ਰਾਹੋਂ, 31 ਦਸੰਬਰ (ਉਂਕਾਰ ਸਿੰਘ ਰਾਠੋਰ) - ਬੱਸ ਅੱਡਾ ਰਾਹੋਂ ਨਜ਼ਦੀਕ ਗੰਨੇ ਨਾਲ ਭਰੀ ਇੱਕ ਟਰੈਕਟਰ-ਟਰਾਲੀ ਕੰਟਰੋਲ ਗੁਆਉਣ ਤੋਂ ਬਾਅਦ ਪਲਟ ਗਈ | ਦੱਸਣਯੋਗ ਹੈ ਕਿ ਜਿਸ ਜਗ੍ਹਾ 'ਤੇ ਇਹ ਹਾਦਸਾ ਹੋਇਆ ਉਸ ਜਗ੍ਹਾ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਨਵਾਂਸ਼ਹਿਰ ਅਤੇ ਹੋਰ ਆਲੇ ਦੁਆਲੇ ਜਾਣ ਵਾਸਤੇ ਬੱਸਾਂ 'ਤੇ ਚੜ੍ਹਦੇ ਹਨ | ਸੜਕ ਦੀ ਹਾਲਤ ਖ਼ਸਤਾ ਬਣੀ ਹੋਈ ਹੈ ਟਰੈਕਟਰ-ਟਰਾਲੀ ਚਾਲਕ ਨਵਾਂਸ਼ਹਿਰ ਤੋਂ ਫਿਲੌਰ ਰੋਡ ਵੱਲ ਨੂੰ ਜਾ ਰਿਹਾ ਸੀ | ਜਿਸ ਕਾਰਨ ਟਰੈਕਟਰ ਡਰਾਈਵਰ ਬੱਸ ਅੱਡਾ ਮੋੜ 'ਤੇ ਟਰਾਲੀ ਤੋਂ ਕੰਟਰੋਲ ਗੁਆ ਬੈਠਾ ਜਿਸ ਕਾਰਨ ਟਰੈਕਟਰ-ਟਰਾਲੀ ਸੜਕ ਦੇ ਵਿਚਕਾਰ ਪਲਟ ਗਈ | ਹਾਦਸੇ ਦੌਰਾਨ ਨਵਾਂਸ਼ਹਿਰ, ਫਿਲੌਰ ਅਤੇ ਖੰਨਾ ਤੋਂ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ |