12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅੱਜ ਪਹਿਲੀ ਜਨਵਰੀ ਦਾ ਟਰੈਕਟਰ ਮਾਰਚ ਕੀਤਾ ਮੁਲਤਵੀ <br/>

Ad Position 21
No active advertisement
ਅਜੀਤ ਡੈਸਕ 01-01-2026
ਬਲਾਚੌਰ, 31 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਕਿਸਾਨ ਸੰਯੁਕਤ ਮੋਰਚੇ ਦੀ ਬਲਾਚੌਰ ਵਿਖੇ ਇੱਕ ਜਰੂਰੀ ਮੀਟਿੰਗ ਕੀਤੀ ਗਈ | ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲ ਮਾਜਰਾ, ਨਿਰਮਲ ਸਿੰਘ ਔਜਲਾ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਤੇ ਹਵਿੰਦਰ ਸਿੰਘ ਚਾਹਲ, ਹਰਪਾਲ ਸਿੰਘ ਮੱਕੋਵਾਲ ਤਹਿਸੀਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸਕੱਤਰ ਗੁਰਮੁਖ ਸਿੰਘ ਮਹਿਮੂਦਪੁਰ, ਜ਼ਿਲ੍ਹਾ ਪ੍ਰੈਸ ਸਕੱਤਰ ਕੁਲਵਿੰਦਰ ਸਰਪੰਚ ਪਰਾਗਪੁਰ, ਗਿਆਨ ਸਿੰਘ ਸਰਪੰਚ, ਦਿਲਬਾਗ ਸਿੰਘ ਬਾਗਾ ਕਿਸਾਨ ਆਗੂ ਮੌਜੂਦ ਸਨ | ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕਰਦਿਆਂ 1 ਜਨਵਰੀ ਨੂੰ ਜੋ ਸੰਯੁਕਤ ਮੋਰਚੇ ਨੇ ਪ੍ਰੋਗਰਾਮ 2025 ਬਿਜਲੀ ਸੋਧ ਬਿਲ, ਸੀਡ ਬਿਲ ਅਤੇ ਮਨਰੇਗਾ ਇਹਨਾਂ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕੱਢਣਾ ਸੀ, ਉਸ ਨੂੰ ਮੌਸਮ ਅਤੇ ਠੰਡ ਨੂੰ ਦੇਖਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਹੈ | ਹੁਣ 6 ਜਨਵਰੀ ਨੂੰ 12 ਵਜੇ ਬਲਚੌਰ ਚੌਂਕ ਵਿਖੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚਾ, ਟਰੇਡ ਯੂਨੀਅਨ, ਆਂਗਣਵਾੜੀ ਵਰਕਰ, ਸਟੂਡੈਂਟ ਫੈਡਰੇਸ਼ਨ, ਬਿਜਲੀ ਮੁਲਾਜ਼ਮ ਟਰੇਡ ਯੂਨੀਅਨ ਆਦਿ ਸਾਰੇ ਇਕੱਠੇ ਹੋ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਣਗੀਆਂ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਯਾਦ 'ਚ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਜਸਮੀਨ ਚੱਕਦਾਨਾ ਦਾ ਯੂਨੀਵਰਸਟੀ 'ਚੋਂ ਟੌਪਰ ਆਉਣ 'ਤੇ ਗੋਲਡ ਮੈਡਲ ਨਾਲ ਸਨਮਾਨ <br/>
Ad Position 24