ਉੜਾਪੜ/ਲਸਾੜਾ, 31 ਦਸੰਬਰ (ਲਖਵੀਰ ਸਿੰਘ ਖੁਰਦ)-ਪਿੰਡ ਚੱਕਦਾਨਾ ਦੀ ਜਸਮੀਨ ਕੌਰ ਪੁੱੱਤਰੀ ਕੁਲਵੰਤ ਸਿੰਘ ਇੱਟਲੀ ਜਿਸਨੂੰ ਪੰਜਾਬ ਯੂਨੀਵਰਸਟੀ ਚੰਡੀਗੜ ਵਲੋਂ ਮਾਸਟਰ ਆਫ਼ ਸ਼ੋਸ਼ਲ ਵਰਕ ਐਮ.ਏ ਵਿਚ ਟੌਪਰ ਆਉਣ 'ਤੇ ਗਰਾਮ ਪੰਚਾਇਤ ਅਤੇ ਪਿੰਡ ਦੀਆਂ ਮੋਹਤਵਾਰ ਸ਼ਖਸ਼ੀਅਤਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਤਰਸੇਮ ਕੌਰ, ਸਾਬਕਾ ਸਰਪੰਚ ਮਨਜੀਤ ਸਿੰਘ, ਬਲਜੀਤ ਸਿੰਘ ਬੋਲਾ ਆਦਿ ਨੇ ਜਸਮੀਨ ਚੱਕਦਾਨਾ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੇਟੀ ਦੀ ਇਸ ਪ੍ਰਾਪਤੀ ਨਾਲ ਸਿਰਫ਼ ਇਹਨਾਂ ਦੇ ਮਾਪਿਆਂ ਦਾ ਹੀ ਨਹੀ ਸਗੋਂ ਪਿੰਡ ਅਤੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ | ਜਸਮੀਨ ਚੱਕਦਾਨਾ ਨੇ ਦੱੱਸਿਆ ਕਿ ਉਹ ਐਮ.ਸੀ.ਐਮ.ਡੀ.ਏ.ਵੀ ਕਾਲਜ ਚੰਡੀਗੜ ਵਿਚ ਪੜ੍ਹਦੀ ਹੈ ਅਤੇ ਪੰਜਾਬ ਯੂਨੀਵਰਸਟੀ ਵਲੋਂ ਉਸਨੂੰ ਐਮ.ਏ ਸ਼ੌਸ਼ਲ ਵਰਕ ਵਿਚੋਂ ਟੌਪਰ ਆਉਣ 'ਤੇ ਗੋਲਡ ਮੈਡਲ ਅਤੇ ਡਿਗਰੀ ਦੇੇ ਕੇ ਸਨਮਾਨਿਤ ਕੀਤਾ ਗਿਆ | ਭਵਿੱਖ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਯ.ੂਪੀ.ਐਸ.ਸੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ | ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਬੀ.ਏ ਆਨਰਜ ਵਿਚ ਯੂਨੀਵਰਸਟੀ ਦੀ ਟੋਪਰ ਰਹਿ ਕੇ ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਧਨਖੜ ਤੋਂ ਸਨਮਾਨ ਪ੍ਰਾਪਤ ਕਰ ਚੁੱਕੀ ਹੈ | ਇਸ ਮੌਕੇ ਉਸਦੇ ਮਾਤਾ ਸਰਬਜੀਤ ਕੌਰ ਪੰਚ, ਸਤਪਾਲ ਸਾਬਕਾ ਸਰਪੰਚ ਨੰਗਲ ਜੱਟਾਂ, ਬਲਵਿੰਦਰ ਸਿੰਘ, ਪ੍ਰਸ਼ੋਤਮ ਸਿੰਘ, ਲਖਵੀਰ ਸਿੰਘ, ਬਲਜੀਤ ਸਿੰਘ, ਅਮਰੀਕ ਸਿੰਘ ਜੋਹਰ ਆਦਿ ਵੀ ਹਾਜ਼ਰ ਸਨ |