ ਦੀ ਜਾਨ ਰੱਖਿਆ ਲਈ ਢੱਟ ਪਹੁੰਚ ਕੇ ਬਾਂਦਰ ਨੂੰ ਫੜਿਆ ਜਾਵੇ। ਡੀ.ਐੱਸ.ਪੀ ਦੀ ਕਾਲ ’ਤੇ ਜੀਵ ਸੁਰੱਖਿਆ ਵਿਭਾਗ ਦੇ ਕੁਝ ਅਧਿਕਾਰੀ, ਕਰਮਚਾਰੀ ਉਚੇਚਾ ਪਹੁੰਚੇ ਅਤੇ ਇਕ ਪਿੰਜਰਾਨੁਮਾ ਸਿਕੰਜਾ ਫਿੱਟ ਕਰ ਦਿੱਤਾ ਤਾਂ ਕਿ ਬਾਂਦਰ ਨੂੰ ਫੜਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡਰੱਗ ਇੰਸਪੈਕਟਰ ਵਲੋਂ ਕੀਤੀ ਜਾਣ ਵਾਲੀ ਛਾਪੇਮਾਰੀ ਤੋਂ ਪਹਿਲਾਂ ਹੀ ਮੈਡੀਕਲ ਸਟੋਰ ਵਾਲਾ ਸ਼ਟਰ ਬੰਦ ਕਰ ਕੇ ਭੱਜਿਆ ਕਿਸਾਨ... ਅਗਲੀ ਖ਼ਬਰ ਰਾਜੇਸ਼ਇੰਦਰ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਕੀਤੀ ਮੁਲਾਕਾਤ 2027 ਦੀਆਂ ਚੋਣਾਂ ਲਈ ਤਿਆਰੀਆਂ ਸ਼...
Ad Position 24