ਡਰੱਗ ਇੰਸਪੈਕਟਰ ਵਲੋਂ ਕੀਤੀ ਜਾਣ ਵਾਲੀ ਛਾਪੇਮਾਰੀ ਤੋਂ ਪਹਿਲਾਂ ਹੀ ਮੈਡੀਕਲ ਸਟੋਰ ਵਾਲਾ ਸ਼ਟਰ ਬੰਦ ਕਰ ਕੇ ਭੱਜਿਆ
ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਜਾਣ ਦੀ ਬਜਾਏ ਪਰਾਲੀ ਸੰਭਾਲਣ ਲਈ ਅੱਗੇ ਆਉਣ-ਪ੍ਰਧਾਨ ਚਾਵਲਾ
ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਮਾਨਸਾ ਦੇ ਸਮਾਜ ਸੇਵੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼ਹੀਦੀ ਰੁਤਬਾ ਹਾਸਲ ਕਰਨੇ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਇਕ ਮੈਡੀਕਲ ਸਟੋਰ ਵਾਲੇ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਪਿੱਛੋਂ ਹੁਣ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਇਸੇ ਕੜੀ ਤਹਿਤ ਲੰਘੇ ਦਿਨੀਂ ਬੇਟ ਇਲਾਕੇ ਦੇ ਇਕ ਪਿੰਡ ਵਿਚ ਸਥਿੱਤ ਮੈਡੀਕਲ ਸਟੋਰ ਦਾ ਮਾਲਕ ਉਸ ਸਮੇਂ ਆਪਣੀ ਦੁਕਾਨ ਬੰਦ ਕਰਕੇ ਭੱਜ ਨਿਕਲਿਆ।
ਖ
ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ।
25-10-2026
ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਮਾਨਸਾ ਦੇ ਸਮਾਜ ਸੇਵੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼ਹੀਦੀ ਰੁਤਬਾ ਹਾਸਲ ਕਰਨੇ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਇਕ ਮੈਡੀਕਲ ਸਟੋਰ ਵਾਲੇ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਪਿੱਛੋਂ ਹੁਣ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਇਸੇ ਕੜੀ ਤਹਿਤ ਲੰਘੇ ਦਿਨੀਂ ਬੇਟ ਇਲਾਕੇ ਦੇ ਇਕ ਪਿੰਡ ਵਿਚ ਸਥਿੱਤ ਮੈਡੀਕਲ ਸਟੋਰ ਦਾ ਮਾਲਕ ਉਸ ਸਮੇਂ ਆਪਣੀ ਦੁਕਾਨ ਬੰਦ ਕਰਕੇ ਭੱਜ ਨਿਕਲਿਆ।ਜਦੋਂ ਉਸ ਨੂੰ ਛਾਪੇਮਾਰੀ ਦੀ ਭਿਣਕ ਲੱਗ ਗਈ। ਉਸ ਨੂੰ ਕਿਸ ਤੋਂ ਪਤਾ ਲੱਗਾ ਇਹ ਵੀ ਇਕ ਹੈਰਾਨੀਜਨਕ ਗੱਲ ਹੈ। ਜਾਣਕਾਰੀ ਅਨੁਸਾਰ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੂੰ ਇਲਾਕੇ ਦੇ ਕਿਸੇ ਵਿਅਕਤੀ ਵਲੋਂ ਸੂਚਨਾਂ ਦਿੱਤੀ ਗਈ ਸੀ ਕਿ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਪਿੰਡ ਪੱਤੀ ਮੁਲਤਾਨੀ ਦੀ ਬਸਤੀ ਮਹਿਮੜਾ ਵਿਖੇ ਇੱਕ ਵਿਅਕਤੀ ਵਲੋਂ ਮੈਡੀਕਲ ਸਟੋਰ ਦੀ ਆੜ ਵਿਚ ਨਸ਼ਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਡਰੱਗ ਇੰਸਪੈਕਟਰ ਨੂੰ ਇਹ ਵੀ ਦੱਸਿਆ ਕਿ ੳੇੁਕਤ ਵਿਅਕਤੀ ਕੋਲ ਮੈਡੀਕਲ ਸਟੋਰ ਦਾ ਲਾਇਸੰਸ ਵੀ ਨਹੀਂ ਹੈ। ਉਪਰੰਤ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਜਦੋਂ ਸਥਾਨਿਕ ਪੁਲਿਸ ਨੂੰ ਨਾਲ ਲੈ ਕੇ ਉਕਤ ਪਿੰਡ ਵਿੱਚ ਜਾਣ ਦੀ ਤਿਆਰੀ ਵਿਚ ਸੀ ਤਾਂ ਪਹਿਲਾਂ ਹੀ ਮੈਡੀਕਲ ਸਟੋਰ ਮਾਲਕ ਨੂੰ ਪਤਾ ਲੱਗ ਗਿਆ ਅਤੇ ਉਹ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਖਿਸਕ ਗਿਆ। ਇਸ ਦੀ ਪੁਸ਼ਟੀ ਕਰਦੇ ਹੋਏ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਵਲੋਂ ਉਕਤ ਮੈਡੀਕਲ ਸਟੋਰ ਦੇ ਮਾਲਕ ਨੂੰ ਵਾਰ-ਵਾਰ ਸੁਨੇਹੇ ਭੇਜੇ ਗਏ ਕਿ ਉਹ ਦੁਕਾਨ ’ਤੇ ਆ ਜਾਵੇ, ਪਰ ਜਦੋਂ ਉਹ ਨਾ ਆਇਆ ਤਾਂ ਅਸੀਂ ਸਾਰੀ ਰਿਪੋਰਟ ਮਾਣਯੋਗ ਐੱਸ.ਡੀ.ਐੱਮ. ਜਗਰਾਉਂ ਨੂੰ ਭੇਜ ਦਿੱਤੀ ਹੈ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਉਸ ਕੋਲ ਦਵਾਈਆਂ ਵੇਚਣ ਲਈ ਕੋਈ ਲਾਇਸੰਸ ਵੀ ਨਹੀਂ ਹੈ। ਪਤਾ ਲੱਗਾ ਹੈ ਕਿ ਡਰੱਗ ਇੰਸਪੈਕਟਰ ਵਲੋਂ ਜਗਰਾਉਂ, ਰਾਏਕੋਟ, ਅਕਾਲਗੜ੍ਹ ਆਦਿ ਤੋਂ ਇਲਾਵਾ ਕਈ ਹੋਰ ਥਾਵਾਂ ’ਤੇ ਵੀ ਮੈਡੀਕਲ ਸਟੋਰਾਂ ਦੀ ਪੜਤਾਲ ਕੀਤੀ।